ਨਵੀਂ ਦਿੱਲੀ- ਤਿਕੋਣੀ ਬਲਾਈਂਡ ਕ੍ਰਿਕਟ ਸੀਰੀਜ਼ ਦੇ ਪੰਜਵੇਂ ਲੀਗ ਮੈਚ 'ਚ ਭਾਰਤ ਦਾ ਸਾਹਮਣਾ ਬੰਗਲਾਦੇਸ਼ ਨਾਲ ਹੋਇਆ। ਇਹ ਮੈਚ ਟੂਰਨਾਮੈਂਟ ਦੇ ਫਾਈਨਲ 'ਚ ਪ੍ਰਵੇਸ਼ ਕਰਨ ਲਈ ਫ਼ੈਸਲਾਕੁੰਨ ਸੀ। ਟਾਸ ਜਿੱਤਣ ਦੇ ਬਾਅਦ ਭਾਰਤ ਨੇ ਬੱਲੇਬਾਜ਼ੀ ਚੁਣੀ ਤੇ 20 ਓਵਰ 'ਚ ਦੋ ਵਿਕਟਾਂ ਦੇ ਨੁਕਸਾਨ 'ਤੇ 185 ਦੌੜਾਂ ਬਣਾਈਆਂ। ਇਸ ਦੌਰਾਨ ਡੀ. ਵੈਂਕਟੇਸ਼ਵਰ ਰਾਵ ਨੇ 62 ਗੇਂਦਾਂ 'ਤੇ 91 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਆਪਣੀ ਪਾਰੀ ਦੇ ਦੌਰਾਨ ਉਨ੍ਹਾਂ ਨੇ 9 ਚੌਕੇ ਲਾਏ।
186 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਬੰਗਲਾਦੇਸ਼ ਦੀ ਟੀਮ 6 ਵਿਕਟਾਂ ਗੁਆ ਕੇ 122 ਦੌੜਾਂ ਹੀ ਬਣਾ ਸਕੀ ਤੇ ਇਸ ਤਰ੍ਹਾਂ ਭਾਰਤ ਨੇ 63 ਦੌੜਾਂ ਨਾਲ ਮੈਚ ਜਿੱਤ ਲਿਆ। ਡੀ. ਵੈਂਕਟੇਸ਼ਵਰ ਰਾਵ ਨੂੰ ਉਨ੍ਹਾਂ ਦੀ ਸ਼ਾਨਦਾਰ ਬੱਲੇਬਾਜ਼ੀ ਲਈ ਮੈਨ ਆਫ਼ ਦਿ ਮੈਚ ਚੁਣਿਆ ਗਿਆ। ਭਾਰਤ 19 ਮਾਰਚ ਨੂੰ ਫਾਈਨਲ 'ਚ ਪਾਕਿਸਤਾਨ ਨਾਲ ਭਿੜੇਗਾ। ਬੰਗਲਾਦੇਸ਼ ਖ਼ਿਲਾਫ਼ ਮਿਲੀ ਜਿੱਤ ਭਾਰਤੀ ਟੀਮ ਦਾ ਮਨੋਬਲ ਵਧਾਏਗੀ।
ਰੰਗਾਂ ਦੇ ਤਿਊਹਾਰ ਹੋਲੀ ’ਤੇ ਭਾਰਤੀ ਤੇ ਵਿਦੇਸ਼ੀ ਖਿਡਾਰੀਆਂ ਨੇ ਲੋਕਾਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ
NEXT STORY