ਸਪੋਰਟਸ ਡੈਸਕ : 6 ਵਾਰ ਦੀ ਵਿਸ਼ਵ ਜੇਤੂ ਐੱਮ. ਸੀ. ਮੈਰੀਕਾਮ (51 ਕਿ.ਗ੍ਰਾ), ਅਮਿਤ ਪੰਘਾਲ (52 ਕਿ.ਗ੍ਰਾ) ਅਤੇ ਸ਼ਿਵ ਥਾਪਾ (60 ਕਿ.ਗ੍ਰਾ) ਦੀ ਸੁਨਿਹਰੀ ਕਾਮਯਾਬੀ ਤੋਂ ਬਾਅਦ ਮੇਜ਼ਬਾਨ ਭਾਰਤ ਨੇ ਸ਼ੁੱਕਰਵਾਰ ਨੂੰ ਖਤਮ ਹੋਏ ਇੰਡੀਆ ਓਪਨ ਅੰਤਰਰਾਸ਼ਟਰੀ ਮੁੱਕੇਬਾਜ਼ੀ ਟੂਰਨਾਮੈਂਟ ਦੇ ਦੂਜੇ ਸੈਸ਼ਨ ਵਿਚ 12 ਸੋਨ ਤਮਗੇ, 18 ਚਾਂਦੀ ਅਤੇ 27 ਕਾਂਸੀ ਤਮਗੇ ਜਿੱਤ ਲਏ। ਫਾਈਨਲ ਦੇ ਮੌਕੇ 'ਤੇ ਅਸਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਅਤੇ ਭਾਰਤੀ ਮੁੱਕੇਬਾਜ਼ੀ ਮਹਾਸੰਘ (ਬੀ. ਐੱਫ. ਆਈ.) ਦੇ ਪ੍ਰਧਾਨ ਅਜੇ ਸਿੰਘ ਮੌਜੂਦ ਸੀ। ਕਰਮਬੀਰ ਨਬੀਨ ਚੰਦਰ ਬਾਰਦੋਲੋਈ ਏ. ਸੀ. ਇੰਡੋਰ ਸਟੇਡੀਅਮ ਵਿਚ ਖੇਡੇ ਗਏ ਇਸ ਟੂਰਨਾਮੈਂਟ ਵਿਚ ਭਾਰਤ ਦੇ ਸ਼ਿਵ ਥਾਪਾ ਨੂੰ ਸਰਵਸ੍ਰੇਸ਼ਠ ਪੁਰਸ਼ ਮੁੱਕੇਬਾਜ਼ ਐਲਾਨ ਕੀਤਾ ਗਿਆ। ਏਸ਼ੀਆਈ ਚੈਂਪੀਅਨ ਦੀ ਕਾਂਸੀ ਤਮਗਾ ਜੇਤੂ ਸਰਿਤਾ ਦੇਵੀ ਨੇ 60 ਕਿ.ਗ੍ਰਾ ਭਾਰ ਵਰਗ ਵਿਚ ਸੋਨ ਆਪਣੇ ਨਾਂ ਕੀਤਾ ਜੋ 3 ਸਾਲ 'ਚ ਉਸਦਾ ਪਹਿਲਾ ਸੋਨ ਤਮਗਾ ਹੈ।
ਤੀਰਅੰਦਾਜ਼ੀ 'ਚ ਭਾਰਤੀ ਪੁਰਸ਼ ਕੰਪਾਊਂਡ ਟੀਮ ਨੇ ਜਿੱਤਿਆ ਕਾਂਸੇ ਦਾ ਤਮਗਾ
NEXT STORY