ਸਪੋਰਟਸ ਡੈਸਕ (ਮਲੇਸ਼ੀਆ) -ਭਾਰਤ ਨੇ ਸ਼ੁੱਕਰਵਾਰ ਨੂੰ ਇੱਥੇ ਆਪਣੇ ਆਖਰੀ ਗਰੁੱਪ ਮੈਚ ਵਿਚ ਮੇਜ਼ਬਾਨ ਮਲੇਸ਼ੀਆ ਨੂੰ 2-1 ਨਾਲ ਹਰਾ ਕੇ ਸੁਲਤਾਨ ਆਫ ਜੋਹਰ ਕੱਪ ਜੂਨੀਅਰ ਹਾਕੀ ਟੂਰਨਾਮੈਂਟ ਦੇ ਫਾਈਨਲ ਵਿਚ ਜਗ੍ਹਾ ਬਣਾਈ।ਭਾਰਤ ਲਈ ਗੁਰਜੋਤ ਸਿੰਘ (22ਵੇਂ ਮਿੰਟ) ਤੇ ਸੌਰਭ ਆਨੰਦ ਕੁਸ਼ਵਾਹਾ (48ਵੇਂ ਮਿੰਟ) ਨੇ ਪੈਨਲਟੀ ਕਾਰਨਰ ’ਤੇ ਦੋ ਗੋਲ ਕਰ ਕੇ ਟੀਮ ਦੀ ਜਿੱਤ ਤੈਅ ਕੀਤੀ। ਮਲੇਸ਼ੀਆ ਵੱਲੋਂ ਇਕਲੌਤਾ ਗੋਲ 43ਵੇਂ ਮਿੰਟ ਵਿਚ ਨਵਨੀਸ਼ ਨੇ ਕੀਤਾ। ਭਾਰਤੀ ਟੀਮ ਹੁਣ ਸ਼ਨੀਵਾਰ ਨੂੰ ਖਿਤਾਬੀ ਮੁਕਾਬਲੇ ਵਿਚ ਆਸਟ੍ਰੇਲੀਆ ਨਾਲ ਭਿੜੇਗੀ। ਭਾਰਤ ਨੇ ਸੁਲਤਾਨ ਜੋਹੋਰ ਕੱਪ 'ਚ 12ਵੀਂ ਵਾਰ ਹਿੱਸਾ ਲੈਂਦੇ ਹੋਏ ਰਿਕਾਰਡ 8ਵੀਂ ਵਾਰ ਫਾਈਨਲ ਵਿਚ ਜਗ੍ਹਾ ਬਣਾਈ ਹੈ।
ਰੋਹਿਤ ਤੇ ਕੋਹਲੀ ਲਈ ਅੰਤਰਰਾਸ਼ਟਰੀ ਕ੍ਰਿਕਟ ਦਾ ਸਿਰਫ਼ ਇਕ ਫਾਰਮੈਟ ’ਚ ਖੇਡਣਾ ਚੁਣੌਤੀਪੂਰਨ ਹੋਵੇਗਾ: ਵਾਟਸਨ
NEXT STORY