ਸਪੋਰਟਸ ਡੈਸਕ- ਭਾਰਤ ਤੇ ਆਸਟ੍ਰੇਲੀਆ ਵਿਚਾਲੇ ਖੇਡੀ ਜਾ ਰਹੀ ਬਾਰਡਰ-ਗਾਵਸਕਰ ਟਰਾਫੀ ਦਾ ਤੀਜਾ ਮੁਕਾਬਲਾ ਅੱਜ ਤੋਂ ਬ੍ਰਿਸਬੇਨ ਦੇ 'ਗਾਬਾ' ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਇਸ ਮੁਕਾਬਲੇ 'ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਤਰ੍ਹਾਂ ਇਸ ਮੁਕਾਬਲੇ 'ਚ ਆਸਟ੍ਰੇਲੀਆ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਲਈ ਮੈਦਾਨ 'ਚ ਉਤਰੇਗੀ।
ਜ਼ਿਕਰਯੋਗ ਹੈ ਕਿ 5 ਮੈਚਾਂ ਦੀ ਇਸ ਲੜੀ 'ਚ ਦੋਵੇਂ ਟੀਮਾਂ 1-1 ਮੁਕਾਬਲਾ ਜਿੱਤ ਕੇ ਬਰਾਬਰੀ 'ਤੇ ਹਨ। ਲੜੀ ਦਾ ਪਹਿਲਾ ਮੁਕਾਬਲਾ ਭਾਰਤ ਨੇ ਸ਼ਾਨਦਾਰ ਗੇਂਦਬਾਜ਼ੀ ਤੇ ਬੱਲੇਬਾਜ਼ੀ ਦੇ ਦਮ 'ਤੇ 295 ਦੌੜਾਂ ਦੇ ਵੱਡੇ ਫ਼ਰਕ ਨਾਲ ਜਿੱਤਿਆ ਸੀ, ਜਦਕਿ ਦੂਜੇ ਮੁਕਾਬਲੇ 'ਚ ਆਸਟ੍ਰੇਲੀਆ ਨੇ 10 ਵਿਕਟਾਂ ਦੀ ਸ਼ਾਨਦਾਰ ਜਿੱਤ ਹਾਸਲ ਕਰ ਲੜੀ 'ਚ ਵਾਪਸੀ ਕੀਤੀ ਸੀ।
ਇਹ ਵੀ ਪੜ੍ਹੋ- ''ਲਾਲ ਕਿਲਾ ਸਾਡਾ ਐ, ਸਾਨੂੰ ਕਬਜ਼ਾ ਦਿਵਾਓ ਜਾਂ ਮੁਆਵਜ਼ਾ...''
ਹੁਣ ਦੋਵੇਂ ਟੀਮਾਂ ਇਹ ਮੁਕਾਬਲਾ ਜਿੱਤ ਕੇ ਲੜੀ 'ਚ 2-1 ਦੀ ਬੜ੍ਹਤ ਬਣਾਉਣ ਦੇ ਇਰਾਦੇ ਨਾਲ ਖੇਡਣਗੀਆਂ। ਇਸ ਸਟੇਡੀਅਮ 'ਤੇ ਆਸਟ੍ਰੇਲੀਆ ਦੀ ਟੀਮ 33 ਸਾਲਾਂ ਤੋਂ ਕੋਈ ਮੁਕਾਬਲਾ ਨਹੀਂ ਹਾਰੀ ਸੀ, ਪਰ ਇਸ ਸਿਲਸਿਲੇ ਨੂੰ ਭਾਰਤ ਨੇ ਰਿਸ਼ਭ ਪੰਤ ਦੀ ਚਮਤਕਾਰੀ ਪਾਰੀ ਦੀ ਬਦੌਲਤ ਸਾਲ 2020-21 ਦੌਰਾਨ ਦੋਵਾਂ ਟੀਮਾਂ ਵਿਚਾਲੇ ਹੋਏ ਮੁਕਾਬਲੇ 'ਚ ਆਸਟ੍ਰੇਲੀਆ ਨੂੰ ਹਰਾ ਕੇ ਕੀਤਾ ਸੀ।
ਇਹ ਮੁਕਾਬਲਾ ਭਾਰਤ ਲਈ ਇਸ ਕਾਰਨ ਵੀ ਬੇਹੱਦ ਮਹੱਤਵਪੂਰਨ ਹੈ, ਕਿਉਂਕਿ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਜਗ੍ਹਾ ਬਣਾਉਣ ਲਈ ਭਾਰਤ ਨੂੰ ਇਹ ਲੜੀ 4-1 ਨਾਲ ਆਪਣੇ ਨਾਂ ਕਰਨੀ ਪਵੇਗੀ। ਜੇਕਰ ਅਜਿਹਾ ਨਹੀਂ ਹੋਇਆ ਤਾਂ ਭਾਰਤ ਦਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ 'ਚ ਪਹੁੰਚਣ ਦਾ ਰਾਹ ਬੰਦ ਹੋ ਜਾਵੇਗਾ ਤੇ ਖ਼ਿਤਾਬੀ ਮੁਕਾਬਲਾ ਦੱਖਣੀ ਅਫਰੀਕਾ ਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਵੇਗਾ।
ਪਲੇਇੰਗ-11
ਭਾਰਤ
ਰੋਹਿਤ ਸ਼ਰਮਾ (ਕਪਤਾਨ), ਰਿਸ਼ਭ ਪੰਤ (ਵਿਕਟਕੀਪਰ), ਯਸ਼ਸਵੀ ਜਾਇਸਵਾਲ, ਕੇ.ਐੱਲ. ਰਾਹੁਲ, ਸ਼ੁੱਭਮਨ ਗਿੱਲ, ਵਿਰਾਟ ਕੋਹਲੀ, ਰਵਿੰਦਰ ਜਡੇਜਾ, ਨਿਤਿਸ਼ ਕੁਮਾਰ ਰੈੱਡੀ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਆਕਾਸ਼ਦੀਪ।
ਆਸਟ੍ਰੇਲੀਆ
ਪੈਟ ਕਮਿੰਸ (ਕਪਤਾਨ), ਐਲੈਕਸ ਕੈਰੀ (ਵਿਕਟਕੀਪਰ), ਉਸਮਾਨ ਖਵਾਜਾ, ਨਾਥਨ ਮੈਕਸਵੀਨੀ, ਮਾਰਨਸ ਲਾਬੂਸ਼ੇਨ, ਸਟੀਵ ਸਮਿਥ, ਟ੍ਰੈਵਿਸ ਹੈੱਡ, ਮਿਚੇਲ ਮਾਰਸ਼, ਮਿਚੇਲ ਸਟਾਰਕ, ਨਾਥਨ ਲਿਓਨ, ਜੋਸ਼ ਹੇਜ਼ਲਵੁੱਡ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਗਾਬਾ 'ਚ ਕੋਹਲੀ ਰਚਣਗੇ ਇਤਿਹਾਸ, ਸਚਿਨ ਤੇਂਦੁਲਕਰ ਨੂੰ ਪਛਾੜ ਹਾਸਲ ਕਰਨਗੇ ਇਹ ਵੱਡੀ ਉਪਲੱਬਧੀ
NEXT STORY