ਸਪੋਰਟਸ ਡੈਸਕ- ਭਾਰਤ ਨੇ ਸਲਾਮੀ ਬੱਲੇਬਾਜ਼ ਸ਼ੈਫ਼ਾਲੀ ਵਰਮਾ (64 ਦੌੜਾਂ) ਦੇ ਅਰਧ-ਸੈਂਕੜੇ ਤੋਂ ਬਾਅਦ ਖੱਬੇ ਹੱਥ ਦੀ ਤਜਰਬੇਕਾਰ ਸਪਿਨਰ ਦੀਪਤੀ ਸ਼ਰਮਾ (7 ਗੇਂਦਾਂ 'ਚ ਬਿਨਾਂ ਦੌੜਾਂ ਦਿੱਤੇ 3 ਵਿਕਟਾਂ) ਅਤੇ ਮੀਡੀਅਮ ਪੇਸ ਬਾਲਰ ਨੰਦਨੀ ਸ਼ਰਮਾ (18 ਦੌੜਾਂ ਦੇ ਕੇ 3 ਵਿਕਟਾਂ) ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਐਤਵਾਰ ਨੂੰ ਇੱਥੇ ਮਹਿਲਾ ਟੀ-20 ਏਸ਼ੀਆ ਕੱਪ ਗਰੁੱਪ-ਏ ਮੈਚ ਵਿਚ ਥਾਈਲੈਂਡ ਨੂੰ 94 ਦੌੜਾਂ ਨਾਲ ਹਰਾ ਕੇ ਆਪਣੀ ਮੁਹਿੰਮ ਦਾ ਆਗਾਜ਼ ਕੀਤਾ।
ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਭਾਰਤ ਨੇ ਸ਼ੈਫ਼ਾਲੀ ਦੇ 19ਵੇਂ ਟੀ-20 ਅੰਤਰਰਾਸ਼ਟਰੀ ਅਰਧ-ਸੈਂਕੜੇ (26 ਗੇਂਦਾਂ ਵਿਚ 6 ਚੌਕੇ ਅਤੇ 3 ਛੱਕੇ) ਨਾਲ 9 ਵਿਕਟਾਂ ’ਤੇ 159 ਦੌੜਾਂ ਦਾ ਸਕੋਰ ਖੜ੍ਹਾ ਕੀਤਾ ਪਰ ਭਾਰਤੀ ਗੇਂਦਬਾਜ਼ਾਂ ਦੇ ਸਾਹਮਣੇ ਥਾਈਲੈਂਡ ਦੀ ਟੀਮ 16.1 ਓਵਰਾਂ ਵਿਚ ਸਿਰਫ 65 ਦੌੜਾਂ ’ਤੇ ਸਿਮਟ ਗਈ।
ਥਾਈਲੈਂਡ ਲਈ ਵਿਕਟਕੀਪਰ ਬੱਲੇਬਾਜ਼ ਨਾਨਾਫ਼ਤ ਕੋਂਚਾਰੋਏਂਕਈ (41 ਦੌੜਾਂ) ਇਕੋ-ਇਕ ਖਿਡਾਰਨ ਰਹੀ ਜੋ ਦੋਹਰੇ ਅੰਕ ਤੱਕ ਪਹੁੰਚੀ। ਆਪਣਾ 150ਵਾਂ ਟੀ-20 ਅੰਤਰਰਾਸ਼ਟਰੀ ਮੈਚ ਖੇਡ ਰਹੀ ਦੀਪਤੀ ਨੇ 7 ਗੇਂਦਾਂ 'ਚ ਇਕ ਮੇਡਨ ਨਾਲ ਬਿਨਾਂ ਕੋਈ ਦੌੜ ਦਿੱਤੇ 3 ਵਿਕਟਾਂ ਲਈਆਂ, ਜਦਕਿ ਨੰਦਨੀ ਸ਼ਰਮਾ ਨੇ 4 ਓਵਰਾਂ 'ਚ 18 ਦੌੜਾਂ ਦੇ ਕੇ 3 ਵਿਕਟਾਂ ਲਈਆਂ ਤੇ ਸ਼੍ਰੀ ਚਰਣੀ ਨੇ 3 ਓਵਰਾਂ ਵਿਚ 10 ਦੌੜਾਂ ਦੇ ਕੇ 2 ਵਿਕਟਾਂ ਕੱਢੀਆਂ। ਕ੍ਰਾਂਤੀ ਗੌੜ ਨੇ 4 ਓਵਰਾਂ 'ਚ 26 ਦੌੜਾਂ ਦੇ ਕੇ ਥਾਈਲੈਂਡ ਦੀ ਪਾਰੀ ਦੀ ਪਹਿਲੀ ਵਿਕਟ ਲਈ। ਇਸ ਤੋਂ ਪਹਿਲਾਂ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕਰਨ ਤੋਂ ਬਾਅਦ ਥਾਈਲੈਂਡ ਦੀਆਂ ਸਪਿਨਰਾਂ ਨੇ ਸੁਲੀਪੋਰਣ ਲਾਓਮੀ ਦੀ ਅਗਵਾਈ ਵਿਚ ਭਾਰਤ ਨੂੰ ਵੱਡੇ ਸਕੋਰ ਤੋਂ ਵਾਂਝਾ ਕਰ ਦਿੱਤਾ।
ਸ਼ੈਫ਼ਾਲੀ ਨੇ ਆਪਣੀ 36 ਗੇਂਦਾਂ ਦੀ ਪਾਰੀ ਵਿਚ 8 ਚੌਕੇ ਅਤੇ 3 ਛੱਕੇ ਲਾਏ, ਜਿਸ ਨਾਲ ਭਾਰਤੀ ਟੀਮ 200 ਤੋਂ ਵੱਧ ਦੇ ਸਕੋਰ ਤੱਕ ਪਹੁੰਚਣ ਦੀ ਸਥਿਤੀ ਵਿਚ ਦਿਸ ਰਹੀ ਸੀ ਪਰ ਇਸ ਤੋਂ ਬਾਅਦ ਪਾਰੀ ਟੁੱਟ ਗਈ। ਭਾਰਤ ਲਈ ਡੈਬਿਊ ਕਰਨ ਵਾਲੀ ਪ੍ਰਤਿਕਾ ਰਾਵਲ ਨੇ 22 ਦੌੜਾਂ ਅਤੇ ਸਮ੍ਰਿਤੀ ਮੰਧਾਨਾ ਨੇ 19 ਦੌੜਾਂ ਦਾ ਯੋਗਦਾਨ ਦਿੱਤਾ। ਭਾਰਤ ਨੇ 21 ਦੌੜਾਂ ਦੇ ਅੰਦਰ ਚਾਰ ਵਿਕਟਾਂ ਗੁਆ ਦਿੱਤੀਆਂ। ਲਾਓਮੀ ਦੀਆਂ ਗੇਂਦਾਂ ਵਿਚ ਬਦਲਾਅ, ਡ੍ਰਿਫ਼ਟ ਅਤੇ ਫ਼ਲਾਈਟ ਨੇ ਭਾਰਤੀ ਮਿਡਲ ਆਰਡਰ ਨੂੰ ਪ੍ਰੇਸ਼ਾਨੀ ਵਿਚ ਪਾ ਦਿੱਤਾ। 28 ਸਾਲਾ ਲੈੱਗ ਸਪਿਨਰ ਲਾਓਮੀ ਨੇ 26 ਦੌੜਾਂ ਦੇ ਕੇ 3 ਵਿਕਟਾਂ ਲਈਆਂ।
DPL 2026: ਸਾਊਥ ਦਿੱਲੀ ਸੁਪਰਸਟਾਰਜ਼ ਨੇ ਜਿੱਤਿਆ ਖਿਤਾਬ, ਫਾਈਨਲ 'ਚ ਸੈਂਟਰਲ ਦਿੱਲੀ ਕਿੰਗਜ਼ ਨੂੰ ਹਰਾਇਆ
NEXT STORY