ਸਿੰਗਾਪੁਰ (ਭਾਸ਼ਾ)- ਕਿਦਾਂਬੀ ਸ਼੍ਰੀਕਾਂਤ ਦੀ ਪੁਰਸ਼ ਸਿੰਗਲ ਦੇ ਦੂਜੇ ਦੌਰ ਵਿਚ ਚੀਨੀ ਤਾਈਪੇ ਦੇ ਚੀਆ ਹਾਓ ਲੀ ਖਿਲਾਫ ਸਿੱਧੇ ਗੇਮ ਵਿਚ ਹਾਰ ਦੇ ਨਾਲ ਸਿੰਗਾਪੁਰ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਵਿਚ ਭਾਰਤੀ ਚੁਣੌਤੀ ਖਤਮ ਹੋ ਗਈ। ਸ਼੍ਰੀਕਾਂਤ ਨੂੰ ਲੀ ਖਿਲਾਫ ਸਿਰਫ 37 ਮਿੰਟ ਵਿਚ 15-21, 19-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਪੇਸ਼ੇਵਰ ਸਰਕਿਟ ਉੱਤੇ ਦੋਵਾਂ ਖਿਡਾਰੀਆਂ ਦਾ ਇਹ ਪਹਿਲਾ ਮੁਕਾਬਲਾ ਸੀ। ਵਿਸ਼ਵ ਚੈਂਪੀਅਨਸ਼ਿਪ-2021 ਦੇ ਸਿਲਵਰ ਤਮਗਾ ਜੇਤੂ ਸ਼੍ਰੀਕਾਂਤ ਨੇ ਪਹਿਲੇ ਦੌਰ ਵਿਚ ਥਾਈਲੈਂਡ ਦੇ ਕੇਂਟਾਫੋਨ ਵੇਂਗਚਾਰੋਨ ਨੂੰ 21-15, 21-19 ਨਾਲ ਹਰਾਇਆ ਸੀ। ਇਸ ਤੋਂ ਪਹਿਲਾਂ ਭਾਰਤ ਦੇ ਉਭਰਦੇ ਖਿਡਾਰੀ ਪ੍ਰਿਆਂਸ਼ੂ ਰਾਜਾਵਤ ਦਾ ਇਸ ਸੁਪਰ 750 ਟੂਰਨਾਮੈਂਟ ਵਿਚ ਸੁਨਹਿਰੀ ਅਭਿਆਨ ਪ੍ਰੀ-ਕੁਆਰਟਰ ਫਾਈਨਲ ਵਿਚ ਤੀਜਾ ਦਰਜਾ ਪ੍ਰਾਪਤ ਕੋਡਾਈ ਨਾਰੋਕਾ ਤੋਂ 17-21, 16-21 ਨਾਲ ਹਾਰਨ ਦੇ ਨਾਲ ਹੀ ਖਤਮ ਹੋ ਗਿਆ।
ਪੁਰਸ਼ ਡਬਲ ਵਿਚ ਐੱਮ. ਆਰ. ਅਰਜੁਨ ਅਤੇ ਧਰੁਵ ਕਪਿਲਾ ਇੰਗਲੈਂਡ ਦੇ ਬੇਨ ਲੇਨ ਅਤੇ ਸੀਨ ਵੇਂਡੀ ਨਾਲ 41 ਮਿੰਟ ਤੱਕ ਚਲੇ ਮੁਕਾਬਲੇ ਵਿਚ 15-21, 19-21 ਨਾਲ ਹਾਰ ਗਏ। ਇਸ ਤੋਂ ਪਹਿਲਾਂ ਓਲੰਪਿਕ ਵਿਚ 2 ਵਾਰ ਤਮਗਾ ਜਿੱਤਣ ਵਾਲੀ ਪੀ. ਵੀ. ਸਿੰਧੂ, ਲਕਸ਼ਯ ਸੇਨ ਅਤੇ ਸਾਈਨਾ ਨੇਹਵਾਲ ਪਹਿਲੇ ਦੌਰ ਵਿਚ ਬਾਹਰ ਹੋ ਗਏ ਸਨ। ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਵਿਸ਼ਵ ਵਿਚ 11ਵੇਂ ਨੰਬਰ ਦੀ ਪੁਰਖ ਡਬਲ ਜੋਡ਼ੀ ਅਤੇ ਤ੍ਰਿਸਾ ਜਾਲੀ ਅਤੇ ਗਾਇਤਰੀ ਗੋਪੀਚੰਦ ਦੀ ਮਹਿਲਾ ਡਬਲ ਜੋਡ਼ੀ ਵੀ ਪਹਿਲੇ ਦੌਰ ਤੋਂ ਅੱਗੇ ਨਹੀਂ ਵੱਧ ਸਕੀ ਸੀ।
ਨਾਬਾਲਗ ਪਹਿਲਵਾਨ ਦੇ ਪਿਤਾ ਦਾ ਵੱਡਾ ਦਾਅਵਾ, ਬ੍ਰਿਜ ਭੂਸ਼ਣ ਨੇ ਨਹੀਂ ਕੀਤਾ ਕਿਸੇ ਦਾ ਜਿਨਸੀ ਸ਼ੋਸ਼ਣ
NEXT STORY