ਗੋਲਡ ਕੋਸਟ—ਭਾਰਤ ਨੇ ਆਪਣੇ ਖਿਡਾਰੀਆਂ ਦੀ ਸ਼ਾਨਦਾਰ ਤੇ ਦਮਦਾਰ ਖੇਡ ਦੀ ਬੌਦਲਤ 26 ਸੋਨ, 20 ਚਾਂਦੀ ਤੇ 20 ਕਾਂਸੀ ਸਮੇਤ ਕੁਲ 66 ਤਮਗੇ ਜਿੱਤ ਕੇ ਗੋਲਡ ਕੋਸਟ 'ਚ 21ਵੀਆਂ ਰਾਸ਼ਟਰਮੰਡਲ ਖੇਡਾਂ 'ਚ ਆਪਣੇ ਇਤਿਹਾਸ ਦਾ ਤੀਜਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ। ਭਾਰਤ ਨੇ ਇਨ੍ਹਾਂ 66 ਤਮਗਿਆਂ ਨਾਲ ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ 'ਚ 500 ਤਮਗੇ ਵੀ ਪੂਰੇ ਕਰ ਲਏ ਤੇ ਇਹ ਉਪਲੱਬਧੀ ਹਾਸਲ ਕਰਨ ਵਾਲਾ ਉਹ 5ਵਾਂ ਦੇਸ਼ ਬਣ ਗਿਆ।
ਭਾਰਤ ਮੇਜ਼ਬਾਨ ਆਸਟਰੇਲੀਆ ਤੇ ਇੰਗਲੈਂਡ ਤੋਂ ਬਾਅਦ ਤੀਜੇ ਸਥਾਨ 'ਤੇ ਰਿਹਾ। ਆਸਟਰੇਲੀਆ ਨੇ 80 ਸੋਨ ਸਮੇਤ 198 ਤਮਗੇ ਜਿੱਤੇ, ਜਦਕਿ ਇੰਗਲੈਂਡ ਨੇ 45 ਸੋਨ ਸਮੇਤ 136 ਤਮਗੇ ਜਿੱਤੇ।
ਭਾਰਤ ਨੇ 2014 ਦੀਆਂ ਗਲਾਸਗੋ ਰਾਸ਼ਟਰਮੰਡਲ ਖੇਡਾਂ ਦੇ ਜਿੱਤੇ 16 ਸੋਨ ਸਮੇਤ 64 ਦੀ ਕੁਲ ਤਮਗਿਆਂ ਦੀ ਗਿਣਤੀ ਨੂੰ ਕਿਤੇ ਪਛਾੜ ਦਿੱਤਾ । ਭਾਰਤ ਦਾ ਰਾਸ਼ਟਰਮੰਡਲ ਖੇਡਾਂ 'ਚ ਸਰਵਸ੍ਰੇਸ਼ਠ ਪ੍ਰਦਰਸ਼ਨ 'ਚ ਦੂਜਾ ਸਥਾਨ ਕੁੱਲ 101 ਤਮਗੇ ਜਿੱਤੇ ਸਨ। ਭਾਰਤ ਨੇ 2002 ਦੀਆਂ ਮਾਨਚੈਸਟਨ ਰਾਸ਼ਟਰਮੰਡਲ ਖੇਡਾਂ 'ਚ 30 ਸੋਨ ਸਮੇਤ 69 ਤਮਗੇ ਜਿੱਤੇ ਸਨ ਤੇ ਉਸ ਸਮੇਂ ਉਹ ਚੌਥੇ ਸਥਾਨ 'ਤੇ ਰਿਹਾ ਸੀ।
ਰਾਸ਼ਟਰਮੰਡਲ ਦੇ ਇਤਿਹਾਸ 'ਚ ਭਾਰਤ ਦੇ ਕੁਲ੍ਹ 504 ਤਮਗੇ ਹੋ ਗਏ ਹਨ, ਜਿਨ੍ਹਾਂ 'ਚ 181 ਸੋਨ, 175 ਚਾਂਦੀ ਤੇ 148 ਕਾਂਸੀ ਤਮਗੇ ਸ਼ਾਮਲ ਹਨ। ਭਾਰਤ ਨੇ ਇਨ੍ਹਾਂ ਖੇਡਾਂ ਦੇ ਆਖਰੀ ਦਿਨ ਐਤਵਾਰ 7 ਤਮਗੇ ਜਿੱਤ ਕੇ ਆਪਣੇ ਤਮਗਿਅÎ ਦੀ ਓਵਰਆਲ ਗਿਣਤੀ 66 'ਤੇ ਪਹੁੰਚਾ ਦਿੱਤੀ।
ਰਾਸ਼ਟਰਮੰਡਲ 'ਚ ਹੁਣ ਤੱਕ ਦੇ 4 ਸਭ ਤੋਂ ਵਧੀਆ ਪ੍ਰਦਰਸ਼ਨ
ਸਾਲ |
ਜਗ੍ਹਾ |
ਸੋਨਾ |
ਚਾਂਦੀ |
ਕਾਂਸੀ |
ਕੁੱਲ |
2010 |
ਦਿੱਲੀ |
38 |
27 |
36 |
101 |
2002 |
ਮਾਨਚੈੱਸਟਰ |
30 |
22 |
17 |
69 |
2018 |
ਗੋਲਡ ਕੋਸਟ |
26 |
20 |
20 |
66 |
2014 |
ਗਲਾਸਗੋ |
15 |
30 |
19 |
64 |
ਅਨੁਭਵੀ ਭਾਰਤੀ ਸ਼ਟਲਰ ਸਾਇਨਾ ਨੇਹਵਾਲ ਨੇ ਇਕ ਵਾਰ ਫਿਰ ਓਲੰਪਿਕ ਚਾਂਦੀ ਤਮਗਾ ਜੇਤੂ ਪੀ. ਵੀ. ਸਿੰਧੂ 'ਤੇ ਆਪਣੀ ਬਾਦਸ਼ਾਹਤ ਸਾਬਤ ਕੀਤੀ ਤੇ 21ਵੀਆਂ ਰਾਸ਼ਟਰਮੰਡਲ ਖੇਡਾਂ ਦੇ ਆਖਰੀ ਦਿਨ ਮਹਿਲਾ ਸਿੰਗਲਸ ਬੈਡਮਿੰਟਨ ਮੁਕਾਬਲੇ ਦਾ ਸੋਨ ਤਮਗਾ ਆਪਣੇ ਨਾਂ ਕਰ ਲਿਆ।
IPL-11: ਆਖਰੀ ਗੇਂਦ 'ਤੇ ਛੱਕਾ ਲਗਾ ਕੇ ਵੀ ਟੀਮ ਨੂੰ ਨਹੀਂ ਜਿੱਤਾ ਸਕੇ ਧੋਨੀ
NEXT STORY