ਪੱਲੇਕੇਲੇ— ਸ਼੍ਰੀਲੰਕਾ ਵਿਰੁੱਧ ਪਹਿਲੇ ਵਨਡੇ ਵਿਚ ਮਿਲੀ ਸ਼ਾਨਦਾਰ ਜਿੱਤ ਤੋਂ ਉਤਸ਼ਾਹਿਤ ਭਾਰਤੀ ਟੀਮ ਇੱਥੇ ਵੀਰਵਾਰ ਨੂੰ ਖੇਡੇ ਜਾਣ ਵਾਲੇ ਸੀਰੀਜ਼ ਦੇ ਦੂਜੇ ਇਕ ਦਿਨਾ ਕੌਮਾਂਤਰੀ ਮੈਚ ਵਿਚ ਵੀ ਇਸੇ ਲੈਅ ਨੂੰ ਬਰਕਰਾਰ ਰੱਖਣ ਲਈ ਉਤਰੇਗੀ। ਵਿਰਾਟ ਕੋਹਲੀ ਦੀ ਕਪਤਾਨੀ ਵਿਚ ਭਾਰਤੀ ਟੀਮ ਨੇ ਦਾਂਬੁਲਾ ਵਿਚ ਖੇਡੇ ਗਏ ਪਹਿਲੇ ਵਨਡੇ ਵਿਚ ਲਗਭਗ ਇਕਤਰਫਾ ਅੰਦਾਜ਼ ਵਿਚ ਸ਼੍ਰੀਲੰਕਾਈ ਟੀਮ ਨੂੰ 9 ਵਿਕਟਾਂ ਨਾਲ ਹਰਾਇਆ ਸੀ। ਇਸ ਜਿੱਤ ਤੋਂ ਬਾਅਦ ਪੰਜ ਮੈਚਾਂ ਦੀ ਸੀਰੀਜ਼ ਵਿਚ ਮਹਿਮਾਨ ਟੀਮ 1-0 ਨਾਲ ਅੱਗੇ ਹੈ ਤੇ ਫਿਲਹਾਲ ਉਸਦੀ ਲੈਅ ਦੇਖ ਕੇ ਸਾਫ ਹੈ ਕਿ ਉਹ ਇੱਥੇ ਰੁਕਣ ਵਾਲੀ ਨਹੀਂ ਹੈ।
ਦੂਜੇ ਪਾਸੇ ਸ਼੍ਰੀਲੰਕਾਈ ਟੀਮ ਟੈਸਟ ਸੀਰੀਜ਼ ਵਿਚ 0-3 ਨਾਲ ਕਲੀਨ ਸਵੀਪ ਝੱਲਣ ਤੋਂ ਬਾਅਦ ਵਨਡੇ ਵਿਚ ਵੀ ਖਰਾਬ ਸ਼ੁਰੂਆਤ ਕਾਰਨ ਦਬਾਅ ਵਿਚ ਹੈ, ਜਦਕਿ ਵਿਸ਼ਵ ਕੱਪ ਕੁਆਲੀਫਿਕੇਸ਼ਨ ਲਈ ਉਸ ਨੂੰ ਸੀਰੀਜ਼ ਵਿਚ ਘੱਟ ਤੋਂ ਘੱਟ ਦੋ ਮੈਚ ਜਿੱਤਣੇ ਜ਼ਰੂਰੀ ਹਨ। ਉੱਪਲ ਥਰੰਗਾ ਦੀ ਕਪਤਾਨੀ ਵਿਚ ਮੇਜ਼ਬਾਨ ਟੀਮ ਨੇ ਪਿਛਲੇ ਮੈਚ ਵਿਚ ਬੱਲੇਬਾਜ਼ੀ ਤੇ ਗੇਂਦਬਾਜ਼ੀ ਦੋਵੇਂ ਹੀ ਵਿਭਾਗਾਂ ਵਿਚ ਕਾਫੀ ਨਿਰਾਸ਼ ਕੀਤਾ ਸੀ। ਇਸ ਦਾ ਫਾਇਦਾ ਚੁੱਕਦਿਆਂ ਭਾਰਤ ਨੇ ਸਿਰਫ ਇਕ ਵਿਕਟ ਗੁਆ ਕੇ 217 ਦੌੜਾਂ ਦਾ ਆਸਾਨ ਟੀਚਾ 28.5 ਓਵਰਾਂ ਵਿਚ ਹੀ ਹਾਸਲ ਕਰ ਲਿਆ ਸੀ, ਜਿਹੜੀ ਉਸਦੀਆਂ ਗੇਂਦਾਂ ਦੇ ਲਿਹਾਜ਼ ਨਾਲ ਸਭ ਤੋਂ ਵੱਡੀ ਜਿੱਤ ਵੀ ਹੈ। ਘਰੇਲੂ ਧਰਤੀ 'ਤੇ ਵੀ ਮੇਜ਼ਬਾਨ ਟੀਮ ਦਾ ਮਨੋਬਲ ਉੱਚਾ ਨਹੀਂ ਹੈ ਤੇ ਨਾ ਹੀ ਉਸਦੇ ਖੇਡ ਵਿਚ ਕੋਈ ਹਮਲਾਵਰਤਾ ਹੈ, ਅਜਿਹੇ ਵਿਚ ਉਮੀਦ ਹੈ ਕਿ ਪੱਲੇਕੇਲੇ ਵਿਚ ਵੀ ਟੀਮ ਇੰਡੀਆ ਵਧੀਆ ਨਤੀਜਾ ਹਾਸਲ ਕਰ ਸਕੇਗੀ।
ਟੈਸਟ ਸੀਰੀਜ਼ ਤੋਂ ਬਾਅਦ ਵਿਰਾਟ ਐਂਡ ਕੰਪਨੀ ਨੇ ਵਨ ਡੇ ਮੁਤਾਬਕ ਵੀ ਖੁਦ ਨੂੰ ਆਸਾਨੀ ਨਾਲ ਢਾਲ ਲਿਆ ਹੈ। ਟੀਮ ਕੁਝ ਬਦਲਾਂ ਨਾਲ ਵਨ ਡੇ ਵਿਚ ਉਤਰ ਰਹੀ ਹੈ ਪਰ ਨੌਜਵਾਨ ਖਿਡਾਰੀਆਂ ਤੇ ਖਾਸ ਕਰ ਕੇ ਗੇਂਦਬਾਜ਼ਾਂ ਨੇ ਉਸਦੇ ਤਜਰਬੇਕਾਰ ਰਵਿੰਦਰ ਜਡੇਜਾ, ਰਵੀਚੰਦਰ ਅਸ਼ਵਿਨ ਤੇ ਮੁਹੰਮਦ ਸ਼ੰਮੀ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਹੈ। ਭਾਰਤ ਤੇ ਸ਼੍ਰੀਲੰਕਾ ਦੀ ਗੇਂਦਬਾਜ਼ੀ ਵਿਚ ਵੀ ਫਿਲਹਾਲ ਵੱਡਾ ਫਰਕ ਦਿਸ ਰਿਹਾ ਹੈ ਤਾਂ ਦੋਵੇਂ ਟੀਮਾਂ ਦੀ ਬੱਲੇਬਾਜ਼ੀ ਵਿਚ ਵੀ ਜ਼ਮੀਨ-ਆਸਮਾਨ ਦਾ ਫਰਕ ਦਿਖਾਈ ਦੇ ਰਿਹਾ ਹੈ।
ਸਾਇਨਾ, ਸ਼੍ਰੀਕਾਂਤ ਅਤੇ ਪ੍ਰਣੀਤ ਨੇ ਬੈਡਮਿੰਟਨ ਚੈਂਪੀਅਨਸ਼ਿਪ ਦੇ ਪ੍ਰੀ. ਕੁਆਟਰਫਾਈਨਲ 'ਚ ਕੀਤਾ ਪ੍ਰਵੇਸ਼
NEXT STORY