ਸਪੋਰਟਸ ਡੈਸਕ : ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਕਿਹਾ ਹੈ ਕਿ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਦੇ ਬਾਕੀ ਮੈਚਾਂ ਨੂੰ ਕਵਰ ਕਰਨ ਲਈ ਆਬੂਧਾਬੀ ਪਹੁੰਚਿਆ ਹੈ। ਭਾਰਤ ਦੇ 16 ਮੈਂਬਰੀ ਪ੍ਰਸਾਰਣ ਦਲ ਨੂੰ ਅਜੇ ਤਕ ਸਥਾਨਕ ਸਰਕਾਰ ਦੇ ਸਬੰਧਤ ਅਧਿਕਾਰੀਆਂ ਤੋਂ ਮਨਜ਼ੂਰੀ ਨਹੀਂ ਮਿਲੀ ਹੈ, ਜਿਸ ਕਾਰਨ ਕਾਰਨ ਪ੍ਰਤੀਯੋਗਿਤਾ ਦੇ ਪ੍ਰੋਗਰਾਮ ਨੂੰ ਆਖਰੀ ਰੂਪ ਦੇਣ ’ਚ ਦੇਰੀ ਹੋ ਰਹੀ ਹੈ। ਪੀ. ਐੱਸ. ਐੱਲ. ਦੇ ਬਾਕੀ ਬਚੇ 20 ਮੈਚਾਂ ਦਾ ਆਯੋਜਨ ਆਬੂਧਾਬੀ ਕੀਤਾ ਜਾਣਾ ਹੈ। ਇਸ ਤੋਂ ਪਹਿਲਾਂ ਮਾਰਚ ਵਿਚ ਕੁਝ ਖਿਡਾਰੀਆਂ ਅਤੇ ਅਧਿਕਾਰੀਆਂ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਇਸ ਟੂਰਨਾਮੈਂਟ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਇੰਗਲੈਂਡ ਨੂੰ ਛੱਡ ਕੇ ਆਸਟਰੇਲੀਆ ’ਚ ਕੋਚ ਬਣਨਗੇ ਟ੍ਰੇਵਰ ਬੇਲਿਸ
ਬੋਰਡ ਦੇ ਸੂਤਰਾਂ ਨੇ ਕਿਹਾ, ‘‘ਪੀ. ਸੀ. ਬੀ. ਅਜੇ ਵੀ ਭਾਰਤ ਦੇ 16 ਮੈਂਬਰੀ ਪ੍ਰਸਾਰਣ ਅਮਲੇ ਨੂੰ ਆਬੂਧਾਬੀ ਸਿਹਤ ਮੰਤਰਾਲੇ ਤੋਂ ਪ੍ਰਵਾਨਗੀ ਦੀ ਉਡੀਕ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਪ੍ਰਸਾਰਣ ਅਮਲੇ ਦੇ ਮੈਂਬਰ ਆਬੂਧਾਬੀ ’ਚ ਇਕਾਂਤਵਾਸ ’ਚ ਸਨ ਪਰ ਸਿਹਤ ਅਧਿਕਾਰੀਆਂ ਨੇ ਉਨ੍ਹਾਂ ਨੂੰ ਹੋਟਲ ਛੱਡਣ ਤੇ ਆਬੂਧਾਬੀ ’ਚ ਦਾਖਲ ਹੋਣ ਤੋਂ ਪਹਿਲਾਂ ਸੰਯੁਕਤ ਅਰਬ ਅਮੀਰਾਤ ਦੇ ਕਿਸੇ ਹੋਰ ਰਾਜ ’ਚ ਇਕਾਂਤਵਾਸ ਰਹਿਣ ਦੀ ਹਦਾਇਤ ਦਿੱਤੀ। ਪੀ.ਸੀ.ਬੀ. ਨੇ ਭਾਰਤੀ ਪ੍ਰਸਾਰਣ ਅਮਲੇ ਨੂੰ ਚਾਰਟਰਡ ਜਹਾਜ਼ ਰਾਹੀਂ ਆਬੂਧਾਬੀ ਪਹੁੰਚਾਇਆ ਸੀ। ਸੂਤਰਾਂ ਨੇ ਕਿਹਾ, “ਜੇ ਸਾਨੂੰ ਵੀਰਵਾਰ ਤੱਕ ਲੋੜੀਂਦੀ ਇਜਾਜ਼ਤ ਮਿਲ ਜਾਂਦੀ ਹੈ ਤਾਂ ਪੀ.ਐੱਸ.ਐੱਲ. ਨੂੰ 7 ਜਾਂ 8 ਜੂਨ ਤੋਂ ਸ਼ੁਰੂ ਕੀਤਾ ਜਾ ਸਕਦਾ ਹੈ, ਜੇ ਇਸ ’ਚ ਹੋਰ ਦੇਰੀ ਹੁੰਦੀ ਹੈ ਤਾਂ ਉਡੀਕ ਵਧ ਜਾਵੇਗੀ।’’
ਇਹ ਭਿਆਨਕ ਸੀ, IPL ਦੌਰਾਨ ਭਾਰਤ ’ਚ ਕੋਰੋਨਾ ਸੰਕਟ ’ਤੇ ਬੋਲੇ ਡੇਵਿਡ ਵਾਰਨਰ
NEXT STORY