ਲਖਨਾਊ– ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ (42 ਦੌੜਾਂ ’ਤੇ 4 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਤੋਂ ਬਾਅਦ ਸਮ੍ਰਿਤੀ ਮੰਧਾਨਾ (80 ਅਜੇਤੂ) ਤੇ ਪੂਨਮ ਰਾਊਤ (62 ਅਜੇਤੂ) ਵਿਚਾਲੇ 138 ਦੌੜਾਂ ਦੀ ਅਜੇਤੂ ਸਾਂਝੇਦਾਰੀ ਦੀ ਬਦੌਲਤ ਭਾਰਤੀ ਲੜਕੀਆਂ ਨੇ ਪਲਟਵਾਰ ਕਰਦੇ ਹੋਏ ਦੱਖਣੀ ਅਫਰੀਕਾ ਵਿਰੁੱਧ 5 ਮੈਚਾਂ ਦੀ ਵਨ ਡੇ ਕ੍ਰਿਕਟ ਲੜੀ ਦੇ ਦੂਜੇ ਮੈਚ ਵਿਚ ਮੰਗਲਵਾਰ ਨੂੰ 9 ਵਿਕਟਾਂ ਨਾਲ ਧਮਾਕੇਦਾਰ ਜਿੱਤ ਹਾਸਲ ਕਰ ਲਈ।
ਇਹ ਵੀ ਪੜ੍ਹੋ: ਇਸੇ ਮਹੀਨੇ ਵਿਆਹ ਕਰਨਗੇ ਕ੍ਰਿਕਟਰ ਜਸਪ੍ਰੀਤ ਬੁਮਰਾਹ, ਇਸ ਮਸ਼ਹੂਰ ਐਂਕਰ ਨਾਲ ਲੈਣਗੇ 7 ਫੇਰੇ!
ਅਟਲ ਬਿਹਾਰੀ ਬਾਜਪੇਈ ਇਕਾਨਾ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿਚ ਦੱਖਣੀ ਅਫਰੀਕਾ ਦੀ ਟੀਮ ਪਹਿਲਾਂ ਖੇਡ ਦੇ ਹੋਏ 41 ਓਵਰਾਂ ਵਿਚ 157 ਦੌੜਾਂ ’ਤੇ ਢੇਰ ਹੋ ਗਈ। ਜਵਾਬ ਵਿਚ ਭਾਰਤੀ ਮਹਿਲਾ ਟੀਮ ਨੇ ਵਿਜੇ ਲਕਸ਼ਮੀ ਨੂੰ 28.4 ਓਵਰਾਂ ਵਿਚ ਹਾਸਲ ਕਰਕੇ ਲੜੀ ਨੂੰ 1-1 ਦੀ ਬਰਾਬਰੀ ’ਤੇ ਲਿਆ ਦਿੱਤਾ। ਪਹਿਲੀ ਵਿਕਟ ਜਲਦ ਗੁਆਉਣ ਤੋਂ ਬਾਅਦ ਕ੍ਰੀਜ਼ ’ਤੇ ਆਈ ਪੂਨਮ ਦੇ ਨਾਲ ਮਿਲ ਕੇ ਸਮ੍ਰਿਤੀ ਨੇ ਹਮਲਾਵਰ ਖੇਡ ਦਾ ਪ੍ਰਦਰਸਨ ਕੀਤਾ। ਦੋਵਾਂ ਖਿਡਾਰਨਾਂ ਨੇ ਮਹਿਮਾਨ ਗੇਂਦਬਾਜ਼ਾਂ ਦੀਆਂ ਬੱਖੀਆਂ ਉਧੇੜਦੇ ਹੋਏ ਮੈਦਾਨ ਦੇ ਚਾਰੇ ਪਾਸੇ ਖੂਬਸੂਰਤ ਸ਼ਾਟਾਂ ਲਾਈਆਂ।
ਸਾਲ 2016 ਵਿਚ ਆਈ. ਸੀ. ਸੀ. ਵੂਮੈਨ ਟੀਮ ਆਫ ਦਿ ਯੀਅਰ ਵਿਚ ਚੁਣੀ ਗਈ 24 ਸਾਲਾ ਖੱਬੇ ਹੱਥ ਦੀ ਬੱਲੇਬਾਜ਼ ਸਮ੍ਰਿਤੀ ਨੇ ਆਪਣਾ 19ਵਾਂ ਅਰਧ ਸੈਂਕੜਾ ਧਮਾਕੇਦਾਰ ਅੰਦਾਜ਼ ਵਿਚ ਪੂਰਾ ਕਰਦੇ ਹੋਏ ਲੈਅ ਵਿਚ ਆਉਣ ਦਾ ਸੰਕੇਤ ਦਿੱਤਾ। ਉਸ ਨੇ ਆਪਣੀ ਅਜੇਤੂ ਪਾਰੀ ਵਿਚ ਸਿਰਫ 64 ਗੇਂਦਾਂ ’ਤੇ 80 ਦੌੜਾਂ ਬਣਾਉਂਦੇ ਹੋਏ 10 ਚੌਕੇ ਤੇ 3 ਛੱਕੇ ਲਾਏ। ਉਥੇ ਹੀ ਉਸ ਦੀ ਜੋੜੀਦਾਰ ਪੂਨਮ ਰਾਓਤ ਨੇ ਇਕ ਪਾਸੇ ਨੂੰ ਸੰਭਾਲੀ ਰੱਖਿਆ ਤੇ ਆਪਣਾ 15ਵਾਂ ਅਰਧ ਸੈਂਕੜਾ ਪੂਰਾ ਕਰ ਲਿਆ। ਪੂਨਮ ਨੇ 89 ਗੇਂਦਾਂ ’ਤੇ 62 ਦੌੜਾਂ ਬਣਾਈਆਂ ਤੇ 8 ਚੌਕੇ ਲਾਏ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਪੈਰਾ-ਓਲੰਪਿਕ ਖਿਡਾਰੀਆਂ ਨੂੰ ਵੀ ਆਮ ਸ਼੍ਰੇਣੀ ਦੀ ਤਰਜ ’ਤੇ ਮਿਲਣਗੀਆਂ ਨੌਕਰੀਆਂ : ਸੰਦੀਪ ਸਿੰਘ
NEXT STORY