ਨਵੀਂ ਦਿੱਲੀ : ਕ੍ਰਿਕਟ ਦੇ ਮੈਦਾਨ 'ਤੇ ਜਦੋਂ ਵੀ ਭਾਰਤ-ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹੁੰਦੀਆਂ ਹਨ ਤਾਂ ਰੋਮਾਂਚ ਸਿਖਰ 'ਤੇ ਪਹੁੰਚ ਜਾਂਦਾ ਹੈ। ਪ੍ਰਸ਼ੰਸਕ ਵੀ ਭਾਰਤ-ਪਾਕਿਸਤਾਨ ਮੈਚ ਦੇਖਣ ਲਈ ਬੇਤਾਬ ਰਹਿੰਦੇ ਹਨ। ਭਾਰਤ-ਪਾਕਿਸਤਾਨ ਮੈਚ ਲਈ ਪ੍ਰਸ਼ੰਸਕਾਂ ਲਈ ਵੱਡੀ ਖੁਸ਼ ਖਬਰੀ ਹੈ। 13 ਮਾਰਚ ਵੀਰਵਾਰ ਨੂੰ ਦੋਵੇਂ ਟੀਮਾਂ ਇਕ ਵਾਰ ਫਿਰ ਮੈਦਾਨ 'ਚ ਇਕ ਦੂਜੇ ਖਿਲਾਫ ਉਤਰਨਗੀਆਂ।
11 ਮਾਰਚ ਤੋਂ 50 ਐੱਸ. ਕ੍ਰਿਕਟ ਵਰਲਡ ਕੱਪ ਸ਼ੁਰੂ ਹੋ ਰਿਹਾ ਹੈ, ਜਿਸ ਵਿਚ 13 ਮਾਰਚ ਨੂੰ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਦਾ ਮੁਕਾਬਲਾ ਹੋਵੇਗਾ। ਇਸ ਟੂਰਨਾਮੈਂਟ ਵਿਚ 12 ਟੀਮਾਂ ਹਿੱਸਾ ਲੈ ਰਹੀਆਂ ਹਨ, ਜਦਕਿ ਇਸ ਤੋਂ ਪਹਿਲਾਂ 8 ਟੀਮਾਂ ਨੇ ਹਿੱਸਾ ਲਿਆ ਸੀ ਅਤੇ ਆਸਟਰੇਲੀਆ ਦੀ ਟੀਮ ਜੇਤੂ ਬਣੀ ਸੀ। 12 ਟੀਮਾਂ ਦੇ 2 ਗਰੁਪ ਏ ਅਤੇ ਬੀ ਬਣਾਏ ਗਏ ਹਨ। ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਗਰੁਪ-ਬੀ ਵਿਚ ਹਨ।
ਇਸ ਟੂਰਨਾਮੈਂਟ ਦਾ ਆਗਾਜ਼ ਆਸਟਰੇਲੀਆ ਅਤੇ ਜ਼ਿੰਬਾਬਵੇ ਵਿਚਾਲੇ ਮੁਕਾਬਲੇ ਤੋਂ ਹੋਵੇਗਾ, ਜਦਕਿ ਫਾਈਨਲ ਮੁਕਾਬਲਾ 24 ਮਾਰਚ ਨੂੰ ਹੋਵੇਗਾ। ਇਸ ਟੂਰਨਾਮੈਂਟ ਵਿਚ ਸਾਰੇ ਦੇਸ਼ਾਂ ਦੇ ਵੈਟਰਨ ਕ੍ਰਿਕਟਰ ਹਿੱਸਾ ਲੈ ਰਹੇ ਹਨ। ਇਸ ਵਰਲਡ ਕੱਪ ਦਾ ਪਹਿਲਾ ਸੀਜ਼ਨ 8 ਟੀਮਾਂ ਵਿਚਾਲੇ ਖੇਡਿਆ ਗਿਆ ਸੀ ਪਰ ਹੁਣ ਇਸ ਟੂਰਨਾਮੈਂਟ ਵਿਚ 4 ਨਵੀਆਂ ਟੀਮਾਂ ਸ਼ਾਮਲ ਕੀਤੀਆਂ ਗਈਆਂ ਹਨ। ਟੂਰਨਾਮੈਂਟ ਵਿਚ ਕੁਲ 42 ਮੈਚ ਖੇਡੇ ਜਾਣਗੇ ਅਤੇ ਹਰ ਮੁਕਾਬਲਾ 45 ਓਵਰਾਂ ਦਾ ਹੋਵੇਗਾ।
ਭਾਰਤੀ ਟੀਮ : ਸ਼ੈਲੇਂਦਰ ਸਿੰਘ (ਕਪਤਾਨ), ਇਕਬਾਲ ਖਾਨ, ਮਯੰਕ ਖੰਡਵਾਲਾ, ਪਾਰਕ ਅਨੰਤ, ਤੁਸ਼ਾਰ ਝਾਵੇਰੀ, ਅਸ਼ਵਨੀ ਅਰੋੜਾ, ਪ੍ਰੀਤਿੰਦਰ ਸਿੰਘ, ਆਦਿਲ ਚਾਗਲਾ, ਪੀ. ਜੀ. ਸੁੰਦਰ, ਪ੍ਰਦੀਪ ਪਟੇਲ, ਵੇਰਿੰਦਰ ਭੋਮਬਲਾ, ਥਾਮਸ ਜਾਰਜ, ਸੰਜੀਵ ਬੇਰੀ, ਦੀਪਕ, ਦਿਲੀਪ ਚੋਹਾਨ ਅਤੇ ਸ਼੍ਰੀਕਾਂਤ ਸੱਤਿਆ।
ਟੀਮ ਇੰਡੀਆ 'ਚ ਧਮਾਲ ਮਚਾਉਣ ਲਈ ਤਿਆਰ ਪੰਜਾਬ ਦਾ ਸ਼ੁਭਮਨ, ਦੱ. ਅਫਰੀਕਾ ਖਿਲਾਫ ਮਿਲੀ ਜਗ੍ਹਾ
NEXT STORY