ਰਾਂਚੀ— ਕੇਦਾਰ ਜਾਧਵ ਦੀ 86 ਦੌੜਾਂ ਦੀ ਸ਼ਾਨਦਾਰ ਪਾਰੀ ਤੇ ਲੈਫਟ ਆਰਮ ਸਪਿਨਰ ਸ਼ਾਹਬਾਜ਼ ਨਦੀਮ ਦੀਆਂ 32 ਦੌੜਾਂ 'ਤੇ 4 ਵਿਕਟਾਂ ਦੀ ਬਦੌਲਤ ਇੰਡੀਆ-ਬੀ ਨੇ ਇੰਡੀਆ-ਸੀ ਨੂੰ ਸੋਮਵਾਰ 51 ਦੌੜਾਂ ਨਾਲ ਹਰਾ ਕੇ ਦੇਵਧਰ ਟਰਾਫੀ ਦਾ ਖਿਤਾਬ ਜਿੱਤ ਲਿਆ। ਇਥੇ ਖੇਡੇ ਗਏ ਫਾਈਨਲ ਮੈਚ ਵਿਚ ਇੰਡੀਆ-ਬੀ ਨੇ 7 ਵਿਕਟਾਂ 'ਤੇ 283 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ, ਜਿਸ ਦੇ ਜਵਾਬ 'ਚ ਇੰਡੀਆ-ਸੀ ਦੀ ਟੀਮ 9 ਵਿਕਟਾਂ 'ਤੇ 232 ਦੌੜਾਂ ਹੀ ਬਣਾ ਸਕੀ। ਇੰਡੀਆ-ਸੀ ਨੇ 3 ਟੀਮਾਂ ਦੇ ਟੂਰਨਾਮੈਂਟ ਵਿਚ ਦੋਵੇਂ ਲੀਗ ਮੈਚ ਜਿੱਤੇ ਸਨ ਤੇ ਫਾਈਨਲ 'ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਇੰਡੀਆ-ਸੀ ਨੇ ਆਖਰੀ ਲੀਗ ਮੁਕਾਬਲੇ 'ਚ ਇੰਡੀਆ-ਬੀ ਨੂੰ ਸ਼ਨੀਵਾਰ 136 ਦੌੜਾਂ ਨਾਲ ਹਰਾਇਆ ਸੀ, ਜਦਕਿ ਇੰਡੀਆ-ਬੀ ਨੇ ਅੱਜ ਮੁਕਾਬਲਾ 51 ਦੌੜਾਂ ਨਾਲ ਜਿੱਤ ਕੇ ਹਿਸਾਬ ਬਰਾਬਰ ਕਰ ਲਿਆ। ਇੰਡੀਆ-ਬੀ ਦੀ ਜਿੱਤ ਦਾ ਸੂਤਰਧਾਰ ਮੱਧਕ੍ਰਮ ਦਾ ਬੱਲੇਬਾਜ਼ ਕੇਦਾਰ ਜਾਧਵ ਰਿਹਾ, ਜਿਸ ਨੇ 94 ਗੇਂਦਾਂ 'ਚ 4 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 86 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।
B'Day Spcl : ਵਿਰਾਟ ਕੋਹਲੀ ਦੀ ਕਹਾਣੀ ਤਸਵੀਰਾਂ ਦੀ ਜੁਬਾਨੀ
NEXT STORY