ਬੈਂਗਲੁਰੂ— ਭਾਰਤੀ ਫੁੱਟਬਾਲ ਟੀਮ ਨੇ ਸ਼ਨੀਵਾਰ ਨੂੰ ਇੱਥੇ ਪੈਨਲਟੀ ਸ਼ੂਟਆਊਟ 'ਚ ਲੇਬਨਾਨ ਨੂੰ 4-2 ਨਾਲ ਹਰਾ ਕੇ ਸੈਫ ਚੈਂਪੀਅਨਸ਼ਿਪ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ। ਮੇਜ਼ਬਾਨ ਟੀਮ ਦਾ ਸਾਹਮਣਾ ਹੁਣ 4 ਜੁਲਾਈ ਨੂੰ ਹੋਣ ਵਾਲੇ ਫਾਈਨਲ 'ਚ ਕੁਵੈਤ ਨਾਲ ਹੋਵੇਗਾ, ਜਿਸ ਨੇ ਦੂਜੇ ਸੈਮੀਫਾਈਨਲ 'ਚ ਬੰਗਲਾਦੇਸ਼ ਨੂੰ 1-0 ਨਾਲ ਹਰਾਇਆ ਸੀ। ਭਾਰਤੀ ਟੀਮ ਨੇ ਲਗਾਤਾਰ ਸੈਫ ਚੈਂਪੀਅਨਸ਼ਿਪ ਦੇ ਫਾਈਨਲ 'ਚ ਥਾਂ ਬਣਾਈ।
ਇਹ ਵੀ ਪੜ੍ਹੋ: ਟੀਮ ਇੰਡੀਆ ਦੇ ਚੀਫ ਸਿਲੈਕਟਰ ਬਣ ਸਕਦੇ ਹਨ ਅਜੀਤ ਅਗਰਕਰ
ਭਾਰਤ ਅਤੇ ਲੇਬਨਾਨ ਨਿਯਮਿਤ ਸਮੇਂ ਤੋਂ ਬਾਅਦ ਵਾਧੂ ਸਮੇਂ 'ਚ ਗੋਲ ਨਹੀਂ ਕਰ ਸਕੇ, ਜਿਸ ਤੋਂ ਬਾਅਦ ਪੈਨਲਟੀ ਸ਼ੂਟ ਆਊਟ ਰਾਹੀਂ ਫ਼ੈਸਲਾ ਲਿਆ ਗਿਆ। ਸ਼ਾਨਦਾਰ ਫਾਰਮ 'ਚ ਚੱਲ ਰਹੀ ਭਾਰਤੀ ਟੀਮ ਦੇ ਲਈ ਕ੍ਰਿਸ਼ਮਈ ਸਟ੍ਰਾਈਕਰ ਸੁਨੀਲ ਛੇਤਰੀ, ਅਨਵਰ ਅਲੀ, ਨਾਓਰੇਮ ਮਹੇਸ਼ ਸਿੰਘ ਅਤੇ ਉਦਾਂਤਾ ਸਿੰਘ ਕੁਮਾਮ ਨੇ ਭਾਰਤੀ ਟੀਮ ਲਈ ਗੋਲ ਕੀਤੇ। ਦੂਜੇ ਪਾਸੇ ਲੇਬਨਾਨ ਲਈ ਵਾਲਿਦ ਸ਼ੂਰ ਅਤੇ ਮੁਹੰਮਦ ਸਾਦੇਕ ਹੀ ਗੋਲ ਕਰ ਸਕੇ ਜਦਕਿ ਹਸਨ ਮਾਟੋਕ ਅਤੇ ਖਲੀਲ ਬਦਰ ਖੁੰਝ ਗਏ।
ਇਹ ਵੀ ਪੜ੍ਹੋ: ਚੋਟੀ ਦੇ ਸਨੂਕਰ ਖਿਡਾਰੀ ਮਾਜਿਦ ਨੇ ਕੀਤੀ ਖੁਦਕੁਸ਼ੀ, ਭਰਾ ਨੇ ਦੱਸੀ ਵਜ੍ਹਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਵਿਸ਼ਵ ਕੱਪ ਦੇ ਮੈਚਾਂ ਤੋਂ ਵਾਂਝਾ ਰਹੇਗਾ ਮੋਹਾਲੀ ਸਟੇਡੀਅਮ, PCA ਦੀ ਸਭ ਤੋਂ ਵੱਡੀ ਨਾਕਾਮੀ
NEXT STORY