ਨਵੀਂ ਦਿੱਲੀ, (ਭਾਸ਼ਾ)-ਭਾਰਤ ਨੇ ਬੈਂਕਾਕ ਵਿਚ ਦੂਜੀ ਏਸ਼ੀਆਈ ਮਹਿਲਾ ਯੁਵਾ ਬੀਚ ਹੈਂਡਬਾਲ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਮਗ਼ਾ ਜਿੱਤਿਆ ਹੈ। ਰਾਸ਼ਟਰੀ ਮਹਾਸੰਘ ਨੇ ਇਹ ਜਾਣਕਾਰੀ ਦਿੱਤੀ। ਭਾਰਤੀ ਲੜਕੀਆਂ ਨੇ 25-30 ਅਪ੍ਰੈਲ ਤੱਕ ਆਯੋਜਿਤ ਮੁਕਾਬਲੇ ਵਿਚ 2 ਵਾਰ ਹਾਂਗਕਾਂਗ ਨੂੰ ਹਰਾਇਆ, ਜਦੋਂਕਿ ਮੇਜ਼ਬਾਨ ਥਾਈਲੈਂਡ ਖਿਲਾਫ ਉਸ ਨੂੰ ਇਕ ਮੈਚ ਵਿਚ ਜਿੱਤ ਅਤੇ ਇਕ ਵਿਚ ਹਾਰ ਮਿਲੀ।
ਇਹ ਵੀ ਪੜ੍ਹੋ : IPL 2022 : ਸਤਵੀਂ ਜਿੱਤ ਨਾਲ ਲਖਨਊ ਨੇ ਪਲੇਅ ਆਫ਼ ਲਈ ਦਾਅਵਾ ਕੀਤਾ ਮਜ਼ਬੂਤ, ਦਿੱਲੀ ਨੂੰ 6 ਦੌੜਾਂ ਨਾਲ ਹਰਾਇਆ
ਭਾਰਤੀ ਟੀਮ ਨੇ ਇਸ ਤਰ੍ਹਾਂ ਦੂਜੇ ਸਥਾਨ ਉੱਤੇ ਰਹਿ ਕੇ ਚਾਂਦੀ ਦਾ ਤਮਗ਼ਾ ਹਾਸਲ ਕੀਤਾ। ਭਾਰਤੀ ਟੀਮ ਵਿਚ ਅਨੁਸ਼ਕਾ ਚੌਹਾਨ, ਜੱਸੀ, ਸੰਜਨਾ ਕੁਮਾਰੀ, ਚੇਤਨਾ ਦੇਵੀ, ਵੰਸ਼ਿਕਾ ਮੇਹਿਤਾ ਅਤੇ ਈਸ਼ਾ ਮਜੂਮਦਾਰ ਸ਼ਾਮਿਲ ਸੀ। ਚਾਂਦੀ ਦਾ ਤਮਗ਼ਾ ਜਿੱਤਣ ਨਾਲ ਭਾਰਤੀ ਟੀਮ ਨੇ ਵਿਸ਼ਵ ਯੁਵਾ ਬੀਚ ਹੈਂਡਬਾਲ ਚੈਂਪੀਅਨਸ਼ਿਪ ਵਿਚ ਵੀ ਆਪਣਾ ਸਥਾਨ ਪੱਕਾ ਕੀਤਾ। ਦੂਜੇ ਪਾਸੇ ਸੀਨੀਅਰ ਮਹਿਲਾ ਟੀਮ ਨੇ ਕਾਂਸੀ ਤਮਗਾ ਜਿੱਤਿਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਾਣਕਾਰੀ।
ਚੇਨਈ IPL 'ਚ ਸਭ ਤੋਂ ਜ਼ਿਆਦਾ ਵਾਰ 200+ ਦੌੜਾਂ ਬਣਾਉਣ ਵਾਲੀ ਟੀਮ, ਇਸ ਨੂੰ ਛੱਡਿਆ ਪਿੱਛੇ
NEXT STORY