ਢਾਕਾ– ਭਾਰਤ ਅਗਸਤ ਵਿਚ ਬੰਗਲਾਦੇਸ਼ ਵਿਰੁੱਧ ਆਪਣੀ ਸੀਮਤ ਓਵਰਾਂ ਦੀ ਲੜੀ ਦੌਰਾਨ ਮੀਰਪੁਰ ਦੇ ਸ਼ੇਰ-ਏ-ਬੰਗਲਾ ਸਟੇਡੀਅਮ ਵਿਚ 4 ਤੇ ਚਟਗਾਂਵ ਵਿਚ 2 ਮੈਚ ਖੇਡੇਗਾ। ਬੰਗਲਾਦੇਸ਼ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ। ਬੰਗਲਾਦੇਸ਼ ਦੌਰੇ ’ਤੇ ਭਾਰਤ 3 ਵਨ ਡੇ ਤੇ 3 ਹੀ ਟੀ-20 ਮੈਚ ਖੇਡੇਗਾ। ਇਹ ਬੰਗਲਾਦੇਸ਼ ਵਿਚ ਭਾਰਤ ਦੀ ਪਹਿਲੀ ਟੀ-20 ਦੋ ਪੱਖੀ ਲੜੀ ਤੇ 2014 ਤੋਂ ਬਾਅਦ ਸਿਰਫ ਸੀਮਤ ਓਵਰਾਂ ਦਾ ਪਹਿਲਾ ਦੌਰਾ ਹੋਵੇਗਾ।
ਸ਼ੁਰੂਆਤੀ ਦੋ ਵਨ ਡੇ ਤੇ ਆਖਰੀ 2 ਟੀ-20 ਮੀਰਪੁਰ ਵਿਚ ਖੇਡੇ ਜਾਣਗੇ ਜਦਕਿ ਤੀਜਾ ਵਨ ਡੇ ਤੇ ਪਹਿਲਾ ਟੀ-20 ਚਟਗਾਂਵ ਵਿਚ ਹੋਵੇਗਾ। ਭਾਰਤ ਨੂੰ 13 ਅਗਸਤ ਨੂੰ ਢਾਕਾ ਪਹੁੰਚਣਾ ਹੈ। ਸ਼ੁਰੂਆਤੀ ਦੋ ਵਨ ਡੇ 17 ਤੇ 20 ਅਗਸਤ ਨੂੰ ਖੇਡੇ ਜਾਣਗੇ, ਜਿਸ ਤੋਂ ਬਾਅਦ ਟੀਮ 23 ਅਗਸਤ ਨੂੰ ਤੀਜਾ ਵਨ ਡੇ ਚਟਗਾਂਵ ਵਿਚ ਖੇਡਿਆ ਜਾਵੇਗਾ। ਚਟਗਾਂਵ ਵਿਚ ਹੀ ਪਹਿਲਾ ਟੀ-20 ਮੁਕਾਬਲਾ 26 ਅਗਸਤ ਨੂੰ ਹੋਵੇਗਾ। ਆਖਰੀ ਦੋ ਟੀ-20 ਮੁਕਾਬਲੇ 29 ਤੇ 31 ਅਗਸਤ ਨੂੰ ਮੀਰਪੁਰ ਵਿਚ ਖੇਡੇ ਜਾਣਗੇ। ਇਹ ਦੌਰਾ ਏਸ਼ੀਆ ਕੱਪ ਟੀ-20 ਦੀਆਂ ਤਿਆਰੀਆਂ ਵਿਚ ਵੀ ਮਦਦ ਕਰੇਗਾ।
ਸੌਰਭ ਚੌਧਰੀ ਨੇ ਨਿਸ਼ਾਨੇਬਾਜ਼ੀ ਵਿਸ਼ਵ ਕੱਪ ’ਚ ਭਾਰਤ ਲਈ ਜਿੱਤਿਆ ਪਹਿਲਾ ਤਮਗਾ
NEXT STORY