ਢਾਕਾ- ਓਲੰਪਿਕ ਕਾਂਸੀ ਤਮਗਾ ਜੇਤੂ ਭਾਰਤੀ ਪੁਰਸ਼ ਹਾਕੀ ਟੀਮ ਕੋਰੀਆ ਵਿਰੁੱਧ ਮੰਗਲਵਾਰ ਨੂੰ ਏਸ਼ੀਆਈ ਚੈਂਪੀਅਨਸ ਟਰਾਫੀ ਦੇ ਪਹਿਲੇ ਮੈਚ ਵਿਚ ਨਵੇਂ ਸੈਸ਼ਨ ਦਾ ਆਗਾਜ਼ ਕਰੇਗੀ ਤਾਂ ਕਈ ਨੌਜਵਾਨ ਖਿਡਾਰੀਆਂ ਦੇ ਪ੍ਰਦਰਸ਼ਨ 'ਤੇ ਨਜ਼ਰਾਂ ਰਹਿਣਗੀਆਂ। ਭਾਰਤ ਨੇ 2011 ਵਿਚ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਹੁਣ ਤੱਕ ਤਿੰਨ ਵਾਰ ਖਿਤਾਬ ਜਿੱਤਿਆ ਹੈ। ਇਸ ਨੇ 2016 ਵਿਚ ਕੁਆਰਟਰ ਤੇ 2018 ਵਿਚ ਮਸਕਟ 'ਚ ਖਿਤਾਬ ਆਪਣੇ ਨਾਂ ਕੀਤਾ ਸੀ। ਭਾਰਤ ਨੂੰ 14 ਦਸੰਬਰ ਨੂੰ ਕੋਰੀਆ ਨਾਲ ਪਹਿਲਾ ਮੈਚ ਖੇਡਣਾ ਹੈ। ਇਸ ਤੋਂ ਬਾਅਦ 15 ਦਸੰਬਰ ਨੂੰ ਮੇਜ਼ਬਾਨ ਬੰਗਲਾਦੇਸ਼ ਨਾਲ ਸਾਹਮਣਾ ਹੋਵੇਗਾ। ਤੀਜਾ ਮੈਚ 17 ਦਸੰਬਰ ਨੂੰ ਪਾਕਿਸਤਾਨ ਨਾਲ ਤੇ 19 ਦਸੰਬਰ ਨੂੰ ਏਸ਼ੀਆਈ ਖੇਡ ਚੈਂਪੀਅਨ ਜਾਪਾਨ ਨਾਲ ਖੇਡਣਾ ਹੈ। ਸੈਮੀਫਾਈਨਲ 21 ਦਸੰਬਰ ਨੂੰ ਤੇ ਫਾਈਨਲ 22 ਦਸੰਬਰ ਨੂੰ ਹੋਵੇਗਾ।
ਇਹ ਖ਼ਬਰ ਪੜ੍ਹੋ- ਡਿ ਕੌਕ ਭਾਰਤ ਵਿਰੁੱਧ ਟੈਸਟ ਸੀਰੀਜ਼ ਤੋਂ ਹੋ ਸਕਦੇ ਹਨ ਬਾਹਰ, ਸਾਹਮਣੇ ਆਈ ਵਜ੍ਹਾ
ਕਪਤਾਨ ਮਨਪ੍ਰੀਤ ਸਿੰਘ ਨੇ ਕਿਹਾ ਕਿ ਕੋਰੀਆ ਬਹੁਚ ਚੰਗੀ ਟੀਮ ਹੈ ਤੇ ਸਾਡੇ ਹਮਲੇ ਨੂੰ ਹੌਲਾ ਕਰ ਸਕਦੀ ਹੈ। ਅਸੀਂ ਇਸ ਜਗ੍ਹਾ 'ਤੇ 2017 ਏਸ਼ੀਆ ਕੱਪ ਵਿਚ ਲੀਗ ਗੇੜ ਵਿਚ ਉਸ ਨਾਲ 1-1 ਨਾਲ ਡਰਾਅ ਖੇਡਿਆ ਸੀ। ਸਾਨੂੰ ਓਵਰਕਾਨੀਫਡੈਂਸ ਤੋਂ ਬਚਦੇ ਹੋਏ ਆਪਣਾ ਬੇਸਿਕਸ ਮਜ਼ਬੂਤ ਰੱਖਣਾ ਪਵੇਗਾ। ਟੂਰਨਾਮੈਂਟ ਦੀ ਅਹਿਮੀਅਤ ਦੇ ਬਾਰੇ ਵਿਚ ਉਸ ਨੇ ਕਿਹਾ ਕਿ ਇਹ ਟੋਕੀਓ ਓਲੰਪਿਕ ਤੋਂ ਬਾਅਦ ਸਾਡਾ ਪਹਿਲਾ ਟੂਰਨਾਮੈਂਟ ਹੈ। ਸਾਡੇ ਲਈ ਇਹ ਨਵੇਂ ਸੈਸ਼ਨ ਦੀ ਸ਼ੁਰੂਆਤ ਹੈ ਤੇ ਜਿੱਤ ਦੇ ਨਾਲ ਆਗਾਜ਼ ਕਰਨ ਨਾਲ ਆਤਮਵਿਸ਼ਵਾਸ ਉੱਚਾ ਰਹੇਗਾ। ਇਸ ਟੂਰਨਾਮੈਂਟ ਲਈ ਟੀਮ ਵਿਚ ਕਈ ਨੌਜਵਾਨਾਂ ਨੂੰ ਮੌਕਾ ਦਿੱਤਾ ਗਿਆ ਹੈ।
ਇਹ ਖ਼ਬਰ ਪੜ੍ਹੋ- ਰੋਹਿਤ ਦੱਖਣੀ ਅਫਰੀਕਾ ਦੇ ਵਿਰੁੱਧ ਟੈਸਟ ਸੀਰੀਜ਼ ਤੋਂ ਬਾਹਰ, ਇਸ ਖਿਡਾਰੀ ਨੂੰ ਮਿਲਿਆ ਮੌਕਾ
ਮਨਪ੍ਰੀਤ ਨੇ ਕਿਹਾ ਕਿ ਪਿਛਲੇ 2 ਸਾਲ ਵਿਚ ਸਾਡਾ ਫੋਕਸ ਓਲੰਪਿਕ 'ਤੇ ਸੀ ਤਾਂ ਟੀਮ ਵਿਚ ਬਦਲਾਅ ਨਹੀਂ ਕੀਤੇ ਗਏ। ਇਸ ਨਾਲ ਨੌਜਵਾਨ ਖਿਡਾਰੀਆਂ ਵਿਚੋਂ ਕੁਝ ਨੂੰ ਮੌਕਾ ਨਹੀਂ ਮਿਲ ਸਕਿਆ। ਇਹ ਸਾਰੇ ਕਾਫੀ ਮਿਹਨਤ ਕਰ ਰਹੇ ਹਨ ਤੇ ਇਨ੍ਹਾਂ ਨੂੰ ਖੁਦ ਨੂੰ ਸਾਬਤ ਕਰਨ ਦਾ ਮੌਕਾ ਦਿੱਤਾ ਗਿਆ ਹੈ। ਟੀਮ ਦੀ ਫਿੱਟਨੈੱਸ ਦੇ ਬਾਰੇ ਵਿਚ ਉਸ ਨੇ ਕਿਹਾ ਕਿ ਸਾਰੇ ਖਿਡਾਰੀ ਫਿੱਟ ਹਨ। ਅਸੀਂ ਭੁਵਨੇਸ਼ਵਰ ਵਿਚ ਕੈਂਪ 'ਚ ਫਿੱਟਨੈਸ 'ਤੇ ਕਾਫੀ ਮਿਹਨਤ ਕੀਤੀ ਹੈ। ਪਿਛਲੀ ਵਾਰ ਮਸਕਟ ਵਿਚ ਭਾਰਤੀ ਟੀਮ ਨੂੰ ਪਾਕਿਸਤਾਨ ਦੇ ਨਾਲ ਸਾਂਝੇ ਤੌਰ 'ਤੇ ਜੇਤੂ ਐਲਾਨ ਕੀਤਾ ਗਿਆ ਸੀ ਕਿ ਲਗਾਤਾਰ ਮੀਂਹ ਪੈਣ ਦੇ ਕਾਰਨ ਫਾਈਨਲ ਨਹੀਂ ਹੋ ਸਕਿਆ ਸੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਭਾਰਤ ਨੇ ਸੈਫ ਮਹਿਲਾ ਅੰਡਰ-19 ਮਹਿਲਾ ਚੈਂਪੀਅਨਸ਼ਿਪ 'ਚ ਸ਼੍ਰੀਲੰਕਾ ਨੂੰ 5-0 ਨਾਲ ਹਰਾਇਆ
NEXT STORY