ਸਪੋਰਟਸ ਡੈਸਕ— ਭਾਰਤ ਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਦੇ ਵਿਚਾਲੇ ਐਤਵਾਰ ਨੂੰ ਮੈਨਚੇਸਟਰ ਦੇ ਓਲਡ ਟਰੇਫਰਡ ਮੈਦਾਨ 'ਤੇ ਹੋਣ ਵਾਲੇ ਆਈ. ਸੀ. ਸੀ. ਵਰਲਡ ਕੱਪ- 2019 ਮੁਕਾਬਲੇ ਦੀਆਂ ਟਿਕਟਾਂ ਦੀ ਕੀਮਤ 60 ਹਜ਼ਾਰ ਰੁਪਏ ਤੱਕ ਪਹੁੰਚ ਗਈ।
ਸਾਲ 2013 ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੀ ਟੀਮ ਸਿਆਸਤੀ ਕਾਰਨਾਂ ਨਾਲ ਸਿਰਫ ਆਈ. ਸੀ. ਸੀ ਤੇ ਏਸ਼ੀਆਈ ਕ੍ਰਿਕਟ ਕਾਊਂਸਿਲ ਦੁਆਰਾ ਆਯੋਜਿਤ ਕੀਤੇ ਜਾਣ ਵਾਲੇ ਟੂਰਨਾਮੈਂਟ 'ਚ ਆਮਣੇ-ਸਾਹਮਣੇ ਹੋ ਪਾਂਦੀਆਂ ਹਨ। ਬ੍ਰਿਟੇਨ 'ਚ ਲੱਖਾਂ ਦੀ ਗਿਣਤੀ 'ਚ ਭਾਰਤੀ ਤੇ ਪਾਕਿਸਤਾਨੀ ਮੂਲ ਦੇ ਲੋਕ ਰਹਿੰਦੇ ਹਨ ਤੇ ਇਸ ਕਾਰਨ ਇਸ ਮਹਾਮੁਕਾਬਲੇ ਲਈ ਟਿਕਟਾਂ ਦੀ ਕੀਮਤ ਅਸਮਾਨ ਤੱਕ ਪਹੁੰਚਣ ਲੱਜ ਜਾਂਦੀ।
20 ਹਜ਼ਾਰ ਸਮਰੱਥਾ ਵਾਲੇ ਓਲਡ ਟਰੈਫਰਡ ਸਟੇਡੀਅਮ 'ਚ ਹੋਣ ਵਾਲੇ ਇਸ ਮੈਚ ਦੀਆਂ ਟਿਕਟ ਵਿੰਡੋ ਖੁੱਲਣ ਦੇ ਕੁਝ ਹੀ ਘੰਟਿਆਂ 'ਚ ਵਿੱਕ ਗਈਆਂ ਪਰ ਜਿਨ੍ਹਾਂ ਲੋਕਾਂ ਨੇ ਉਸ ਸਮੇਂ ਟਿਕਟ ਖਰੀਦੀਆਂ ਸਨ, ਹੁਣ ਉਹ ਉਨ੍ਹਾਂ ਨੂੰ ਵੇਚ ਕੇ ਭਾਰੀ ਮੁਨਾਫਾ ਕਮਾ ਰਹੇ ਹਨ। ਇੰਝ ਹੀ ਲੋਕਾਂ ਵਲੋਂ ਟਿਕਟ ਲੈ ਕੇ ਉਸ ਨੂੰ ਰੀ-ਸੇਲ (ਦੁਬਾਰਾ ਵਿਕਰੀ) ਕਰਨ ਵਾਲੀ ਵੈੱਬਸਾਈਟ-ਵਿਆਗੋਗੋ (ਵਿਆਗੋਗੋ ਡਾਟ ਕੰਮ) ਦੇ ਮੁਤਾਬਕ ਉਸ ਦੇ ਕੋਲ ਕਰੀਬ 480 ਟਿਕਟ ਦੁਬਾਰਾ ਵਿਕਰੀ ਲਈ ਆਏ ਤੇ ਇਨ੍ਹਾਂ 'ਚ ਬਰਾਂਜ, ਗੋਲਡ, ਪਲੈਟੀਨਮ ਤੇ ਸਿਲਵਰ ਕੈਟਾਗਰੀ ਦੇ ਟਿਕਟ ਸਨ।
ਸ਼ੁੱਕਰਵਾਰ ਤੱਕ 58 ਗੋਲਡ ਤੇ 51 ਪਲੇਟਿਨਮ ਕੈਟਾਗਰੀ ਦੇ ਟਿਕਟ ਉਪਲੱਬਧ ਸਨ, ਜਿਨ੍ਹਾਂ ਦੀ ਕੀਮਤ 47 ਹਜ਼ਾਰ ਰੁਪਏ ਤੋਂ ਲੈ ਕੇ 62 ਹਜ਼ਾਰ ਰੁਪਏ ਤੱਕ ਰੱਖੀ ਗਈ ਹੈ। ਵੈੱਬਸਾਈਟ ਮੁਤਾਬਕ ਉਸ ਦੇ ਕੋਲ ਗੋਲਡ ਕੈਟਾਗਰੀ ਦੇ 58 ਤੇ ਪਲੈਟਿਨਮ ਕੈਟਾਗਰੀ ਦੇ 51 ਟਿਕਟ ਉਪਲੱਬਧ ਹਨ। ਵੈਬਸਾਈਟ ਦੇ ਮੁਤਾਬਕ ਬਰਾਂਜ ਤੇ ਸਿਲਵਰ ਕੈਟਾਗਰੀ ਦੇ ਟਿਕਟਾਂ ਦੀ ਕੀਮਤ ਚ ਪੰਜ ਹਜ਼ਾਰ ਰੁਪਏ ਦਾ ਅੰਤਰ ਹੈ। ਇਹ ਇਸ ਲਈ ਹੈ ਕਿਉਂਕਿ ਜੋ ਇਹ ਏਰੀਆ ਸ਼ਰਾਬ ਲਈ ਮਨਜ਼ੂਰ ਹਨ, ਉਨ੍ਹਾ ਦੇ ਲਈ ਜ਼ਿਆਦਾ ਮੰਗ ਹੈ।
ਅਦਿਤੀ ਅਸ਼ੋਕ ਐੱਲ. ਪੀ. ਜੀ. ਏ ਕਲਾਸਿਕ 'ਚ ਸੰਯੁਕਤ 33ਵੇਂ ਸਥਾਨ 'ਤੇ
NEXT STORY