ਫਰੀਦਾਬਾਦ— ਦੀਪਕ ਮਲਿਕ ਦੀ ਅਜੇਤੂ 88 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਭਾਰਤ ਨੇ ਸ਼੍ਰੀਲੰਕਾ ਨੂੰ 5ਵੇਂ ਤੇ ਆਖਰੀ ਟੀ-20 ਮੈਚ 'ਚ ਸੋਮਵਾਰ 10 ਵਿਕਟਾਂ ਨਾਲ ਹਰਾ ਕੇ 5 ਮੈਚਾਂ ਦੀ ਬਲਾਈਂਡ ਟੀ-20 ਸੀਰੀਜ਼ 5-0 ਨਾਲ ਜਿੱਤ ਲਈ।
ਭਾਰਤੀ ਕਪਤਾਨ ਅਜੇ ਰੈੱਡੀ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ ਤੇ ਸ਼੍ਰੀਲੰਕਾ ਨੂੰ 20 ਓਵਰਾਂ ਵਿਚ 8 ਵਿਕਟਾਂ 'ਤੇ 153 ਦੌੜਾਂ 'ਤੇ ਰੋਕ ਦਿੱਤਾ। ਦੇਸ਼ਪ੍ਰਿਯਾ ਨੇ 52 ਦੌੜਾਂ ਬਣਾਈਆਂ, ਜਦਕਿ ਅਜੇ ਨੇ 20 ਦੌੜਾਂ 'ਤੇ 2 ਵਿਕਟਾਂ ਲਈਆਂ। ਭਾਰਤ ਨੇ 14 ਓਵਰਾਂ ਵਿਚ ਹੀ ਬਿਨਾਂ ਕੋਈ ਵਿਕਟ ਗੁਆਏ 154 ਦੌੜਾਂ ਬਣਾ ਕੇ ਮੈਚ ਜਿੱਤ ਲਿਆ।
ਨਾਈਕੀ ਨੇ ਤੋੜੀ ਮਾਰੀਆ ਸ਼ਾਰਾਪੋਵਾ ਨਾਲੋਂ ਡੀਲ, ਮਿਲਦੇ ਸਨ ਹਰ ਸਾਲ 10 ਮਿਲੀਅਨ ਡਾਲਰ
NEXT STORY