ਸਪੋਰਟਸ ਡੈਸਕ- ਭਾਰਤ ਤੇ ਇੰਗਲੈਂਡ ਦਰਮਿਆਨ ਮਹਿਲਾ ਅੰਡਰ-19 ਟੀ20 ਵਿਸ਼ਵ ਕੱਪ 2003 ਦਾ ਫਾਈਨਲ ਮੈਚ ਅੱਜ ਦੱਖਣੀ ਅਫਰੀਕਾ ਦੇ ਪੋਚੇਫਸਟਰੂਮ ਵਿਖੇ ਖੇਡਿਆ ਗਿਆ। ਮੈਚ 'ਚ ਭਾਰਤ ਨੇ ਆਪਣੀਆਂ ਗੇਂਦਬਾਜ਼ਾਂ ਤੇ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਇੰਗਲੈਂਡ ਨੂੰ 7 ਨਾਲ ਹਰਾ ਕੇ ਇਹ ਖ਼ਿਤਾਬ ਜਿੱਤ ਲਿਆ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਦੀਆਂ ਬੱਲੇਬਾਜ਼ ਭਾਰਤੀ ਗੇਂਦਬਾਜ਼ਾਂ ਦੇ ਖ਼ਤਰਨਾਕ ਪ੍ਰਦਰਸ਼ਨ ਦੇ ਸਾਹਮਣੇ ਟਿੱਕ ਨਹੀਂ ਸਕੀਆਂ ਤੇ 17.1 ਓਵਰ 'ਚ ਆਲਆਊਟ ਹੋ ਕੇ 68 ਦੌੜਾਂ ਹੀ ਬਣਾ ਸਕੀਆਂ। ਇਸ ਤਰ੍ਹਾਂ ਇਂਗਲੈਂਡ ਨੇ ਭਾਰਤ ਨੂੰ ਜਿੱਤ ਲਈ 69 ਦੌੜਾਂ ਦਾ ਟੀਚਾ ਦਿੱਤਾ।
ਇਹ ਵੀ ਪੜ੍ਹੋ : ਆਸਟ੍ਰੇਲੀਅਨ ਓਪਨ : ਜੋਕੋਵਿਚ ਨੇ ਜਿੱਤਿਆ 22ਵਾਂ ਗ੍ਰੈਂਡ ਸਲੈਮ, ਨਡਾਲ ਦੀ ਕੀਤੀ ਬਰਾਬਰੀ
ਇੰਗਲੈਂਡ ਵਲੋਂ ਕੋਈ ਵੀ ਕ੍ਰਿਕਟਰ ਲੰਬੀ ਪਾਰੀ ਖੇਡਣ 'ਚ ਅਸਫਲ ਰਹੀਆਂ। ਇੰਗਲੈਂਡ ਵਲੋਂ ਰੀਆਨਾ ਮੈਕਡੋਨਲਡ ਨੇ ਸਭ ਤੋਂ ਵੱਧ 19 ਦੌੜਾਂ ਬਣਾਈਆਂ। ਇਸ ਤਰ੍ਹਾਂ ਬਾਕੀ ਬੱਲੇਬਾਜ਼ਾਂ 'ਚ ਕਪਤਾਨ ਗ੍ਰੇਸ ਸਕ੍ਰੀਵੇਂਸ 4 ਦੌੜਾਂ, ਅਲੈਕਸਾ ਸਟੋਨਹਾਊਸ 11 ਦੌੜਾਂ, ਸੋਫੀ ਸਮਾਲੇ 11 ਦੌੜਾਂ ਤੇ ਨਿਆਮਾ ਹੌਲੈਂਡ ਨੇ 10 ਦੌੜਾਂ ਬਣਾਈਆਂ। ਭਾਰਤ ਵਲੋਂ ਟਿਟਾਸ ਸਾਧੂ ਨੇ 2, ਅਰਚਨਾ ਦੇਵੀ ਨੇ 2, ਪਰਸ਼ਵੀ ਚੋਪੜਾ ਨੇ 2, ਮਨੰਤ ਕਸ਼ਯਪ ਨੇ 1, ਸ਼ੈਫਾਲੀ ਵਰਮਾ ਨੇ 1 ਤੇ ਸੋਨਮ ਯਾਦਵ ਨੇ 1 ਵਿਕਟਾਂ ਲਈਆਂ।
ਭਾਰਤ ਨੇ ਇੰਗਲੈਂਡ ਵਲੋਂ ਮਿਲੇ ਇਸ ਆਸਾਨ ਟੀਚੇ ਨੂੰ 14 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ 69 ਦੌੜਾਂ ਬਣਾ ਕੇ ਹਾਸਲ ਕਰ ਲਿਆ। ਭਾਰਤ ਵਲੋਂ ਸ਼ੇਫਾਲੀ ਵਰਮਾ 15 ਦੌੜਾਂ ਤੇ ਸ਼ਵੇਤਾ ਸਹਿਰਾਤਵ 5 ਦੌੜਾਂ ਤੇ ਗੋਨਕਡੀ ਤ੍ਰਿਸ਼ਾ 24 ਦੌੜਾਂ ਬਣਾ ਆਊਟ ਹੋਈਆਂ। ਇਸ ਤੋਂ ਬਾਅਦ ਸੋਮਿਆ ਤਿਵਾਰੀ ਨੇ 24 ਦੌੜਾਂ ਬਣਾ ਖ਼ਿਤਾਬ ਨੂੰ ਭਾਰਤ ਦੀ ਝੋਲੀ ਨੂੰ ਪਾ ਦਿੱਤਾ। ਇੰਗਲੈਂਡ ਵਲੋਂ ਹਨਾਹ ਬੇਕਰ ਨੇ 1 ਤੇ ਗ੍ਰੇਸ ਸਕ੍ਰੀਵੇਂਸ ਨੇ 1 ਤੇ ਐਲੇਕਸਾ ਸਟੋਨਹਾਊਸ ਨੇ 1 ਵਿਕਟ ਲਈਆਂ।
ਇਹ ਵੀ ਪੜ੍ਹੋ : ਆਸਟ੍ਰੇਲੀਆਈ ਓਪਨ : ਬੇਲਾਰੂਸ ਦੀ ਸਬਾਲੇਂਕਾ ਨੇ ਜਿੱਤਿਆ ਕਰੀਅਰ ਦਾ ਪਹਿਲਾ ਗ੍ਰੈਂਡ ਸਲੈਮ
ਨੋਟ : ਇਸ ਖਬਰ ਬਾਰੇ ਕੀ ਹੈ ਤੁਰਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
2nd T20 : ਭਾਰਤੀ ਗੇਂਦਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ, ਨਿਊਜ਼ੀਲੈਂਡ ਨੇ ਭਾਰਤ ਨੂੰ ਦਿੱਤਾ 100 ਦੌੜਾਂ ਦਾ ਟੀਚਾ
NEXT STORY