ਸਪੋਰਟਸ ਡੈਸਕ- ਮੇਜ਼ਬਾਨ ਭਾਰਤ ਨੇ ਏਸ਼ੀਆਈ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਵਿਚ ਸ਼ਨੀਵਾਰ ਨੂੰ ਇੱਥੇ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਇਕ ਗੋਲਡ ਸਮੇਤ 10 ਮੈਡਲ ਜਿੱਤ ਕੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। 41ਵੀਂ ਸੀਨੀਅਰ, 28ਵੀਂ ਜੂਨੀਅਰ ਏਸ਼ੀਅਨ ਟਰੈਕ ਤੇ 10ਵੀਂ ਪੈਰਾ ਟ੍ਰੈਕ ਸਾਈਕਲਿੰਗ ਚੈਂਪੀਅਨਸ਼ਿਪ ਦੇ ਪਹਿਲੇ ਦਿਨ 12 ਫਾਈਨਲ ਹੋਏ ਜਿਨ੍ਹਾਂ ਵਿਚੋਂ ਚਾਰ ਪੈਰਾ ਚੈਂਪੀਅਨਸ਼ਿਪ ਲਈ ਸਨ।
ਇਹ ਵੀ ਪੜ੍ਹੋ : ਓਲੰਪਿਕ ਚੈਂਪੀਅਨ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਕੁਓਰਤਾਨੇ ਖੇਡਾਂ ’ਚ ਜਿੱਤਿਆ ਸੋਨ ਤਮਗਾ
ਭਾਰਤੀ ਖਿਡਾਰੀਆਂ ਨੇ ਸੀਨੀਅਰ ਤੇ ਜੂਨੀਅਰ ਮੁਕਾਬਲਿਆਂ ਵਿਚ ਇਕ ਸਿਲਵਰ ਤੇ ਛੇ ਕਾਂਸੇ ਦੇ ਮੈਡਲ ਜਿੱਤੇ। ਪੈਰਾ ਮੁਕਾਬਲਿਆਂ ਵਿਚ ਭਾਰਤ ਨੇ ਇਕ ਗੋਲਡ, ਇਕ ਸਿਲਵਰ ਤੇ ਇਕ ਕਾਂਸੇ ਦਾ ਮੈਡਲ ਜਿੱਤਿਆ। ਭਾਰਤੀ ਟੀਮ ਨੇ ਜੂਨੀਅਰ ਮਹਿਲਾ ਚਾਰ ਕਿਲੋਮੀਟਰ ਟੀਮ ਮੁਕਾਬਲੇ 'ਚ ਚਾਂਦੀ ਦੇ ਤਮਗ਼ੇ ਨਾਲ ਸ਼ੁਰੂਆਤ ਕੀਤੀ। ਪੂਜਾ ਧਨੋਲੇ, ਹਿਮਾਂਸ਼ੀ ਸਿੰਘ, ਰੀਤ ਕਪੂਰ ਤੇ ਜਸਮੀਤ ਕੌਰ ਸ਼ੇਖੋਨ ਦੀ ਟੀਮ ਨੇ ਚਾਰ ਮਿੰਟ 54.034 ਸਕਿੰਟ ਦਾ ਸਮਾਂ ਲਿਆ ਜਦਕਿ ਚੋਟੀ ਦਾ ਸਥਾਨ ਹਾਸਲ ਕਰਨ ਵਾਲੀ ਕੋਰੀਆ ਦੀ ਟੀਮ ਨੇ ਚਾਰ ਮਿੰਟ 47.360 ਸਕਿੰਟ ਦਾ ਸਮਾਂ ਕੱਢਿਆ।
ਸੀਨੀਅਰ ਮਹਿਲਾਵਾਂ ਦੀ ਚਾਰ ਕਿਲੋਮੀਟਰ ਟੀਮ ਮੁਕਾਬਲੇ 'ਚ ਭਾਰਤ ਦੀ ਰੇਜੀ ਦੇਵੀ, ਚਯਨਿਕਾ ਗੋਗੋਈ, ਮੀਨਾਕਸ਼ੀ ਤੇ ਮੋਨਿਕਾ ਜਾਟ ਨੇ ਕਾਂਸੀ ਤਮਗ਼ੇ ਦੇ ਮੁਕਾਬਲੇ 'ਚ ਉਜ਼ਬੇਕਿਸਤਾਨ ਦੀ ਟੀਮ ਨੂੰ ਹਰਾਇਆ। ਭਾਰਤ ਦੀ ਸੀਨੀਅਰ ਤੇ ਜੂਨੀਅਰ ਪੁਰਸ਼ ਟੀਮਾਂ ਨੇ ਵੀ ਚਾਰ ਕਿਲੋਮੀਟਰ ਟੀਮ ਮੁਕਾਬਲੇ ਦੇ ਆਪਣੇ-ਆਪਣੇ ਮੁਕਾਬਲਿਆਂ 'ਚ ਕਾਂਸੀ ਦਾ ਤਮਗ਼ਾ ਜਿੱਤਿਆ। ਨੀਰਜ ਕੁਮਾਰ, ਬਿਰਜੀਤ ਯੁਮਨਾਮ, ਆਸ਼ੀਰਵਾਦ ਸਕਸੇਨਾ ਤੇ ਗੁਰਨੂਰ ਪੂਨੀਆ ਦੀ ਜੂਨੀਅਰ ਟੀਮ ਨੇ ਚਾਰ ਮਿੰਟ 22.737 ਸਕਿੰਟ ਦਾ ਸਮਾਂ ਲਿਆ ਜਦਕਿ ਵਿਸ਼ਵਜੀਤ ਸਿੰਘ, ਦਿਨੇਸ਼ ਕੁਮਾਰ, ਵੇਂਕੱਪਾ ਕੇ. ਤੇ ਅਨੰਤ ਨਾਰਾਇਣ ਦੀ ਟੀਮ ਨੇ ਦਮਦਾਰ ਪ੍ਰਦਰਸ਼ਨ ਕੀਤਾ।
ਇਹ ਵੀ ਪੜ੍ਹੋ : ਭਾਰਤ ਦੇ ਪੇਂਟਾਲਾ ਹਰੀਕ੍ਰਿਸ਼ਣਾ ਨੇ ਜਿੱਤਿਆ ਪ੍ਰਾਗ ਮਾਸਟਰਸ ਸ਼ਤਰੰਜ ਦਾ ਖ਼ਿਤਾਬ
ਮਹਿਲਾਵਾਂ ਦੀ ਸੀਨੀਅਰ ਟੀਮ ਸਪ੍ਰਿੰਟ ਮੁਕਾਬਲੇ 'ਚ ਭਾਰਤ ਦੀ ਤ੍ਰਿਸ਼ਯ ਪਾਲ, ਸ਼ੁਸ਼ਿਕਲਾ ਅਗਾਸ਼ੇ ਤੇ ਮਯੂਰੀ ਲੁਟੇ ਨੇ 50.438 ਸਕਿੰਟ ਦੇ ਸਮੇਂ ਦੇ ਨਾਲ ਕਾਂਸੀ ਤਮਗ਼ਾ ਜਿੱਤਿਆ। ਐਲੀਟ ਪੁਰਸ਼ ਟੀਮ ਸਪ੍ਰਿੰਟ ਮੁਕਾਬਲੇ 'ਚ ਭਾਰਤ ਦੇ ਡੇਵਿਡ ਬੇਕਹਮ, ਰੋਨਾਲਡੋ ਸਿੰਘ ਤੇ ਰੋਜਿਤ ਸਿੰਘ ਨੇ 44.627 ਸਕਿੰਟ ਦੇ ਸਮੇਂ ਨਾਲ ਕਾਂਸੀ ਤਮਗ਼ਾ ਜਿੱਤਿਆ। ਪੈਰਾ ਮਹਿਲਾ ਸੀ1-ਸੀ5 500 ਮੀਟਰ ਟਾਈਮ ਟ੍ਰਾਇਲ ਮੁਕਾਬਲੇ 'ਚ ਭਾਰਤ ਦੀ ਜੋਤੀ ਗਡੇਰਾਏ ਨੇ ਟੀਮ ਦੀ ਸਾਥੀ ਗੀਤਾ ਰਾਵ ਨਾਲ ਅੱਗੇ ਰਹਿੰਦੇ ਹੋਏ 58.283 ਸਕਿੰਟ ਦੇ ਸਮੇਂ ਨਾਲ ਸੋਨ ਤਮਗ਼ਾ ਜਿੱਤਿਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਏਸ਼ੀਅਨ ਟ੍ਰੈਕ ਸਾਈਕਲਿੰਗ ਚੈਂਪੀਅਨਸ਼ਿਪ ਤੋਂ ਇਕ ਦਿਨ ਪਹਿਲਾਂ ਇੰਦਰਾ ਗਾਂਧੀ ਸਟੇਡੀਅਮ ਦੀ ਛੱਤ ਹੋਈ ਲੀਕ
NEXT STORY