ਸਪੋਰਟਸ ਡੈਸਕ- ਭਾਰਤੀ ਮੂਲ ਦੇ ਕੀਵੀ ਬੱਲੇਬਾਜ਼ ਰਚਿਨ ਰਵਿੰਦਰਾ ਨੇ ਚੈਂਪੀਅਨਜ਼ ਟਰਾਫੀ 2025 ਦੇ ਦੂਜੇ ਸੈਮੀਫਾਈਨਲ ਮੈਚ 'ਚ ਸ਼ਾਨਦਾਰ ਸੈਂਕੜਾ ਜੜ ਦਿੱਤਾ। ਇਹ ਉਨ੍ਹਾਂ ਦੇ ਕਰੀਅਰ ਦਾ 5ਵਾਂ ਸੈਂਕੜਾ ਹੈ ਅਤੇ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਉਨ੍ਹਾਂ ਨੇ ਇਹ ਸਾਰੇ ਸੈਂਕੜੇ ਹੁਣ ਤਕ ਸਿਰਫ ਆਈਸੀਸੀ ਟੂਰਨਾਮੈਂਟ 'ਚ ਹੀ ਲਗਾਏ ਹਨ। ਇਹ ਮੈਚ ਬੁੱਧਵਾਰ ਨੂੰ ਲਾਹੌਰ ਦੇ ਗੱਦਾਫੀ ਸਟੇਡੀਅਮ 'ਚ ਨਿਊਜ਼ੀਲੈਂਡ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾ ਰਿਹਾ ਹੈ। ਰਚਿਨ ਨੇ 93 ਗੇਂਦਾਂ 'ਚ 108 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਨ੍ਹਾਂ ਨੇ 32ਵੇਂ ਓਵਰ 'ਚ ਕਾਸਿਗੋ ਰਬਾਡਾ ਦੀ ਗੇਂਦ 'ਤੇ ਡਬਲ ਰਨ ਲੈ ਕੇ ਆਪਣਾ ਸੈਂਕੜਾ ਪੂਰਾ ਕੀਤਾ।
ਇਹ ਵੀ ਪੜ੍ਹੋ- 2023 ਦਾ ਬਦਲਾ ਪੂਰਾ, ਭਾਰਤ ਨੇ ਸੈਮੀਫਾਈਨਲ 'ਚ ਆਸਟ੍ਰੇਲੀਆ ਨੂੰ ਹਰਾ ਕੇ ਚੈਂਪੀਅਨਜ਼ ਟਰਾਫੀ 'ਚੋਂ ਕੀਤਾ ਬਾਹਰ
ਰਚਿਨ ਦੇ ਇਸ ਸੈਂਕੜੇ ਨੇ ਭਾਰਤੀ ਕ੍ਰਿਕਟ ਟੀਮ ਲਈ ਚਿੰਤਾ ਵਧਾ ਦਿੱਤੀ ਹੈ। ਰਚਿਨ ਦੀ ਸ਼ਾਨਦਾਰ ਬੱਲੇਬਾਜ਼ੀ ਨਾਲ ਭਾਰਤ ਲਈ ਚੁਣੌਤੀ ਖੜ੍ਹੀ ਹੋ ਗਈ ਹੈ। ਜੇਕਰ ਨਿਊਜ਼ੀਲੈਂਡ ਫਾਈਨਲ 'ਚ ਪਹੁੰਚਦੀ ਹੈ ਤਾਂ ਭਾਰਤ ਨੂੰ ਰਚਿਨ ਦੇ ਖ਼ਿਲਾਫ਼ ਖਾਸ ਰਣਨੀਤੀ ਬਣਾਉਣੀ ਪਵੇਗੀ। ਰੋਹਿਤ ਸ਼ਰਮਾ ਚਾਹੁਣਗੇ ਕਿ ਰਚਿਨ ਨੂੰ ਜਲਦੀ ਆਊਟ ਕੀਤਾ ਜਾਵੇ, ਜਿਵੇਂ ਕਿ ਗਰੁੱਪ ਗੇੜ ਦੇ ਮੈਚ 'ਚ ਕੀਤਾ ਗਿਆ ਸੀ।
ਨਿਊਜ਼ੀਲੈਂਡ ਦੇ ਕਪਤਾਨ ਮਿਚੇਲ ਸੈਂਟਨਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਦੋਵਾਂ ਟੀਮਾਂ 'ਚ ਕੋਈ ਬਦਲਾਅ ਨਹੀਂ ਹੋਇਆ। ਇਸ ਮੈਚ ਦੇ ਜੇਤੂ ਦਾ ਸਾਹਮਣਾ ਐਤਵਾਰ ਨੂੰ ਦੁਬਈ 'ਚ ਭਾਰਤ ਨਾਲ ਹੋਵੇਗਾ, ਜਿਸਨੇ ਸੈਮੀਫਾਈਨਲ 'ਚ ਆਸਟ੍ਰੇਲੀਆ ਨੂੰ ਹਰਾਇਆ ਹੈ।
ਇਹ ਵੀ ਪੜ੍ਹੋ- ਬੜੇ ਹੀ ਫਾਇਦੇ ਵਾਲਾ ਹੈ BSNL ਦਾ ਇਹ ਪਲਾਨ, ਨਿੱਜੀ ਕੰਪਨੀਆਂ ਦੀ ਵੱਧ ਗਈ ਟੈਨਸ਼ਨ
ਸਮਿਥ ਨੂੰ ਨਹੀਂ ਲੱਗਦਾ ਕਿ ਭਾਰਤ ਨੂੰ ਇੱਕ ਸ਼ਹਿਰ ਵਿੱਚ ਰਹਿਣ ਦਾ ਫਾਇਦਾ ਮਿਲਿਆ
NEXT STORY