ਨਵੀਂ ਦਿੱਲੀ- ਏਸ਼ੀਆਈ ਫੁੱਟਬਾਲ ਪਰਿਸੰਘ ਦੇ ਮਲੇਸ਼ੀਆ ਦੀ ਰਾਜਧਾਨੀ ਕੁਲਾਲਾਲੰਪੁਰ ਸਥਿਤ ਹੈੱਡਕੁਆਰਟਰ ਵਿਚ ਵੀਰਵਾਰ ਨੂੰ ਏ. ਐੱਫ. ਸੀ. ਏਸ਼ੀਆ ਕੱਪ ਚੀਨ 2023 ਦੇ ਆਖਰੀ ਦੌਰ ਦੇ ਕੁਆਲੀਫਾਇਰ ਮੁਕਾਬਲਿਆਂ ਦਾ ਸ਼ਡਿਊਲ ਜਾਰੀ ਕੀਤਾ ਹੈ। ਭਾਰਤ ਨੂੰ ਗਰੁੱਪ ਡੀ ਵਿਚ ਹਾਂਗਕਾਂਗ, ਅਫਗਾਨਿਸਤਾਨ ਅਤੇ ਕੰਬੋਡੀਆ ਦੇ ਨਾਲ ਰੱਖਿਆ ਗਿਆ ਹੈ। ਟੂਰਨਾਮੈਂਟ ਦਾ ਇਹ ਆਖਰੀ ਪੜਾਅ 8 ਜੂਨ ਨੂੰ ਕੋਲਕਾਤਾ ਦੇ ਵਿਵੇਕਾਨੰਦ ਯੁਵਾ ਭਾਰਤੀ ਕ੍ਰਿਦਾਂਗਨ ਵਿਚ ਸ਼ੁਰੂ ਹੋਵੇਗਾ ਅਤੇ ਇਸ ਦਿਨ ਭਾਰਤੀ ਫੁੱਟਬਾਲ ਟੀਮ ਕੰਬੋਡੀਆ ਨਾਲ ਭਿੜੇਗੀ, ਜਦਕਿ ਉਸ ਦੇ ਅਗਲੇ 2 ਮੈਚ 11 ਜੂਨ ਨੂੰ ਅਫਗਾਨਿਸਤਾਨ ਅਤੇ 14 ਜੂਨ ਨੂੰ ਹਾਂਗਕਾਂਗ ਦੇ ਵਿਰੁੱਧ ਹੋਣਗੇ।
ਇਹ ਖ਼ਬਰ ਪੜ੍ਹੋ- NZW v INDW : ਨਿਊਜ਼ੀਲੈਂਡ ਨੂੰ ਆਖਰੀ ਵਨ ਡੇ 'ਚ ਹਰਾ ਕੇ ਕਲੀਨ ਸਵੀਪ ਤੋਂ ਬਚਿਆ ਭਾਰਤ
ਟੂਰਨਾਮੈਂਟ ਵਿਚ ਹਿੱਸਾ ਲੈਣ ਵਾਲੀ 24 ਟੀਮਾਂ ਨੂੰ 6 ਗਰੁੱਪਾਂ ਵਿਚ ਵੰਡਿਆ ਗਿਆ ਹੈ, ਜਿਸ ਵਿਚ 6 ਗਰੁੱਪ ਜੇਤੂ ਟੀਮਾਂ ਅਤੇ ਦੂਜੇ ਸਥਾਨ 'ਤੇ ਰਹਿਣ ਵਾਲੀਆਂ ਪੰਜ ਸਰਵਸ੍ਰੇਸ਼ਠ ਟੀਮਾਂ ਚੀਨ ਵਿਚ ਹੋਣ ਵਾਲੇ ਏ. ਐੱਫ. ਸੀ. ਏਸ਼ੀਆਈ ਕੱਪ 2023 ਦੇ ਲਈ ਕੁਆਲੀਫਾਈ ਕਰਨਗੀਆਂ। ਜ਼ਿਕਰਯੋਗ ਹੈ ਕਿ ਭਾਰਤੀ ਫੁੱਟਬਾਲ ਟੀਮ ਨੇ ਫੀਫਾ ਵਿਸ਼ਵ ਕੱਪ ਕਤਰ 2022 ਅਤੇ ਏ. ਐੱਫ. ਸੀ . ਏਸ਼ੀਆਈ ਕੱਪ ਚੀਨ 2023 ਦੇ ਸਾਂਝੇ ਕੁਆਲੀਫਾਇਰ ਦੂਜੇ ਦੌਰ ਵਿਚ ਗਰੁੱਪ-ਈ 'ਚ ਤੀਜੇ ਸਥਾਨ 'ਤੇ ਰਹਿਣ ਤੋਂ ਬਾਅਦ ਏ. ਐੱਫ. ਸੀ. ਏਸ਼ੀਆ ਕੱਪ ਕੁਆਲੀਫਾਇਰ ਦੇ ਤੀਜੇ ਅਤੇ ਆਖਰੀ ਦੌਰ ਵਿਚ ਜਗ੍ਹਾ ਬਣਾਈ ਸੀ।
ਇਹ ਖ਼ਬਰ ਪੜ੍ਹੋ-ਇਸ ਕਾਰਨ ਨਹੀਂ ਖੇਡੇ ਰਿਤੂਰਾਜ ਗਾਇਕਵਾੜ ਪਹਿਲਾ ਮੈਚ, BCCI ਨੇ ਦੱਸੀ ਵਜ੍ਹਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
9 ਖਿਡਾਰੀਆਂ ਦੇ ਨਾਲ ਖੇਡਾ ਜਾ ਸਕਦਾ ਹੈ ਮਹਿਲਾ ਕ੍ਰਿਕਟ ਵਿਸ਼ਵ ਕੱਪ, ICC ਨੇ ਕੀਤਾ ਵੱਡਾ ਐਲਾਨ
NEXT STORY