ਮੁੰਬਈ (ਬਿਊਰੋ)– ਅੱਜ ਸਵੇਰੇ ਟੋਕੀਓ ਓਲੰਪਿਕ ਤੋਂ ਭਾਰਤ ਲਈ ਅਜਿਹੀ ਖ਼ਬਰ ਸਾਹਮਣੇ ਆਈ, ਜਿਸ ਨੇ ਪੂਰੇ ਦੇਸ਼ ’ਚ ਜਸ਼ਨ ਦਾ ਮਾਹੌਲ ਬਣਾ ਦਿੱਤਾ ਹੈ। ਭਾਰਤੀ ਪੁਰਸ਼ ਹਾਕੀ ਟੀਮ ਨੇ ਜਰਮਨੀ ਨੂੰ 5-4 ਤੋਂ ਹਰਾ ਕੇ ਕਾਂਸੀ ਦਾ ਮੈਡਲ ਆਪਣੇ ਨਾਂ ਕਰ ਲਿਆ ਹੈ। ਟੋਕੀਓ ’ਚ ਜਾਰੀ ਓਲੰਪਿਕ ਖੇਡਾਂ ’ਚ ਇਹ ਭਾਰਤ ਦਾ ਚੌਥਾ ਮੈਡਲ ਹੈ।
ਭਾਰਤ ਨੇ 1980 ਤੋਂ ਬਾਅਦ ਹਾਕੀ ਦੀ ਖੇਡ ’ਚ ਓਲੰਪਿਕ ’ਚ ਮੈਡਲ ਜਿੱਤਣ ’ਚ ਸਫਲਤਾ ਪ੍ਰਾਪਤ ਕੀਤੀ ਹੈ। 41 ਸਾਲਾਂ ਬਾਅਦ ਹਾਕੀ ’ਚ ਹਾਸਲ ਕੀਤੀ ਜਿੱਤ ਨੂੰ ਲੈ ਕੇ ਹਰ ਦੇਸ਼ ਵਾਸੀ ਬਹੁਤ ਖ਼ੁਸ਼ ਹੈ। ਚਾਰੋਂ ਪਾਸਿਓਂ ਪੁਰਸ਼ ਹਾਕੀ ਟੀਮ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਕਈ ਫ਼ਿਲਮੀ ਸਿਤਾਰੇ ਵੀ ਇਸ ਇਤਿਹਾਸਕ ਜਿੱਤ ਲਈ ਭਾਰਤੀ ਹਾਕੀ ਟੀਮ ਨੂੰ ਵਧਾਈ ਦੇ ਰਹੇ ਹਨ ਤੇ ਇਸ ’ਤੇ ਮਾਣ ਮਹਿਸੂਸ ਕਰ ਰਹੇ ਹਨ।
ਸ਼ਾਹਰੁਖ਼ ਖ਼ਾਨ, ਅਕਸ਼ੇ ਕੁਮਾਰ, ਤਾਪਸੀ ਪਨੂੰ ਸਮੇਤ ਕਈ ਅਦਾਕਾਰਾ ਨੇ ਆਪਣੇ ਟਵਿਟਰ ਹੈਂਡਲ ’ਤੇ ਹਾਕੀ ਟੀਮ ਨੂੰ ਜਿੱਤ ਦੀ ਵਧਾਈ ਦਿੱਤੀ ਹੈ। ਕਿੰਗ ਖ਼ਾਨ ਨੇ ਟਵੀਟ ਕਰਦਿਆਂ ਲਿਖਿਆ, ‘Wowww!!!! ਮੁਬਾਰਕ ਭਾਰਤੀ ਪੁਰਸ਼ ਹਾਕੀ ਟੀਮ। ਕੀ ਐਕਸਾਈਟਿੰਗ ਮੈਚ ਸੀ।’
ਅਕਸ਼ੇ ਕੁਮਾਰ ਨੇ ਟਵੀਟ ਕਰਦਿਆਂ ਲਿਖਿਆ, ‘ਦੁਬਾਰਾ ਇਤਿਹਾਸ ਲਿਖਣ ਲਈ ਸ਼ੁਕਰੀਆ ਟੀਮ ਇੰਡੀਆ। 41 ਸਾਲਾਂ ਬਾਅਦ ਓਲੰਪਿਕ ਮੈਡਲ। ਕੀ ਮੈਚ ਸੀ... ਕੀ ਜ਼ਬਰਦਸਤ ਵਾਪਸੀ।’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਵਿਰਾਟ ਕੋਹਲੀ ਨੇ ਦੱਸਿਆ ਕਿੰਝ ਪਹਿਲੀ ਮੁਲਾਕਾਤ ’ਚ ਅਨੁਸ਼ਕਾ ਨੇ ਜਿੱਤ ਲਿਆ ਸੀ ਉਸ ਦਾ ਦਿਲ
NEXT STORY