ਮਸਕਟ- ਭਾਰਤੀ ਮਹਿਲਾ ਹਾਕੀ ਟੀਮ ਨੇ ਮਹਿਲਾ ਏਸ਼ੀਆ ਕੱਪ 'ਚ ਆਪਣਾ ਖ਼ਿਤਾਬ ਬਚਾਉਣ ਦੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਮਲੇਸ਼ੀਆ ਨੂੰ 9-0 ਦੇ ਵੱਡੇ ਫ਼ਰਕ ਨਾਲ ਹਰਾ ਦਿੱਤਾ। ਜਿੱਤ ਤੋਂ ਬਾਅਦ ਮੁੱਖ ਕੋਚ ਜੇਨੇਕੇ ਸ਼ੋਪਮੈਨ ਨੇ ਸ਼ਨੀਵਾਰ ਨੂੰ ਕਿਹਾ ਕਿ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਕਰਦੇ ਹੋਏ ਮਲੇਸ਼ੀਆ 'ਤੇ ਦਬਾਅ ਬਣਾਈ ਰੱਖਿਆ ਤੇ ਸ਼ਾਨਦਾਰ ਜਿੱਤ ਹਾਸਲ ਕੀਤੀ।
ਇਹ ਵੀ ਪੜ੍ਹੋ : ਅੰਡਰ-19 ਵਿਸ਼ਵ ਕੱਪ 'ਚ ਚੰਡੀਗੜ੍ਹ ਦੇ ਰਾਜ ਬਾਵਾ ਦਾ ਯੁਗਾਂਡਾ ਦੇ ਖ਼ਿਲਾਫ਼ ਤੂਫ਼ਾਨੀ ਸੈਂਕੜਾ
ਸਵਿਤਾ ਦੀ ਅਗਵਾਈ 'ਚ ਸਾਬਕਾ ਚੈਂਪੀਅਨ ਟੀਮ ਦੀ ਖਿਡਾਰੀ ਵੰਦਨਾ ਕਟਾਰੀਆ (8ਵੇਂ, 34ਵੇਂ ਮਿੰਟ), ਦੀਪ ਗ੍ਰੇਸ ਏਕਾ (10ਵੇਂ ਮਿੰਟ), ਨਵਨੀਤ ਕੌਰ (15ਵੇਂ, 27ਵੇਂ ਮਿੰਟ), ਲਾਲਰੇਮਸਿਆਮੀ (38ਵੇਂ ਮਿੰਟ), ਮੋਨਿਕਾ (40ਵੇਂ ਮਿੰਟ) ਤੇ ਸ਼ਰਮਿਲਾ (46ਵੇਂ ਤੇ 59ਵੇਂ ਮਿੰਟ) ਨੇ ਗੋਲ ਕੀਤੇ ਤੇ ਸ਼ੁੱਕਰਵਾਰ ਨੂੰ ਵੱਡੀ ਜਿੱਤ ਦਰਜ ਕੀਤੀ। ਸ਼ੋਪਮੈਨ ਨੇ ਕਿਹਾ ਕਿ ਅਸੀਂ ਇਸ ਮੈਚ ਖੇਡਣ ਨੂੰ ਲੈ ਕੇ ਉਤਸ਼ਾਹਤ ਸੀ, ਪਰ ਸ਼ੁਰੂਆਤ 'ਚ ਥੋੜ੍ਹਾ ਬੇਚੈਨ ਸੀ।
ਇਹ ਵੀ ਪੜ੍ਹੋ : ਓਲੰਪਿਕ ਖਿਡਾਰੀ ਅੰਜੁਮ ਮੋਦਗਿਲ ਨੇ ਅੰਕੁਸ਼ ਭਾਰਦਵਾਜ ਨਾਲ ਕੀਤਾ ਵਿਆਹ
ਅਸੀਂ ਆਪਣੀ ਰਫ਼ਤਾਰ ਭਾਲਣ ਦੀ ਕੋਸ਼ਿਸ਼ ਕਰ ਰਹੇ ਸੀ, ਪਰ 5 ਮਿੰਟ ਬਾਅਦ ਮੈਨੂੰ ਲੱਗਾ ਕਿ ਅਸੀਂ ਬਹੁਤ ਸਾਰੇ ਮੂਵਮੈਂਟ ਕੀਤੇ ਤੇ ਦਬਾਅ ਬਣਾ ਕੇ ਅਸੀਂ ਆਪਣੀ ਖੇਡ ਖੇਡਣੀ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਸਿੱਟੇ ਵਜੋਂ ਚੰਗੇ ਹਮਲਾਵਾਰ ਹੋਣ ਦੇ ਮੌਕੇ ਤੇ ਗੋਲ ਮਿਲੇ। ਪੂਲ ਏ ਦੇ ਆਪਣੇ ਦੂਜੇ ਮੈਚ 'ਚ ਭਾਰਤ ਏਸ਼ੀਆਈ ਖੇਡਾਂ ਦੇ ਚੈਂਪੀਅਨ ਜਾਪਾਨ ਨਾਲ ਭਿੜੇਗਾ, ਜਿਸ ਨੇ 23 ਜਨਵਰੀ ਨੂੰ ਆਪਣੇ ਪਹਿਲੇ ਮੈਚ 'ਚ ਸਿੰਗਾਪੁਰ ਨੂੰ 6-0 ਨਾਲ ਹਰਾਇਆ ਸੀ। ਸ਼ੋਪਮੈਨ ਨੇ ਕਿਹਾ- ਇਹ ਇਕ ਚੰਗਾ ਮੁਕਾਬਲਾ ਹੋਵੇਗਾ। ਜਾਪਾਨ ਵੀ ਇਕ ਤਜਰਬੇਕਾਰ ਟੀਮ ਨੂੰ ਲੈ ਕੇ ਆਇਆ ਹੈ। ਇਸ ਲਈ ਅਸੀਂ ਉਸ ਨਾਲ ਖੇਡਣ ਨੂੰ ਲੈ ਕੇ ਉਤਸ਼ਾਹਤ ਹਾਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
:
ਅੰਡਰ-19 ਵਿਸ਼ਵ ਕੱਪ 'ਚ ਚੰਡੀਗੜ੍ਹ ਦੇ ਰਾਜ ਬਾਵਾ ਦਾ ਯੁਗਾਂਡਾ ਦੇ ਖ਼ਿਲਾਫ਼ ਤੂਫ਼ਾਨੀ ਸੈਂਕੜਾ
NEXT STORY