ਟੋਕੀਓ ਓਲੰਪਿਕ- ਭਾਰਤੀ ਤੀਰਅੰਦਾਜ਼ ਰਾਕੇਸ਼ ਕੁਮਾਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੈਰਾਲੰਪਿਕ ਖੇਡਾਂ ਦੇ ਪ੍ਰੀ ਕੁਆਰਟਰ ਫ਼ਾਈਨਲ 'ਚ ਪ੍ਰਵੇਸ਼ ਕਰ ਲਿਆ ਹੈ ਜਦਕਿ ਸ਼ਿਆਮ ਸੁੰਦਰ ਸਵਾਮੀ ਦੂਜੇ ਦੌਰ ਤੋਂ ਬਾਹਰ ਹੋ ਗਏ। ਕੁਆਲੀਫਿਕੇਸ਼ਨ ਦੌਰ 'ਚ 720 'ਚੋਂ 699 ਸਕੋਰ ਕਰਨ ਵਾਲੇ 36 ਸਾਲਾ ਰਾਕੇਸ਼ ਨੇ ਹਾਂਗਕਾਂਗ ਦੇ ਕਾ ਚੁਏਨ ਏਂਗਾਈ ਨੂੰ 13 ਅੰਕ ਨਾਲ ਹਰਾਇਆ।
ਇਹ ਵੀ ਪੜ੍ਹੋ : ਟੋਕੀਓ ਪੈਰਾਲੰਪਿਕਸ : ਸੋਨ ਤਮਗ਼ੇ ਦੇ ਟੀਚੇ ਦੇ ਨਾਲ ਟੋਕੀਓ ਰਵਾਨਾ ਹੋਏ ਸੁਹਾਸ
ਦੁਬਈ 'ਚ ਇਸ ਸਾਲ ਸਤਵੇਂ ਫਾਜਜ਼ਾ ਪੈਰਾ ਤੀਰਅੰਦਾਜ਼ੀ ਵਿਸ਼ਵ ਰੈਂਕਿਂਗ ਟੂਰਨਾਮੈਂਟ 'ਚ ਨਿੱਜੀ ਮੁਕਾਬਲੇ ਦਾ ਸੋਨ ਤਮਗ਼ਾ ਜਿੱਤ ਵਾਲੇ ਕੁਮਾਰ ਨੇ 150 'ਚੋਂ 144 ਅੰਕ ਬਣਾਏ। ਉਨ੍ਹਾਂ ਨੇ 9 ਵਾਰ ਪਰਫੈਕਟ 10 ਸਕੋਰ ਕੀਤਾ ਜਦਕਿ ਉਨ੍ਹਾਂ ਦੇ ਵਿਰੋਧੀ ਮੁਕਾਬਲੇਬਾਜ਼ ਨੇ ਚਾਰ ਵਾਰ ਇਹ ਕਮਾਲ ਕੀਤਾ। ਤੀਜਾ ਦਰਜਾ ਪ੍ਰਾਪਤ ਕੁਮਾਰ ਦਾ ਸਾਹਮਣਾ ਹੁਣ 14ਵੀਂ ਰੈਂਕਿੰਗ ਪ੍ਰਾਪਤ ਮਰੀਅਨ ਮਾਰੇਕਾਕ ਨਾਲ ਹੋਵੇਗਾ ਜੋ ਸਲੋਵਾਕੀਆ ਦੇ ਲਈ ਦੋ ਪੈਰਾਲੰਪਿਕ ਖੇਡ ਚੁੱਕੇ ਹਨ। ਇਸ ਤੋਂ ਪਹਿਲਾਂ ਦੂਜੇ ਦੌਰ 'ਚ ਬਾਇ ਪ੍ਰਾਪਤ ਕਰਨ ਵਾਲੇ ਸੁੰਦਰ ਨੂੰ 2012 ਪੈਰਾਲੰਪਿਕ ਚਾਂਦੀ ਦਾ ਤਮਗ਼ਾ ਜੇਤੂ ਮੈਟ ਸਟੱਤਜਮੈਨ ਨੇ 142.139 ਨਾਲ ਹਰਾਇਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
'ਜਾਰਵੋ 69' ਫਿਰ ਤੋਂ ਮੈਦਾਨ 'ਚ ਹੋਇਆ ਦਾਖ਼ਲ, ਭਾਰਤੀ ਖਿਡਾਰੀ ਰੋਕ ਨਾ ਸਕੇ ਆਪਣਾ ਹਾਸਾ
NEXT STORY