ਸਪੋਰਟਸ ਡੈਸਕ: ਭਾਰਤੀ ਮਹਿਲਾ ਕ੍ਰਿਕੇਟ ਟੀਮ ਸੈਮੀਫ਼ਾਈਨਲ ਮੁਕਾਬਲੇ 'ਚ ਮਿਲੀ ਹਾਰ ਤੋਂ ਬਾਅਦ T-20 ਵਿਸ਼ਵ ਕੱਪ ਤੋਂ ਬਾਹਰ ਹੋ ਗਈ ਹੈ। ਆਸਟ੍ਰੇਲੀਆ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ ਵਿਚ 172 ਦੌੜਾਂ ਬਣਾਈਆਂ ਸਨ। ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ 20 ਓਵਰਾਂ ਵਿਚ 167 ਦੌੜਾਂ ਹੀ ਬਣਾ ਸਕੀ ਤੇ ਟੂਰਨਾਮੈਂਟ 'ਚੋਂ ਬਾਹਰ ਹੋ ਗਈ। ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ 52 ਅਤੇ ਜੇਮਿਮਾ ਰੌਡਰਿਗਜ਼ ਨੇ 43 ਦੌੜਾਂ ਦੀਆਂ ਸ਼ਾਨਦਾਰ ਪਾਰੀਆਂ ਜ਼ਰੂਰ ਖੇਡੀਆਂ ਪਰ ਉਹ ਆਪਣੀ ਟੀਮ ਨੂੰ ਜਿੱਤ ਨਹੀਂ ਦੁਆ ਸਕੀਆਂ।
ਇਹ ਖ਼ਬਰ ਵੀ ਪੜ੍ਹੋ - ਰਿਸ਼ਵਤ ਮਾਮਲੇ ’ਚ 'ਆਪ' MLA ਗ੍ਰਿਫ਼ਤਾਰ, CM ਮਾਨ ਵੱਲੋਂ ਮੰਤਰੀਆਂ ਤੇ ਵਿਧਾਇਕਾਂ ਨੂੰ ਸਖ਼ਤ ਹੁਕਮ, ਪੜ੍ਹੋ Top 10
ਟੂਰਨਾਮੈਂਟ ਦੇ ਸੈਮੀਫ਼ਾਈਨਲ ਮੁਕਾਬਲੇ ਵਿਚ ਆਸਟ੍ਰੇਲੀਆਈ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ ਸੀ। ਸਲਾਮੀ ਬੱਲੇਬਾਜ਼ਾਂ ਹੈਲੀ (25) ਮੂਨੀ (54) ਦੀਆਂ ਪਾਰੀਆਂ ਅਤੇ ਕਪਤਾਨ ਲੈਨਿੰਗ ਦੀ 49 ਦੌੜਾਂ ਦੀ ਅਜੇਤੂ ਪਾਰੀ ਸਦਕਾ ਆਸਟ੍ਰੇਲੀਆਈ ਟੀਮ ਨੇ ਨਿਰਧਾਰਿਤ 20 ਓਵਰਾਂ ਵਿਚ 4 ਵਿਕਟਾਂ ਗੁਆ ਕੇ 172 ਦੌੜਾਂ ਬਣਾਈਆਂ। ਭਾਰਤੀ ਗੇਂਦਬਾਜ਼ ਸ਼ਿਖਾ ਪਾਂਡੇ ਨੇ 2 ਅਤੇ ਦਿਪਤੀ ਸ਼ਰਮਾ ਤੇ ਰਾਧਾ ਯਾਦਵ ਨੇ 1-1 ਵਿਕਟ ਲਈ।
ਇਹ ਖ਼ਬਰ ਵੀ ਪੜ੍ਹੋ - ਕਬੱਡੀ ਜਗਤ ਨੂੰ ਵੱਡਾ ਘਾਟਾ, ਚੱਲਦੇ ਟੂਰਨਾਮੈਂਟ ਦੌਰਾਨ ਮਸ਼ਹੂਰ ਖਿਡਾਰੀ ਦੀ ਮੌਤ
173 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੂੰ ਸ਼ੁਰੂਆਤੀ ਝਟਕੇ ਲੱਗਣ ਕਾਰਨ ਪਾਰੀ ਡਾਵਾਂਡੋਲ ਹੋਈ। ਪਰ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ (52) ਅਤੇ ਜੇਮਿਮਾ ਰੌਡਰਿਗਜ਼ (43) ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਪਾਰੀ ਨੂੰ ਸੰਭਾਲਿਆ। ਭਾਰਤ ਨੂੰ ਅਖ਼ੀਰਲੇ ਓਵਰ ਵਿਚ ਜਿੱਤ ਲਈ 16 ਦੌੜਾਂ ਦੀ ਲੋੜ ਸੀ, ਪਰ 5 ਦੌੜਾਂ ਤੋਂ ਮਿਲੀ ਹਾਰ ਨੇ ਭਾਰਤੀ ਫੈਨਜ਼ ਨੂੰ ਨਿਰਾਸ਼ ਕਰ ਦਿੱਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਪੈਰਾਗਵੇ ਨੂੰ 1-0 ਨਾਲ ਹਰਾ ਕੇ ਪਨਾਮਾ ਨੇ ਮਹਿਲਾ ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ
NEXT STORY