ਨਵੀਂ ਦਿੱਲੀ, (ਬਿਊਰੋ)— ਭਾਰਤ ਦੀ ਧਰਤੀ 'ਤੇ ਪਹਿਲੀ ਵਾਰ ਆਯੋਜਿਤ ਹੋ ਰਹੇ ਫੀਫਾ ਅੰਡਰ-17 ਫੁੱਟਬਾਲ ਵਿਸ਼ਵ ਕੱਪ ਲਈ 21 ਮੈਂਬਰੀ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਵਿਚ ਇਕੱਲੇ ਮਣੀਪੁਰ ਤੋਂ 8 ਖਿਡਾਰੀ ਤੇ ਦੋ ਐੱਨ. ਆਰ. ਆਈ. ਖਿਡਾਰੀ ਸ਼ਾਮਲ ਕੀਤੇ ਗਏ ਹਨ। ਮਣੀਪੁਰ ਨੂੰ ਉਂਝ ਵੀ ਭਾਰਤ 'ਚ ਫੁੱਟਬਾਲ ਦਾ ਗੜ੍ਹ ਮੰਨਿਆ ਜਾਣ ਲੱਗਾ ਹੈ।
ਭਾਰਤ ਦੇ ਅੰਡਰ-17 ਟੀਮ ਦੇ ਕੋਚ ਲੂਈਸ ਨਾਟਰਨ ਡੀ ਮਾਤੋਸ ਨੇ ਕਿਹਾ, ''ਸਾਡਾ ਮੰਨਣਾ ਹੈ ਕਿ ਅਸੀਂ ਅੰਡਰ-17 ਟੂਰਨਾਮੈਂਟ ਲਈ ਤਿਆਰ ਹਾਂ। ਅਸੀਂ ਕਾਫੀ ਮਿਹਨਤ ਕੀਤੀ ਹੈ ਤੇ ਖੇਡ ਵਿਚ ਸੁਧਾਰ ਕੀਤਾ ਹੈ ਪਰ ਨਾਲ ਹੀ ਅਸੀਂ ਦੁਨੀਆ ਦੀਆਂ ਬਿਹਤਰੀਨ ਟੀਮਾਂ ਨਾਲ ਉੱਚ ਪੱਧਰੀ ਮੁਕਾਬਲਾ ਕਰਨ ਲਈ ਵੀ ਤਿਆਰ ਹਾਂ।''
ਕੋਚ ਨੇ ਕਿਹਾ, ''ਅਸੀਂ ਹਰ ਮੈਚ ਜਿੱਤਣ ਦੀ ਕੋਸ਼ਿਸ਼ ਕਰਾਂਗੇ, ਚਾਹੇ ਜਿੱਤਣ ਦੀ ਉਮੀਦ ਪੰਜ ਫੀਸਦੀ ਹੀ ਕਿਉਂ ਨਾ ਹੋਵੇ । ਅਸੀਂ ਹਾਰ ਨਹੀਂ ਮੰਨਾਂਗੇ ਤੇ ਫੁੱਟਬਾਲ ਵਿਚ ਕੁਝ ਵੀ ਅਸੰਭਵ ਨਹੀਂ ਹੁੰਦਾ। ਅਸੀਂ ਦੁਨੀਆ ਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਅਸੀਂ ਉਨ੍ਹਾਂ ਦੀ ਤਰ੍ਹਾਂ ਮਜ਼ਬੂਤ ਹਾਂ।''
ਸਚਿਨ ਤੇਂਦੁਲਕਰ ਦੀ ਕੁੜੀ ਨੂੰ ਹੋਇਆ ਪਿਆਰ, ਜਾਣੋ ਕੋਣ ਹੈ ਉਹ ਨੌਜਵਾਨ
NEXT STORY