ਸਪੋਰਟਸ ਡੈਸਕ- ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅੰਡਰ-19 ਮਹਿਲਾ ਏਸ਼ੀਆ ਕੱਪ 2024 ਦਾ ਖਿਤਾਬ ਜਿੱਤ ਲਿਆ ਹੈ। ਐਤਵਾਰ (22 ਦਸੰਬਰ) ਨੂੰ ਕੁਆਲਾਲੰਪੁਰ ਦੇ ਬਿਊਮਾਸ ਓਵਲ ਵਿੱਚ ਖੇਡੇ ਗਏ ਫਾਈਨਲ ਮੈਚ ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ 41 ਦੌੜਾਂ ਨਾਲ ਹਰਾਇਆ। ਫਾਈਨਲ ਮੈਚ 'ਚ ਬੰਗਲਾਦੇਸ਼ ਦੀ ਟੀਮ ਨੂੰ ਜਿੱਤ ਲਈ 118 ਦੌੜਾਂ ਦਾ ਟੀਚਾ ਮਿਲਿਆ ਸੀ, ਜਿਸ ਦਾ ਉਹ ਸਫਲਤਾਪੂਰਵਕ ਪਿੱਛਾ ਨਹੀਂ ਕਰ ਸਕੀ। ਬੰਗਲਾਦੇਸ਼ ਦੀ ਟੀਮ ਸਿਰਫ਼ 76 ਦੌੜਾਂ 'ਤੇ ਹੀ ਢਹਿ ਗਈ। ਇਹ ਟੂਰਨਾਮੈਂਟ ਪਹਿਲੀ ਵਾਰ ਕਰਵਾਇਆ ਗਿਆ ਹੈ। ਅਜਿਹੇ 'ਚ ਭਾਰਤੀ ਟੀਮ ਨੇ ਖਿਤਾਬ ਜਿੱਤ ਕੇ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : BCCI ਨੇ ਆਸਟ੍ਰੇਲੀਆ ਤੋਂ ਵਾਪਸ ਸੱਦ ਲਏ 3 ਖਿਡਾਰੀ
ਤ੍ਰਿਸ਼ਾ ਨੇ ਬੱਲੇ ਨਾਲ ਮਚਾਈ ਧੂਮ
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ 7 ਵਿਕਟਾਂ 'ਤੇ 117 ਦੌੜਾਂ ਬਣਾਈਆਂ। ਭਾਰਤ ਲਈ ਸਲਾਮੀ ਬੱਲੇਬਾਜ਼ ਗੋਂਗਾੜੀ ਤ੍ਰਿਸ਼ਾ ਨੇ 47 ਗੇਂਦਾਂ ਵਿੱਚ ਸਭ ਤੋਂ ਵੱਧ 52 ਦੌੜਾਂ ਬਣਾਈਆਂ। ਮਿਥਿਲਾ ਵਿਨੋਦ (17 ਦੌੜਾਂ), ਕਪਤਾਨ ਨਿੱਕੀ ਪ੍ਰਸਾਦ (12 ਦੌੜਾਂ) ਅਤੇ ਆਯੂਸ਼ੀ ਸ਼ੁਕਲਾ (10 ਦੌੜਾਂ) ਵੀ ਦੋਹਰੇ ਅੰਕ ਤੱਕ ਪਹੁੰਚਣ ਵਿੱਚ ਕਾਮਯਾਬ ਰਹੀਆਂ। ਬੰਗਲਾਦੇਸ਼ ਲਈ ਫਰਜ਼ਾਨਾ ਇਸਮੀਨ ਨੇ ਸਭ ਤੋਂ ਵੱਧ ਚਾਰ ਵਿਕਟਾਂ ਲਈਆਂ। ਜਦੋਂ ਕਿ ਨਿਸ਼ੀਤਾ ਅਖ਼ਤਰ ਅਤੇ ਨਿਸ਼ੀ ਨੂੰ ਦੋ ਅਤੇ ਹਬੀਬਾ ਇਸਲਾਮ ਨੂੰ ਇੱਕ ਸਫਲਤਾ ਮਿਲੀ।
ਇਹ ਵੀ ਪੜ੍ਹੋ : ਨਸ਼ੇ ਦੀ ਦਲਦਲ 'ਚ ਫਸਿਆ ਦਿੱਗਜ ਭਾਰਤੀ ਕ੍ਰਿਕਟਰ, ਸਾਥੀਆਂ ਨੇ ਵਧਾਇਆ ਮਦਦ ਦਾ ਹੱਥ
ਜਵਾਬ 'ਚ ਬੰਗਲਾਦੇਸ਼ ਦੀ ਟੀਮ 18.3 ਓਵਰਾਂ 'ਚ ਸਿਰਫ 76 ਦੌੜਾਂ 'ਤੇ ਹੀ ਢੇਰ ਹੋ ਗਈ। ਵਿਕਟਕੀਪਰ ਜ਼ੁਰੀਆ ਫਿਰਦੌਸ ਨੇ 30 ਗੇਂਦਾਂ ਵਿੱਚ ਸਭ ਤੋਂ ਵੱਧ 22 ਦੌੜਾਂ ਬਣਾਈਆਂ, ਜਿਸ ਵਿੱਚ ਤਿੰਨ ਚੌਕੇ ਸ਼ਾਮਲ ਸਨ। ਜਦਕਿ ਸਲਾਮੀ ਬੱਲੇਬਾਜ਼ ਫਹੋਮਿਦਾ ਚੋਆ ਨੇ 18 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਤੋਂ ਇਲਾਵਾ ਹੋਰ ਬੰਗਲਾਦੇਸ਼ੀ ਬੱਲੇਬਾਜ਼ ਦੋਹਰੇ ਅੰਕ ਤੱਕ ਨਹੀਂ ਪਹੁੰਚ ਸਕੇ। ਭਾਰਤੀ ਟੀਮ ਲਈ ਲੈਫਟ ਆਰਮ ਸਪਿਨਰ ਆਯੂਸ਼ੀ ਸ਼ੁਕਲਾ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ। ਸਪਿਨ ਗੇਂਦਬਾਜ਼ਾਂ ਸੋਨਮ ਯਾਦਵ ਅਤੇ ਪਾਰੁਣਿਕਾ ਸਿਸੋਦੀਆ ਨੂੰ ਵੀ ਦੋ-ਦੋ ਸਫ਼ਲਤਾ ਮਿਲੀ। ਵੀਜੇ ਜੋਸ਼ੀਤਾ ਨੂੰ ਵੀ ਇੱਕ ਵਿਕਟ ਮਿਲੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਨਮੋਲਪ੍ਰੀਤ ਬਣਿਆ ਸਭ ਤੋਂ ਤੇਜ਼ ਸੈਂਕੜਾ ਲਾਉਣ ਵਾਲਾ ਭਾਰਤੀ
NEXT STORY