ਦੁਬਈ- ਭਾਰਤ ਨੇ ਆਲਰਾਊਂਡਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਟੀ-20 ਵਿਸ਼ਵ ਕੱਪ ਦੇ ਸੁਪਰ-12 ਗੇੜ ਦੇ ਮੈਚ ਵਿਚ ਸਕਾਟਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਦੀਆਂ ਉਮੀਦਾਂ ਬਰਕਰਾਰ ਰੱਖੀਆਂ ਹਨ। ਪੂਰਾ ਮੈਚ 24.1 ਓਵਰਾਂ ਤੱਕ ਚੱਲਿਆ। ਭਾਰਤ ਨੇ ਪਹਿਲੇ ਸਕਾਟਲੈਂਡ ਨੂੰ 17.4 ਓਵਰਾਂ ਵਿਚ 85 ਦੌੜਾਂ 'ਤੇ ਆਊਟ ਕਰ ਦਿੱਤਾ ਤੇ ਉਸ ਤੋਂ ਬਾਅਦ 6.3 ਓਵਰਾਂ ਵਿਚ ਜਿੱਤ ਲਿਆ। ਇਸ ਨਾਲ ਭਾਰਤ ਦਾ ਨੈੱਟ ਰਨ ਰੇਟ ਪਲਸ 1.619 ਹੋ ਗਿਆ ਹੈ ਜੋ ਗਰੁੱਪ ਦੀ 6 ਟੀਮਾਂ ਵਿਚ ਸਰਵਸ੍ਰੇਸ਼ਠ ਹੈ। ਪਹਿਲੇ ਸਥਾਨ 'ਤੇ ਕਬਜ਼ਾ ਪਾਕਿਸਤਾਨ ਦਾ ਨੈੱਟ ਰਨ ਰੇਟ ਵੀ ਪਲਸ 1.065 ਹੈ। ਅਫਗਾਨਿਸਤਾਨ ਨੇ ਨੈੱਟ ਰਨ ਰੇਟ ਪਲਸ 1.481 ਨੂੰ ਪਿੱਛੇ ਛੱਡਦੇ ਦੇ ਲਈ ਭਾਰਤ ਨੂੰ ਟੀਚਾ 7.1 ਓਵਰਾਂ ਵਿਚ ਹਾਸਲ ਕਰਨਾ ਸੀ। ਕੇ. ਐੱਲ. ਰਾਹੁਲ ਤੇ ਰੋਹਿਤ ਸ਼ਰਮਾ ਨੇ ਪਹਿਲੇ ਪੰਜ ਓਵਰਾਂ ਵਿਚ ਹੀ 70 ਦੌੜਾਂ ਬਣਾ ਦਿੱਤੀਆਂ ਸਨ। ਰਾਹੁਲ ਨੇ 19 ਗੇਂਦਾਂ ਵਿਚ 50 ਤੇ ਰੋਹਿਤ ਨੇ 16 ਗੇਂਦਾਂ ਵਿਚ 30 ਦੌੜਾਂ ਬਣਾਈਆਂ। ਭਾਰਤ ਦੀਆਂ 50 ਦੌੜਾਂ ਚਾਰ ਓਵਰਾਂ ਵਿਚ ਬਣ ਗਈਆਂ ਸਨ ਜੋ ਇਸ ਟੂਰਨਾਮੈਂਟ ਦਾ ਸਭ ਤੋਂ ਤੇਜ਼ ਅਰਧ ਸੈਂਕੜਾ ਹੈ। ਭਾਰਤੀ ਬੱਲੇਬਾਜ਼ਾਂ ਨੇ ਮਿਲ ਕੇ 11 ਚੌਕੇ ਤੇ ਚਾਰ ਛੱਕੇ ਲਗਾਏ। ਸੈਮੀਫਾਈਨਲ ਵਿਚ ਪਹੁੰਚਣ ਦੀਆਂ ਭਾਰਤ ਦੀਆਂ ਉਮੀਦਾਂ ਹਾਲਾਂਕਿ ਅਫਗਾਨਿਸਤਾਨ 'ਤੇ ਟਿਕੀਆਂ ਹਨ, ਜੋ ਐਤਵਾਰ ਨੂੰ ਨਿਊਜ਼ੀਲੈਂਡ ਵਿਰੁੱਧ ਖੇਡਣਾ ਹੈ।
ਇਹ ਖ਼ਬਰ ਪੜ੍ਹੋ- ਕੇਪਟਾਊਨ 'ਚ ਹੋਵੇਗਾ ਭਾਰਤ ਤੇ ਦੱਖਣੀ ਅਫਰੀਕਾ ਸੀਰੀਜ਼ ਦਾ ਤੀਜਾ ਟੈਸਟ
ਅਫਗਾਨਿਸਤਾਨ ਦੀ ਜਿੱਤ ਦੇ ਮਾਈਨੇ ਹਨ ਕਿ ਭਾਰਤ ਨੂੰ ਪਤਾ ਹੋਵੇਗਾ ਕਿ ਨਾਮੀਬੀਆ ਨੂੰ ਕਿਵੇਂ ਹਰਾਉਣਾ ਹੈ। ਨਿਊਜ਼ੀਲੈਂਡ ਦੀ ਜਿੱਤ ਨਾਲ ਹਾਲਾਂਕਿ ਭਾਰਤ ਟੂਰਨਾਮੈਂਟ ਤੋਂ ਬਾਹਰ ਹੋ ਜਾਵੇਗਾ। ਰਾਹੁਲ ਦੀ ਬੱਲੇਬਾਜ਼ੀ ਨੂੰ ਦੇਖ ਕੇ ਲੱਗਿਆ ਕਿ ਭਾਰਤੀ ਟੀਮ ਇਨ੍ਹਾਂ ਹਾਲਾਤ ਤੋਂ ਕਿੰਨੀ ਜਾਣੂ ਹੈ ਤੇ ਹੁਣ ਆਪਣੇ ਹੱਥ ਵਿਚ ਜੋ ਕੁਝ ਵੀ ਹੈ, ਉਸ ਨੂੰ ਕਰਨ ਵਿਚ ਕੋਈ ਕੋਤਾਹੀ ਨਹੀਂ ਵਰਤਨੀ ਚਾਹੀਦੀ। ਇਸ ਤੋਂ ਪਹਿਲਾਂ ਮੁਹੰਮਦ ਸ਼ਮੀ ਤੇ ਰਵਿੰਦਰ ਜਡੇਜਾ ਦੀ ਅਗਵਾਈ ਵਿਚ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕਾਟਲੈਂਡ ਨੂੰ 17.1 ਓਵਰਾਂ 'ਚ 85 ਦੌੜਾਂ 'ਤੇ ਢੇਰ ਕਰ ਦਿੱਤਾ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਪਣੇ 33ਵੇਂ ਜਨਮਦਿਨ 'ਤੇ ਟੂਰਨਾਮੈਂਟ ਵਿਚ ਪਹਿਲੀ ਵਾਰ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਮੁਹੰਮਦ ਸ਼ੰਮੀ ਨੇ ਮੁੰਸੀ ਨੂੰ ਪਵੇਲੀਅਨ ਭੇਜਿਆ। ਸੰਮੀ ਤੇ ਜਡੇਜਾ ਨੇ 15-15 ਦੌੜਾਂ 'ਤੇ ਤਿੰਨ-ਤਿੰਨ ਵਿਕਟਾਂ ਹਾਸਲ ਕੀਤੀਆਂ।
ਇਹ ਖ਼ਬਰ ਪੜ੍ਹੋ- T20 WC, NZ v NAM : ਨਿਊਜ਼ੀਲੈਂਡ ਨੇ ਨਾਮੀਬੀਆ ਨੂੰ 52 ਦੌੜਾਂ ਨਾਲ ਹਰਾਇਆ
ਪਲੇਇੰਗ ਇਲੈਵਨ-11
ਭਾਰਤ : ਕੇ. ਐੱਲ. ਰਾਹੁਲ, ਰੋਹਿਤ ਸ਼ਰਮਾ, ਵਿਰਾਟ ਕੋਹਲੀ (ਕਪਤਾਨ), ਸੂਰਯਕੁਮਾਰ ਯਾਦਵ, ਰਿਸ਼ਭ ਪੰਤ (ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਮੁਹੰਮਦ ਸ਼ੰਮੀ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ
ਸਕਾਟਲੈਂਡ : ਜਾਰਜ ਮੁਨਸੀ, ਕਾਇਲ ਕੋਏਟਜ਼ਰ (ਕਪਤਾਨ), ਮੈਥਿਊ ਕਰਾਸ (ਵਿਕਟਕੀਪਰ), ਰਿਚੀ ਬੇਰਿੰਗਟਨ, ਕੈਲਮ ਮੈਕਲਿਓਡ, ਮਾਈਕਲ ਲੀਸਕ, ਕ੍ਰਿਸ ਗ੍ਰੀਵਜ਼, ਮਾਰਕ ਵਾਟ, ਸਫਯਾਨ ਸ਼ਰੀਫ, ਅਲਾਸਡੇਇਰ ਇਵਾਨਸ, ਬ੍ਰੈਡਲੀ ਵ੍ਹੀਲ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਕੇਪਟਾਊਨ 'ਚ ਹੋਵੇਗਾ ਭਾਰਤ ਤੇ ਦੱਖਣੀ ਅਫਰੀਕਾ ਸੀਰੀਜ਼ ਦਾ ਤੀਜਾ ਟੈਸਟ
NEXT STORY