ਪ੍ਰਾਗ, ਚੈੱਕ ਗਣਰਾਜ (ਨਿਕਲੇਸ਼ ਜੈਨ)- ਪ੍ਰਾਗ ਮਾਸਟਰਸ ਸ਼ਤਰੰਜ ਟੂਰਨਾਮੈਂਟ ਦਾ ਖ਼ਿਤਾਬ ਭਾਰਤ ਦੇ ਪੇਂਟਾਲਾ ਹਰੀਕ੍ਰਿਸ਼ਣਾ ਨੇ ਆਪਣੇ ਨਾਂ ਕਰ ਲਿਆ ਹੈ। ਹਰੀਕ੍ਰਿਸ਼ਣਾ ਨੇ ਆਖ਼ਰੀ ਨੌਵੇਂ ਰਾਊਂਡ 'ਚ ਸਪੇਨ ਦੇ ਡੇਵਿਡ ਅੰਟੋਨ ਨੂੰ ਹਰਾਉਂਦੇ ਹੋਏ ਪ੍ਰਤੀਯੋਗਿਤਾ 'ਚ ਆਪਣੀ ਚੌਥੀ ਜਿੱਤ ਦਰਜ ਕੀਤੀ ਤੇ 6.5 ਅੰਕਾਂ ਦੇ ਨਾਲ ਪਹਿਲਾ ਸਥਾਨ ਹਾਸਲ ਕੀਤਾ।
ਇਹ ਵੀ ਪੜ੍ਹੋ : ਦਿਨੇਸ਼ ਕਾਰਤਿਕ ਦਾ ਧਮਾਲ, T20I 'ਚ ਪਹਿਲਾ ਅਰਧ ਸੈਂਕੜਾ ਜੜ ਕੇ ਤੋੜੇ ਧੋਨੀ ਦੇ ਦੋ ਰਿਕਾਰਡ
ਸਫ਼ੈਦ ਮੋਹਰਿਆਂ ਨਾਲ ਖੇਡਦੇ ਹੋਏ ਹਰੀਕ੍ਰਿਸ਼ਣਾ ਨੇ ਇੰਗਲਿਸ਼ ਓਪਨਿੰਗ 'ਚ 51 ਚਾਲਾਂ 'ਚ ਖੇਡ ਆਪਣੇ ਨਾਂ ਕੀਤਾ। ਇਸ ਜਿੱਤ ਨਾਲ ਹਰੀਕ੍ਰਿਸ਼ਣਾ ਨੇ ਆਪਣੀ ਫੀਡੇ ਰੇਟਿੰਗ 'ਚ 19 ਅੰਕ ਜੋੜਦੇ ਹੋਏ 2720 ਅੰਕਾਂ ਦੇ ਨਾਲ ਮੁੜ ਵਿਸ਼ਵ ਦੇ ਟਾਪ 25 'ਚ ਜਗ੍ਹਾ ਬਣਾ ਲਈ ਹੈ।
ਇਹ ਵੀ ਪੜ੍ਹੋ : ਬਰਨਾਲਾ ਦੇ ਅਥਲੀਟ ਦੀ ਵਰਲਡ ਮਾਸਟਰਜ਼ ਐਥਲੈਟਿਕਸ ਸਟੇਡੀਅਮ ਚੈਂਪੀਅਨਸ਼ਿਪ ਲਈ ਹੋਈ ਚੋਣ
ਆਖ਼ਰੀ ਰਾਊਂਡ 'ਚ ਬਾਕੀ ਸਾਰੇ ਮੁਕਾਬਲੇ ਡਰਾਅ ਰਹੇ ਤੇ ਵੀਅਤਨਾਮ ਦੇ ਲੇ ਕੁਯਾਂਗ ਲਿਮ 6 ਅੰਕ ਬਣਾ ਕੇ ਦੂਜੇ, 5 ਅੰਕ ਬਣਾ ਕੇ ਟਾਈਬ੍ਰੇਕ ਦੇ ਆਧਾਰ 'ਤੇ ਚੈੱਕ ਗਣਰਾਜ ਦੇ ਵਾਨ ਥਾਈ ਡਾਈ ਤੀਜੇ, ਯੂ. ਐੱਸ. ਏ. ਦੇ ਸੈਮ ਸ਼ੰਕਲੰਦ ਚੌਥੇ ਤੇ ਚੈੱਕ ਗਣਰਾਜ ਦੇ ਡੇਵਿਡ ਨਵਾਰਾ ਪੰਜਵੇਂ ਸਥਾਨ 'ਤੇ ਰਹੇ। 4.5 ਅੰਕ ਬਣਾ ਕੇ ਸਪੇਨ ਦੇ ਵੋਲੇਜੋਂ ਪੋਂਸ ਛੇਵੇਂ, 4 ਅੰਕ ਬਣ ਕੇ ਭਾਰਤ ਦੇ ਵਿਦਿਤ ਗੁਜਰਾਤੀ ਸਤਵੇਂ ਤੇ ਈਰਾਨ ਦੇ ਪਰਹਮ ਮਘਸੂਦਲੂ ਅਠਵੇਂ ਸਥਾਨ 'ਤੇ, 3 ਅੰਕ ਬਣਾ ਕੇ ਯੂ. ਏ. ਈ. ਦੇ ਸਲੇਮ ਸਾਲੇਹ ਨੌਵੇਂ ਤੇ 2 ਅੰਕ ਬਣਾ ਕੇ ਸਪੇਨ ਦੇ ਡੇਵਿਡ ਅੰਟੋਨ ਦਸਵੇਂ ਸਥਾਨ 'ਤੇ ਰਹੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਕੋਕੋ ਗੌਫ ਬਰਲਿਨ ਓਪਨ ਦੇ ਸੈਮੀਫਾਈਨਲ 'ਚ
NEXT STORY