ਨਵੀਂ ਦਿੱਲੀ : ਅਜ਼ਰਬਾਈਜਾਨ ਵਿੱਚ ਹੋਣ ਵਾਲੇ ਪਹਿਲੇ ਫੀਫਾ ਅੰਡਰ-15 ਵਿਸ਼ਵ ਕੱਪ ਅਤੇ ਫੈਸਟੀਵਲ 2026 ਲਈ ਭਾਰਤੀ ਫੁੱਟਬਾਲ ਟੀਮ ਨੂੰ ਗਰੁੱਪ 'ਕੇ' ਵਿੱਚ ਰੱਖਿਆ ਗਿਆ ਹੈ। ਇਸ ਗਰੁੱਪ ਵਿੱਚ ਭਾਰਤ ਦੇ ਨਾਲ ਬਹਿਰੀਨ, ਕੈਮਰੂਨ, ਗ੍ਰੇਨਾਡਾ, ਲਾਓਸ ਅਤੇ ਸੇਨੇਗਲ ਸ਼ਾਮਲ ਹਨ। ਇਹ ਟੂਰਨਾਮੈਂਟ ਅਕਤੂਬਰ ਮਹੀਨੇ ਬਾਗੂ ਵਿੱਚ ਕਰਵਾਇਆ ਜਾਵੇਗਾ। ਬਿਬੀਆਨੋ ਫਰਨਾਂਡਿਸ ਦੀ ਕੋਚਿੰਗ ਹੇਠ ਭਾਰਤੀ ਅੰਡਰ-15 ਪੁਰਸ਼ ਟੀਮ ਬਾਗੂ ਦੇ ਹੋਵਸਾਨ ਕੰਪੀਟੀਸ਼ਨ ਕੰਪਲੈਕਸ ਵਿੱਚ ਕੁਆਲੀਫਿਕੇਸ਼ਨ ਪੜਾਅ ਦੌਰਾਨ ਤਿੰਨ ਦਿਨਾਂ ਵਿੱਚ ਪੰਜ ਮੈਚ ਖੇਡੇਗੀ। ਇਸ ਟੂਰਨਾਮੈਂਟ ਵਿੱਚ 191 ਰਾਸ਼ਟਰੀ ਟੀਮਾਂ ਹਿੱਸਾ ਲੈ ਰਹੀਆਂ ਹਨ, ਜਿਨ੍ਹਾਂ ਨੂੰ 32 ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਛੇ ਦਿਨਾਂ ਦੌਰਾਨ 20 ਮੈਦਾਨਾਂ (ਪਿੱਚਾਂ) 'ਤੇ ਕੁੱਲ 943 ਮੈਚ ਖੇਡੇ ਜਾਣਗੇ।
ਇਸ ਵਿਸ਼ਵ ਕੱਪ ਦੀ ਸ਼ੁਰੂਆਤ 24 ਅਕਤੂਬਰ ਤੋਂ ਹੋਵੇਗੀ। ਇਸ ਤੋਂ ਬਾਅਦ 2028 ਤੋਂ ਲੜਕੇ ਅਤੇ ਲੜਕੀਆਂ ਦੋਵਾਂ ਦੇ ਟੂਰਨਾਮੈਂਟ ਹਰ ਸਾਲ ਕਰਵਾਉਣ ਦੀ ਯੋਜਨਾ ਹੈ। ਫੀਫਾ ਦੇ ਗਲੋਬਲ ਫੁੱਟਬਾਲ ਡਿਵੈਲਪਮੈਂਟ ਚੀਫ਼ ਆਰਸੇਨ ਵੇਂਗਰ ਨੇ ਕਿਹਾ ਕਿ ਇਹ ਟੂਰਨਾਮੈਂਟ ਦੁਨੀਆ ਭਰ ਦੇ ਨੌਜਵਾਨ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਪ੍ਰਤਿਭਾ ਦਿਖਾਉਣ ਦਾ ਬਿਹਤਰੀਨ ਮੌਕਾ ਦੇਵੇਗਾ। ਇਸ ਪ੍ਰਤੀਯੋਗਤਾ ਵਿੱਚ ਖਿਡਾਰੀਆਂ ਦੇ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ 20-20 ਮਿੰਟ ਦੇ ਦੋ ਹਾਫ਼ ਹੋਣਗੇ। ਕੁਆਲੀਫਿਕੇਸ਼ਨ ਪੜਾਅ ਤੋਂ ਬਾਅਦ ਛੇ ਪਰਫਾਰਮੈਂਸ ਟਾਇਰ ਹੋਣਗੇ ਅਤੇ ਟਾਇਰ-ਏ ਵਿੱਚ ਸਿਖਰ 'ਤੇ ਰਹਿਣ ਵਾਲੀ ਟੀਮ ਨੂੰ ਚੈਂਪੀਅਨ ਦਾ ਦਰਜਾ ਦਿੱਤਾ ਜਾਵੇਗਾ। ਫਾਈਨਲ ਮੈਚ 30 ਅਕਤੂਬਰ ਨੂੰ ਬਾਗੂ ਦੇ ਕ੍ਰਿਸਟਲ ਹਾਲ ਵਿੱਚ ਖੇਡਿਆ ਜਾਵੇਗਾ।
ਬੀਸੀਸੀਆਈ ਹਰ ਸਾਲ ਲਗਭਗ 3,000 ਕਰੋੜ ਰੁਪਏ ਦਾ ਟੈਕਸ ਦਿੰਦਾ ਹੈ : ਸੈਕੀਆ
NEXT STORY