ਸਪੋਰਟਸ ਡੈਸਕ— ਭਾਰਤੀ ਬੈਡਮਿੰਟਨ ਖਿਡਾਰੀ ਤਸਨੀਮ ਮੀਰ ਨੇ ਸ਼ਨੀਵਾਰ ਨੂੰ ਇੱਥੇ ਡਚ ਜੂਨੀਅਰ ਅੰਤਰਰਾਸ਼ਟਰੀ ਟੂਰਨਾਮੈਂਟ ’ਚ ਥਾਈਲੈਂਡ ਦੀ ਟਾਪ ਸੀਡ ਦੀ ਬੇਨਯਾਪਾ ਐੱਮਸਾਰਡ ’ਤੇ ਸ਼ਾਨਦਾਰ ਜਿੱਤ ਨਾਲ ਮਹਿਲਾ ਸਿੰਗਲਜ਼ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕੀਤਾ। ਪਿਛਲੇ ਸਾਲ ਏਸ਼ੀਆ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਅਤੇ ਦੁਬਈ ਅੰਤਰਰਾਸ਼ਟਰੀ ਮੁਕਾਬਲੇ ’ਚ ਸੋਨ ਤਮਗੇ ਜਿੱਤਣ ਵਾਲੀ ਤਸਨੀਮ ਨੇ ਦੁਨੀਆ ਦੀ 132ਵੇਂ ਨੰਬਰ ਦੀ ਖਿਡਾਰੀ ਨੂੰ 45 ਮਿੰਟ ਤਕ ਚੱਲੇ ਰੋਮਾਂਚਕ ਮੁਕਾਬਲੇ ’ਚ ਹਰਾ ਕੇ ਉਲਟਫੇਰ ਕੀਤਾ। ਤਸਨੀਮ ਨੇ ਬੇਨਯਾਪਾ ਨੂੰ 21-9, 17-21, 21-15 ਨਾਲ ਹਾਰ ਦਿੱਤੀ। ਹੁਣ ਤਸਨੀਮ ਦਾ ਸਾਹਮਣਾ ਅਮਵਤਨੀ ਤ੍ਰਸ਼ਾ ਜਾਲੀ ਅਤੇ ਇੰਡੋਨੇਸ਼ੀਆ ਦੀ ਆਇਸ਼ਾ ਗੁਲਾਹ ਮਹੇਸ਼ਵਰੀ ਦੇ ਵਿਚਾਲੇ ਹੋਣ ਵਾਲੇ ਮੁਕਾਬਲੇ ਦੀ ਜੇਤੂ ਨਾਲ ਹੋਵੇਗਾ। ੁਪੁੁਰਸ਼ ਸਿੰਗਲਜ਼ ਆਖਰੀ 16 ਦੇ ਮੈਚ ’ਚ ਰੋਹਨ ਗੁਰਬਾਨੀ ਨੇ ਰੂਸ ਦੇ ਜਾਰਜੀ ਲੇਬੇਦੋਵ ਨਾਲ ਹਾਰਨ ਤੋਂ ਪਹਿਲਾਂ ਚੰਗੀ ਚੁਣੌਤੀ ਪੇਸ਼ ਕੀਤੀ। ਲੇਬੇਦੋਵ ਨੇ 18-21,21-19,21-18 ਨਾਲ ਜਿੱਤ ਹਾਸਲ ਕੀਤੀ।
IPL ਦੇ ਸ਼ੁਰੂਆਤੀ ਮੈਚਾਂ ਤੋਂ ਬਾਹਰ ਹੋ ਸਕਦੈ ਇਸ਼ਾਂਤ, ਸੱਟ ਨੇ BCCI ਅਤੇ NCA ’ਤੇ ਖੜ੍ਹੇ ਕੀਤੇ ਸਵਾਲ
NEXT STORY