ਓਸਬੋਰਨ- ਭਾਰਤ ਤੇ ਆਸਟਰੇਲੀਆ ਵਿਚਾਲੇ ਬੁੱਧਵਾਰ ਨੂੰ ਇੱਥੇ ਅੰਡਰ-19 ਵਿਸ਼ਵ ਕੱਪ ਦਾ ਦੂਜਾ ਸੈਮੀਫਾਈਨਲ ਮੈਚ ਓਸਬੋਰਨ 'ਚ ਖੇਡਿਆ ਗਿਆ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਆਸਟਰੇਲੀਆ ਨੂੰ 291 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲੀਆ ਦੀ ਟੀਮ 194 ਦੌੜਾਂ 'ਤੇ ਢੇਰ ਹੋ ਗਈ ਅਤੇ ਭਾਰਤ ਨੇ ਇਹ ਮੈਚ 96 ਦੌੜਾਂ ਨਾਲ ਜਿੱਤ ਲਿਆ। ਹੁਣ ਅੰਡਰ-19 ਵਿਸ਼ਵ ਕੱਪ ਦਾ ਫਾਈਨਲ ਮੈਚ 5 ਫਰਵਰੀ ਨੂੰ ਖੇਡਿਆ ਜਾਵੇਗਾ, ਜਿਸ ਵਿਚ ਭਾਰਤ ਦਾ ਸਾਹਮਣਾ ਇੰਗਲੈਂਡ ਨਾਲ ਹੋਵੇਗਾ।
ਆਸਟਰੇਲੀਆ ਟੀਮ ਵਲੋਂ ਬੱਲੇਬਾਜ਼ੀ ਕਰਦੇ ਹੋਏ ਲਛਲਨ ਸ਼ਾਹ ਨੇ 51 ਦੌੜਾਂ, ਕੋਰੀ ਮਿਲਰ ਨੇ 38 ਦੌੜਾਂ ਦਾ ਯੋਗਦਾਨ ਦਿੱਤਾ। ਭਾਰਤੀ ਟੀਮ ਵਲੋਂ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਵਿੱਕੀ ਓਸਤਵਾਲ ਨੇ 3 ਵਿਕਟਾਂ ਹਾਸਲ ਕੀਤੀਆਂ ਅਤੇ ਰਵੀ ਕੁਮਾਰ ਅਤੇ ਨਿਸ਼ਾਂਤ ਸਿੰਧੂ ਨੇ 2-2 ਵਿਕਟਾਂ ਹਾਸਲ ਕੀਤੀਆਂ।
ਇਹ ਖ਼ਬਰ ਪੜ੍ਹੋ- ਇੰਗਲੈਂਡ 24 ਸਾਲ ਬਾਅਦ ਅੰਡਰ-19 ਵਿਸ਼ਵ ਕੱਪ ਦੇ ਫਾਈਨਲ 'ਚ
ਕਪਤਾਨ ਯਸ਼ ਢੁਲ (110 ਦੌੜਾਂ) ਦੇ ਸੈਂਕੜੇ ਅਤੇ ਉਪ ਕਪਤਾਨ ਸ਼ੇਖ ਰਸ਼ੀਦ (94 ਦੌੜਾਂ) ਦੇ ਅਰਧ ਸੈਂਕੜੇ ਦੀ ਬਦੌਲਤ ਭਾਰਤ ਨੇ ਸ਼ੁਰੂਆਤੀਆਂ ਝਟਕਿਆਂ ਤੋਂ ਉੱਭਰਦੇ ਹੋਏ ਅੰਡਰ-19 ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ ਵਿਚ ਆਸਟਰੇਲੀਆ ਵਿਰੁੱਧ 5 ਵਿਕਟਾਂ 'ਤੇ 290 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ। ਯਸ਼ ਤੇ ਰਸ਼ੀਦ ਨੇ ਤੀਜੇ ਵਿਕਟ ਲਈ 204 ਦੌੜਾਂ ਦੀ ਸਾਂਝੇਦਾਰੀ ਕੀਤੀ।
ਇਹ ਖ਼ਬਰ ਪੜ੍ਹੋ- ਸਕੂਲ ਖੁੱਲ੍ਹਵਾਉਣ ਦੀ ਮੰਗ ਨੂੰ ਲੈ ਕੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਸਕੂਲ ਅੱਗੇ ਦਿੱਤਾ ਧਰਨਾ
ਦੋਵੇਂ ਟੀਮਾਂ ਇਸ ਪ੍ਰਕਾਰ ਹਨ-
ਭਾਰਤ- ਅੰਗਕ੍ਰਿਸ਼ ਰਘੂਵੰਸ਼ੀ, ਹਰਨੂਰ ਸਿੰਘ, ਸ਼ੇਖ ਰਾਸ਼ੀਦ, ਯਸ਼ ਢੁਲ (ਕਪਤਾਨ), ਨਿਸ਼ਾਂਤ ਸਿੰਧੂ, ਰਾਜ ਬਾਵਾ, ਕੌਸ਼ਲ ਟਾਂਬੇ, ਦਿਨੇਸ਼ ਬਾਨਾ (ਵਿਕਟਕੀਪਰ), ਰਾਜਵਰਧਨ ਹੈਂਗਰਗੇਕਰ, ਵਿੱਕੀ ਓਸਤਵਾਲ, ਰਵੀ ਕੁਮਾਰ।
ਆਸਟਰੇਲੀਆ- ਕੈਂਪਬੈਲ ਕੇਲਾਵੇ, ਟੀਗ ਵਾਇਲੀ, ਕੋਰੀ ਮਿਲਰ, ਕੂਪਰ ਕੋਨੋਲੀ (ਕਪਤਾਨ), ਲਛਲਨ ਸ਼ਾਹ, ਨਿਵੇਥਨ ਰਾਧਾਕ੍ਰਿਸ਼ਣਨ, ਵਿਲੀਅਮ ਸਾਲਜ਼ਮੈਨ, ਟੋਬੀਆਸ ਸਨੇਲ (ਵਿਕਟਕੀਪਰ), ਜੈਕ ਸਿਨਫੀਲਡ, ਟਾਮ ਵਿਟਨੀ, ਜੈਕ ਨਿਸਬੇਟ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਪਾਕਿ ਦੌਰੇ ਤੋਂ ਹੱਟਣ ਦਾ ਇੰਗਲੈਂਡ ਦਾ ਫੈਸਲਾ ਬੇਤੁਕਾ ਸੀ : ਐਲੇਕਸ ਹੇਲਸ
NEXT STORY