ਟੋਕੀਓ– ਭਾਰਤ ਦੇ ਅਰਜੁਨ ਲਾਲ ਜਾਟ ਤੇ ਅਰਵਿੰਦ ਸਿੰਘ ਨੇ ਟੋਕੀਓ ਓਲੰਪਿਕ ’ਚ ਪੁਰਸ਼ਾਂ ਦੇ ਕਿਸ਼ਤੀ ਚਾਲਕ ਲਾਈਟਵੇਟ ਡਬਲਸਕਲਸ ਮੁਕਾਬਲੇ ਦੇ ਰੇਪੇਸ਼ਾਜ਼ ਦੌਰ ’ਚ ਤੀਜੇ ਸਥਾਨ ’ਤੇ ਰਹਿ ਕੇ ਸੈਮੀਫਾਈਨਲ ’ਚ ਜਗ੍ਹਾ ਬਣਾ ਲਈ। ਭਾਰਤੀ ਜੋੜੀ ਨੇ 6 : 51.36 ਦਾ ਸਮਾਂ ਕੱਢਿਆ। ਅਰਜੁਨ ਬੋਅਰ ਤੇ ਅਰਵਿੰਦ ਸਟ੍ਰੋਕਰ ਦੀ ਭੂਮਿਕਾ ’ਚ ਸਨ। ਸ਼ੁਰੂਆਤੀ 1000 ਮੀਟਰ ਤਕ ਚੌਥੇ ਸਥਾਨ ’ਤੇ ਚਲ ਰਹੀ ਇਸ ਜੋੜੀ ਨੇ ਬਾਅਦ ’ਚ ਰਫ਼ਤਾਰ ਫੜ ਕੇ ਤੀਜਾ ਸਥਾਨ ਹਾਸਲ ਕੀਤਾ।
ਇਹ ਵੀ ਪੜ੍ਹੋ : ਓਲੰਪਿਕ ਤੋਂ ਬਾਹਰ ਹੋਏ ਭਾਰਤੀ ਮੁੱਕੇਬਾਜ਼ ਵਿਕਾਸ ਕ੍ਰਿਸ਼ਣ, ਪਹਿਲੇ ਗੇੜ ’ਚ ਜਾਪਾਨ ਦੇ ਓਕਾਜਾਵਾ ਤੋਂ ਹਾਰੇ
ਇਸ ਤੋਂ ਪਹਿਲਾਂ ਕਲ ਦੂਜੀ ਹੀਟ ’ਚ ਉਤਰੀ ਭਾਰਤੀ ਜੋੜੀ ਨੇ 6 ਟੀਮਾਂ ਦੇ ਮੁਕਾਬਲੇ ’ਚ 6 : 40.33 ਦਾ ਸਮਾਂ ਕੱਢਿਆ ਤੇ ਸੈਮੀਫਾਈਨਲ ’ਚ ਜਗ੍ਹਾ ਨਾ ਬਣਾ ਸਕੀ ਸੀ। ਰੇਪੇਸ਼ਾਜ਼ ਦੌਰ ਤੋਂ ਟੀਮਾਂ ਨੂੰ ਕੁਆਰਰ ਫ਼ਾਈਨਲ, ਸੈਮੀਫ਼ਾਈਨਲ ਜਾਂ ਫ਼ਾਈਨਲ ’ਚ ਜਗ੍ਹਾ ਬਣਾਉਣ ਦਾ ਇਕ ਹੋਰ ਮੌਕਾ ਮਿਲਦਾ ਹੈ। ਇਸ ’ਚ 6 ’ਚੋਂ ਤਿੰਨ ਟੀਮਾਂ ਸੈਮੀਫ਼ਾਈਨਲ ’ਚ ਤੇ ਬਾਕੀ ਤਿੰਨ ਕਲਾਸੀਫਿਕੇਸ਼ਨ ਦੌਰ ’ਚ ਚਲੀਆਂ ਗਈਆਂ। ਕਿਸ਼ਤੀ ਚਾਲਕ ਲਾਈਟਵੇਟ ਡਬਲਸਕਲਸ ਵਰਗ ’ਚ ਦੋ ਖਿਡਾਰੀ ਇਕ ਕਿਸ਼ਤੀ ’ਚ ਹੁੰਦੇ ਹਨ ਤੇ ਦੋ ਵੱਖ-ਵੱਖ ਚੱਪੂਆਂ ਦਾ ਇਸਤੇਮਾਲ ਕਰਦੇ ਹਨ। ਹਰ ਪੁਰਸ਼ ਪ੍ਰਤੀਭਾਗੀ ਦਾ ਵੱਧ ਤੋਂ ਵੱਧ ਵਜ਼ਨ 72.5 ਕਿਲੋ ਤੇ ਔਸਤ ਵਜ਼ਨ 70 ਕਿਲੋ ਹੋਣਾ ਚਾਹੀਦਾ ਹੈ। ਮਹਿਲਾ ਵਰਗ ’ਚ ਵੱਧ ਤੋਂ ਵੱਧ ਵਜ਼ਨ 59 ਕਿਲੋ ਤੇ ਔਸਤ 57 ਕਿਲੋ ਹੁੰਦਾ ਹੈ।
ਚਾਨੂ ਨੇ ਰਚਿਆ ਇਤਿਹਾਸ, ਹਾਕੀ ਨੇ ਜਗਾਈ ਉਮੀਦ, ਜਾਣੋ ਟੋਕੀਓ ਓਲੰਪਿਕ ’ਚ ਅੱਜ ਕੀ-ਕੀ ਹੋਇਆ
NEXT STORY