ਸਪੋਰਟਸ ਡੈਸਕ- ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਏਸ਼ੀਆ ਕੱਪ ਦੇ ਸੁਪਰ 4 ਪੜਾਅ ਦਾ ਅੱਜ ਮੈਚ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਚੁਣੀ ਹੈ।
ਰਵਿੰਦਰ ਜਡੇਜਾ ਨੇ 200 ਵਿਕਟਾਂ ਕੀਤੀਆਂ ਪੂਰੀਆਂ
ਬੰਗਲਾਦੇਸ਼ ਨੂੰ ਛੇਵਾਂ ਝਟਕਾ 35ਵੇਂ ਓਵਰ 'ਚ 161 ਦੌੜਾਂ 'ਤੇ ਲੱਗਾ। ਰਵਿੰਦਰ ਜਡੇਜਾ ਨੇ ਸ਼ਮੀਮ ਹੁਸੈਨ ਨੂੰ ਐੱਲ.ਬੀ.ਡਬਲਯੂ. ਆਊਟ ਕੀਤਾ। ਉਹ ਇੱਕ ਦੌੜ ਬਣਾ ਪਾਏ। ਇਸ ਵਿਕਟ ਦੇ ਨਾਲ ਜਡੇਜਾ ਨੇ ਵਨਡੇ 'ਚ 200 ਵਿਕਟਾਂ ਪੂਰੀਆਂ ਕਰ ਲਈਆਂ ਹਨ। ਇਹ ਉਪਲਬਧੀ ਹਾਸਲ ਕਰਨ ਵਾਲਾ ਉਹ ਸੱਤਵਾਂ ਭਾਰਤੀ ਗੇਂਦਬਾਜ਼ ਹੈ। ਇਸ ਤੋਂ ਪਹਿਲਾਂ ਅਨਿਲ ਕੁੰਬਲੇ (337), ਜਵਾਗਲ ਸ਼੍ਰੀਨਾਥ (315), ਅਜੀਤ ਅਗਰਕਰ (288), ਜ਼ਹੀਰ ਖਾਨ (282), ਹਰਭਜਨ ਸਿੰਘ (269) ਅਤੇ ਕਪਿਲ ਦੇਵ (253) ਇਹ ਕਰ ਚੁੱਕੇ ਹਨ।
ਸ਼ਾਕਿਬ ਅਲ ਹਸਨ ਆਊਟ ਹੋਏ
ਬੰਗਲਾਦੇਸ਼ ਨੂੰ 34ਵੇਂ ਓਵਰ 'ਚ ਪੰਜਵਾਂ ਝਟਕਾ ਲੱਗਾ। ਡ੍ਰਿੰਕਸ ਬ੍ਰੇਕ ਤੋਂ ਬਾਅਦ ਸ਼ਾਰਦੁਲ ਠਾਕੁਰ ਨੇ ਕਪਤਾਨ ਸ਼ਾਕਿਬ ਅਲ ਹਸਨ ਨੂੰ ਫਸਾਇਆ ਅਤੇ ਬੋਲਡ ਕੀਤਾ। ਸ਼ਾਰਦੁਲ ਨੇ ਰਾਊਂਡ ਦਿ ਵਿਕਟ ਗੇਂਦਬਾਜ਼ੀ ਕੀਤੀ ਅਤੇ ਬੈਕ ਆਫ ਲੈਂਥ ਤੋਂ ਬਾਹਰ ਗੇਂਦਬਾਜ਼ੀ ਕੀਤੀ। ਗੇਂਦ ਸ਼ਾਕਿਬ ਦੇ ਬੱਲੇ ਦਾ ਕਿਨਾਰਾ ਲੈ ਕੇ ਵਿਕਟ ਨਾਲ ਟਕਰਾ ਗਈ। ਉਹ ਸੈਂਕੜਾ ਬਣਾਉਣ ਤੋਂ ਖੁੰਝ ਗਏ। ਸ਼ਾਕਿਬ ਨੇ 85 ਗੇਂਦਾਂ 'ਚ ਛੇ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 80 ਦੌੜਾਂ ਦੀ ਪਾਰੀ ਖੇਡੀ। ਸ਼ਾਕਿਬ ਨੇ ਤੌਹੀਦ ਹਿਰਦੌਏ ਨਾਲ ਮਿਲ ਕੇ ਪੰਜਵੇਂ ਵਿਕਟ ਲਈ 101 ਦੌੜਾਂ ਦੀ ਸਾਂਝੇਦਾਰੀ ਕੀਤੀ। 34 ਓਵਰਾਂ ਤੋਂ ਬਾਅਦ ਬੰਗਲਾਦੇਸ਼ ਦਾ ਸਕੋਰ ਪੰਜ ਵਿਕਟਾਂ 'ਤੇ 161 ਦੌੜਾਂ ਹੈ। ਫਿਲਹਾਲ ਤੌਹੀਦ 40 ਦੌੜਾਂ ਬਣਾ ਕੇ ਕ੍ਰੀਜ਼ 'ਤੇ ਹਨ ਅਤੇ ਸ਼ਮੀਮ ਹੁਸੈਨ ਇਕ ਦੌੜ ਬਣਾ ਚੁੱਕੇ ਹਨ।
ਬੰਗਲਾਦੇਸ਼ ਨੂੰ ਚੌਥਾ ਝਟਕਾ
ਬੰਗਲਾਦੇਸ਼ ਨੂੰ ਚੌਥਾ ਝਟਕਾ 14ਵੇਂ ਓਵਰ 'ਚ 59 ਦੇ ਸਕੋਰ 'ਤੇ ਲੱਗਾ। ਅਕਸ਼ਰ ਪਟੇਲ ਨੇ ਮੇਹਦੀ ਹਸਨ ਮਿਰਾਜ ਨੂੰ ਰੋਹਿਤ ਸ਼ਰਮਾ ਹੱਥੋਂ ਕੈਚ ਕਰਵਾਇਆ। ਮੇਹਦੀ 28 ਗੇਂਦਾਂ 'ਚ 13 ਦੌੜਾਂ ਹੀ ਬਣਾ ਸਕੇ। 14 ਓਵਰਾਂ ਤੋਂ ਬਾਅਦ ਬੰਗਲਾਦੇਸ਼ ਦਾ ਸਕੋਰ ਚਾਰ ਵਿਕਟਾਂ 'ਤੇ 59 ਦੌੜਾਂ ਹੈ। ਫਿਲਹਾਲ ਕਪਤਾਨ ਸ਼ਾਕਿਬ ਅਲ ਹਸਨ 20 ਦੌੜਾਂ ਬਣਾ ਕੇ ਕ੍ਰੀਜ਼ 'ਤੇ ਹਨ। ਉਸ ਨੂੰ ਸਪੋਰਟ ਕਰਨ ਲਈ ਤੌਹੀਦ ਹਿਰਦੌਏ ਕ੍ਰੀਜ਼ 'ਤੇ ਪਹੁੰਚ ਗਏ ਹਨ।
ਬੰਗਲਾਦੇਸ਼ ਨੂੰ ਤੀਜਾ ਝਟਕਾ
ਬੰਗਲਾਦੇਸ਼ ਨੂੰ ਤੀਜਾ ਝਟਕਾ ਛੇਵੇਂ ਓਵਰ 'ਚ 28 ਦੇ ਸਕੋਰ 'ਤੇ ਲੱਗਾ। ਸ਼ਾਰਦੁਲ ਠਾਕੁਰ ਨੇ ਅਨਾਮੁਲ ਹੱਕ ਨੂੰ ਵਿਕਟਕੀਪਰ ਕੇਐੱਲ ਰਾਹੁਲ ਹੱਥੋਂ ਕੈਚ ਕਰਵਾਇਆ। ਅਨਮੁਲ 11 ਗੇਂਦਾਂ 'ਚ ਚਾਰ ਦੌੜਾਂ ਬਣਾ ਸਕਿਆ। ਛੇ ਓਵਰਾਂ ਮਗਰੋਂ ਬੰਗਲਾਦੇਸ਼ ਦਾ ਸਕੋਰ ਤਿੰਨ ਵਿਕਟਾਂ ’ਤੇ 29 ਦੌੜਾਂ ਹੈ। ਇਸ ਸਮੇਂ ਕਪਤਾਨ ਸ਼ਾਕਿਬ ਅਲ ਹਸਨ ਅਤੇ ਮੇਹਦੀ ਹਸਨ ਮਿਰਾਜ ਕ੍ਰੀਜ਼ 'ਤੇ ਹਨ।
ਬੰਗਲਾਦੇਸ਼ ਨੂੰ ਦੂਜਾ ਝਟਕਾ
ਬੰਗਲਾਦੇਸ਼ ਨੂੰ ਚੌਥੇ ਓਵਰ 'ਚ 15 ਦੇ ਸਕੋਰ 'ਤੇ ਦੂਜਾ ਝਟਕਾ ਲੱਗਾ। ਸ਼ਾਰਦੁਲ ਠਾਕੁਰ ਨੇ ਤਨਜੀਦ ਹਸਨ ਨੂੰ ਕਲੀਨ ਬੋਲਡ ਕੀਤਾ। ਉਹ 12 ਗੇਂਦਾਂ 'ਚ 13 ਦੌੜਾਂ ਹੀ ਬਣਾ ਸਕੇ। ਸ਼ਾਰਦੁਲ ਨੂੰ ਚੌਥੇ ਓਵਰ ਦੀ ਪਹਿਲੀ ਹੀ ਗੇਂਦ 'ਤੇ ਸਫ਼ਲਤਾ ਮਿਲੀ। ਇਸ ਤੋਂ ਪਹਿਲਾਂ ਸ਼ੰਮੀ ਨੇ ਤੀਜੇ ਓਵਰ 'ਚ ਲਿਟਨ ਦਾਸ ਨੂੰ ਬੋਲਡ ਕੀਤਾ ਸੀ। ਲਿਟਨ ਖਾਤਾ ਵੀ ਨਹੀਂ ਖੋਲ੍ਹ ਪਾਏ ਸਨ। ਚਾਰ ਓਵਰਾਂ ਤੋਂ ਬਾਅਦ ਬੰਗਲਾਦੇਸ਼ ਨੇ ਦੋ ਵਿਕਟਾਂ ਗੁਆ ਕੇ 20 ਦੌੜਾਂ ਬਣਾ ਲਈਆਂ ਹਨ। ਕਪਤਾਨ ਸ਼ਾਕਿਬ ਅਲ ਹਸਨ ਪੰਜ ਦੌੜਾਂ ਬਣਾ ਕੇ ਕ੍ਰੀਜ਼ 'ਤੇ ਹਨ। ਅਨਾਮੁਲ ਹੱਕ ਅਜੇ ਤੱਕ ਖਾਤਾ ਨਹੀਂ ਖੋਲ੍ਹ ਸਕੇ ਹਨ।
ਬੰਗਲਾਦੇਸ਼ ਨੂੰ ਪਹਿਲਾ ਝਟਕਾ
ਬੰਗਲਾਦੇਸ਼ ਨੂੰ ਪਹਿਲਾ ਝਟਕਾ ਤੀਜੇ ਓਵਰ 'ਚ 13 ਦੇ ਸਕੋਰ 'ਤੇ ਲੱਗਾ। ਮੁਹੰਮਦ ਸ਼ੰਮੀ ਨੇ ਲਿਟਨ ਦਾਸ ਨੂੰ ਕਲੀਨ ਬੋਲਡ ਕੀਤਾ। ਲਿਟਨ ਖਾਤਾ ਵੀ ਨਹੀਂ ਖੋਲ੍ਹ ਸਕਿਆ। ਇਸ ਸਮੇਂ ਤਨਜੀਦ ਹਸਨ ਅਤੇ ਅਨਾਮੁਲ ਹੱਕ ਕ੍ਰੀਜ਼ 'ਤੇ ਹਨ।
ਇਹ ਵੀ ਪੜ੍ਹੋ- ਟੈਨਿਸ : ਡੋਪਿੰਗ ਦੇ ਕਾਰਨ ਸਿਮੋਨਾ ਹਾਲੇਪ 'ਤੇ ਲੱਗੀ 4 ਸਾਲ ਦੀ ਪਾਬੰਦੀ
ਪਿੱਚ ਰਿਪੋਰਟ
ਆਰ ਪ੍ਰੇਮਦਾਸਾ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਦੀ ਪਿੱਚ ਬੱਲੇਬਾਜ਼ਾਂ ਦੁਆਰਾ ਪਸੰਦੀਦਾ ਪਿੱਚ ਰਹੀ ਹੈ। ਇਸ ਲਈ ਵੱਡਾ ਸਕੋਰ ਦੇਖਣ ਨੂੰ ਮਿਲ ਸਕਦਾ ਹੈ। ਇਸ ਮੈਦਾਨ 'ਤੇ ਪਹਿਲਾਂ ਬੱਲੇਬਾਜ਼ੀ ਕਰਨਾ ਚੰਗਾ ਫ਼ੈਸਲਾ ਸਾਬਤ ਹੋ ਸਕਦਾ ਹੈ।
ਭਾਰਤ ਦੀ ਪਲੇਇੰਗ 11
ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਤਿਲਕ ਵਰਮਾ, ਸੂਰਿਆਕੁਮਾਰ ਯਾਦਵ, ਕੇਐੱਲ ਰਾਹੁਲ (ਵਿਕਟਕੀਪਰ), ਈਸ਼ਾਨ ਕਿਸ਼ਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਸ਼ਾਰਦੁਲ ਠਾਕੁਰ, ਮੁਹੰਮਦ ਸ਼ੰਮੀ, ਪ੍ਰਸਿੱਧ ਕ੍ਰਿਸ਼ਨ।
ਬੰਗਲਾਦੇਸ਼ ਦੀ ਪਲੇਇੰਗ 11
ਲਿਟਨ ਦਾਸ (ਵਿਕਟਕੀਪਰ), ਤਨਜੀਦ ਹਸਨ ਤਮੀਮ, ਅਨਾਮੁਲ ਹੱਕ, ਸ਼ਾਕਿਬ ਅਲ ਹਸਨ (ਵਿਕਟਕੀਪਰ), ਤੌਹੀਦ ਤੌਹੀਦ ਹ੍ਰਿਦੌਏ, ਸ਼ਾਮੀਮ ਹੁਸੈਨ, ਮੇਹਦੀ ਹਸਨ ਮਿਰਾਜ, ਮੇਹਦੀ ਹਸਨ, ਨਸੁਮ ਅਹਿਮਦ, ਤਨਜੀਦ ਹਸਨ ਸਾਕਿਬ, ਮੁਸਤਫਿਜ਼ੁਰ
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਸ਼ਵ ਕੱਪ ਤੋਂ ਪਹਿਲਾ ਪਾਕਿ ਲਈ ਬੁਰੀ ਖ਼ਬਰ, ਸ਼ੁਰੂਆਤੀ ਮੈਚਾਂ ਤੋਂ ਬਾਹਰ ਹੋ ਸਕਦੈ ਇਹ ਗੇਂਦਬਾਜ਼
NEXT STORY