ਸਪੋਰਟਸ ਡੈਸਕ- ਇੰਗਲੈਂਡ ਨੇ ਭਾਰਤ ਖ਼ਿਲਾਫ਼ ਲੀਡਸ ਦੇ ਮੈਦਾਨ 'ਤੇ ਤੀਜੇ ਟੈਸਟ ਮੈਚ ਨੂੰ ਪਾਰੀ ਤੇ 76 ਦੌੜਾਂ ਨਾਲ ਜਿੱਤ ਲਿਆ ਹੈ। ਇਸ ਤਰ੍ਹਾਂ ਭਾਰਤ ਨੂੰ ਇਸ ਮੈਚ 'ਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਮੈਚ 'ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਟੀਮ ਇੰਡੀਆ ਦੀ ਪਹਿਲੀ ਪਾਰੀ ਸਿਰਫ਼ 78 ਦੌੜਾਂ 'ਤੇ ਹੀ ਸਿਮਟ ਗਈ। ਇਸ ਦੇ ਜਵਾਬ 'ਚ ਇੰਗਲੈਂਡ ਨੇ ਆਪਣੀ ਪਹਿਲੀ ਪਾਰੀ 'ਚ 432 ਦੌੜਾਂ ਬਣਾਈਆਂ। ਇਸ ਤਰ੍ਹਾਂ ਪਹਿਲੀ ਪਾਰੀ ਦੇ ਆਧਾਰ 'ਤੇ ਮੇਜ਼ਬਾਨ ਟੀਮ ਨੂੰ 354 ਦੌੜਾਂ ਦੀ ਬੜ੍ਹਤ ਮਿਲੀ। ਜਦਕਿ ਭਾਰਤ ਦੀ ਦੂਜੀ ਪਾਰੀ 'ਚ ਇੰਗਲੈਂਡ ਦੇ ਗੇਂਦਬਾਜ਼ਾਂ ਦੇ ਅੱਗੇ ਭਾਰਤੀ ਬੱਲੇਬਾਜ਼ ਗੋਡੇ ਟੇਕਦੇ ਨਜ਼ਰ ਆਏ। ਪੂਰੀ ਟੀਮ 278 ਦੌੜਾਂ 'ਤੇ ਆਲਆਊਟ ਹੋ ਗਈ। ਇੰਗਲੈਂਡ ਵੱਲੋਂ ਦੂਜਾ ਪਾਰੀ 'ਚ ਔਲੀ ਰੌਬਿਨਸਨ ਨੇ 65 ਦੌੜਾਂ ਦੇ ਕੇ ਸਭ ਤੋਂ ਜ਼ਿਆਦਾ 5 ਵਿਕਟਾਂ ਲਈਆਂ। ਜਦਕਿ ਕ੍ਰੇਗ ਓਵਰਟਨ ਨੇ ਤਿੰਨ ਤੇ ਜੇਮਸ ਐਂਡਰਸਨ ਤੇ ਮੋਈਨ ਅਲੀ ਨੂੰ 1-1 ਵਿਕਟ ਮਿਲੀ।
ਪਲੇਇੰਗ ਇਲੈਵਨ :--
ਭਾਰਤ : ਰੋਹਿਤ ਸ਼ਰਮਾ, ਕੇ. ਐਲ. ਰਾਹੁਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕਪਤਾਨ), ਅਜਿੰਕਯ ਰਹਾਨੇ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਮੁਹੰਮਦ ਸ਼ੰਮੀ, ਇਸ਼ਾਂਤ ਸ਼ਰਮਾ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ।
ਇੰਗਲੈਂਡ : ਰੋਰੀ ਬਰਨਸ, ਹਸੀਬ ਹਮੀਦ, ਡੇਵਿਡ ਮਲਾਨ, ਜੋ ਰੂਟ (ਕਪਤਾਨ), ਜਾਨੀ ਬੇਅਰਸਟਾਅ, ਜੋਸ ਬਟਲਰ (ਵਿਕਟਕੀਪਰ), ਮੋਈਨ ਅਲੀ, ਸੈਮ ਕੁਰੇਨ, ਓਲੀ ਰੋਬਿਨਸਨ, ਸਾਕਿਬ ਮਹਿਮੂਦ/ਕ੍ਰੇਗ ਓਵਰਟਨ, ਜੇਮਸ ਐਂਡਰਸਨ।
ਟੋਕੀਓ ਪੈਰਾਲੰਪਿਕ : ਤੀਰਅੰਦਾਜ਼ ਰਾਕੇਸ਼ ਪ੍ਰੀ ਕੁਆਰਟਰ ਫ਼ਾਈਨਲ 'ਚ ਪੁੱਜੇ, ਸ਼ਿਆਮ ਸੁੰਦਰ ਬਾਹਰ
NEXT STORY