ਮੈਲਬੋਰਨ : ਕ੍ਰਿਕਟ ਆਸਟਰੇਲੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਕੇਵਿਨ ਰਾਬਰਟਸ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ ਦੀ ਟੀਮ ਦਾ ਜੇਕਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਵਿਚ ਪਹੁੰਚਣ ਤੈਅ ਹੈ ਤਾਂ ਉਸ ਨੂੰ ਆਸਟਰੇਲੀਆ ਦੌਰੇ 'ਤੇ ਗੁਲਾਬੀ ਗੇਂਦ ਨਾਲ ਟੈਸਟ ਖੇਡਣ ਲਈ ਮਨਾਉਣਾ ਆਸਾਨ ਹੋਵੇਗਾ।

ਭਾਰਤੀ ਟੀਮ ਨੇ ਪਿਛਲੀ ਵਾਰ ਆਸਟਰੇਲੀਆ ਦੌਰੇ 'ਤੇ ਡੇਅ-ਨਾਈਟ ਟੈਸਟ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਪਿਛਲੇ ਮਹੀਨੇ ਬੀ. ਸੀ. ਸੀ. ਆਈ. ਮੁਖੀ ਸੌਰਭ ਗਾਂਗੁਲੀ ਦੀ ਪਹਿਲ 'ਤੇ ਬੰਗਲਾਦੇਸ਼ ਵਿਰੁੱਧ ਭਾਰਤ ਨੇ ਗੁਲਾਬੀ ਗੇਂਦ ਨਾਲ ਪਹਿਲਾ ਟੈਸਟ ਖੇਡਿਆ।
ਰਾਬਰਟਸ ਨੇ ਕਿਹਾ, ''ਮੇਰਾ ਮੰਨਣਾ ਹੈ ਕਿ ਭਾਰਤ ਵਿਰੁੱਧ ਅਗਲੇ ਸਾਲ ਅਸੀਂ ਗੁਲਾਬੀ ਗੇਂਦ ਨਾਲ ਇਕ ਟੈਸਟ ਖੇਡਾਂਗਾ। ਭਾਰਤ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿਚ ਬਿਹਤਰੀਨ ਪ੍ਰਦਰਸ਼ਨ ਕਰ ਰਿਹਾ ਹੈ ਤੇ ਉਸਦਾ 2021 ਵਿਚ ਫਾਈਨਲ ਖੇਡਣ ਤੈਅ ਲੱਗ ਰਿਹਾ ਹੈ।''
ਸ਼ੈਫਾਲੀ ਤੇ ਵੇਦਾ ਭਾਰਤ ਦੀ ਆਸਟਰੇਲੀਆ-ਏ 'ਤੇ ਜਿੱਤ 'ਚ ਬਣੀਆਂ ਸਟਾਰ
NEXT STORY