ਨਵੀਂ ਦਿੱਲੀ— ਭਾਰਤ ਦੇ ਜੂਨੀਅਰ ਤੇ ਨੌਜਵਾਨ ਮੁੱਕੇਬਾਜ਼ਾਂ ਨੇ ਸਵੀਡਨ ਦੇ ਬੋਰਾਸ ਵਿਚ ਖੇਡੀ ਗਈ ਗੋਲਡਨ ਗਰਲ ਚੈਂਪੀਅਨਸ਼ਿਪ ਵਿਚ 6 ਸੋਨ ਤਮਗੇ ਜਿੱਤਣ ਨਾਲ ਕੁਲ 14 ਤਮਗਾ ਅਤੇ 'ਸਰਵਸ੍ਰੇਸ਼ਠ ਮੁੱਕੇਬਾਜ਼' ਦਾ ਖਿਤਾਬ ਹਾਸਲ ਕੀਤਾ। ਭਾਰਤੀ ਮੁੱਕੇਬਾਜ਼ੀ ਸੰਘ ਵਲੋਂ ਜਾਰੀ ਬਿਆਨ ਮੁਤਾਬਕ ਜੂਨੀਅਰ ਮਹਿਲਾ ਟੀਮ ਨੇ 5 ਸੋਨ, 3 ਚਾਂਦੀ ਤੇ 1 ਕਾਂਸੀ ਤਮਗਾ ਹਾਸਲ ਕੀਤਾ ਜਦਕਿ ਨੌਜਵਾਨ ਟੀਮ ਨੇ ਐਤਵਾਰ ਨੂੰ ਖਤਮ ਹੋਈ ਇਸ ਪ੍ਰਤੀਯੋਗਿਤਾ ਵਿਚ ਇਕ ਸੋਨ ਅਤੇ 4 ਕਾਂਸੀ ਤਮਗੇ ਹਾਸਲ ਕੀਤੇ। ਜੂਨੀਅਰ ਵਰਗ ਵਿਚ ਹਿੱਸਾ ਲੈਣ ਵਾਲੀ ਹਰਿਆਣਾ ਦੀ ਪ੍ਰਾਚੀ ਧਨਖੜ (50 ਕਿ. ਗ੍ਰਾ.) ਨੇ 'ਸਰਵਸ੍ਰੇਸ਼ਠ ਮੁੱਕੇਬਾਜ਼' ਦਾ ਖਿਤਾਬ ਹਾਸਲ ਕੀਤਾ।
'ਜੱਲੂਪੁਰ ਖੈੜਾ ਦਾ ਕਬੱਡੀ ਮਹਾਕੁੰਭ' ਭਲਕੇ ਤੋਂ
NEXT STORY