ਮਿਊਨਿਖ- ਰਾਈਫਲ ਤੇ ਪਿਸਟਲ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਦੇ ਮਿਊਨਿਖ ਪੜਾਅ ਦੇ ਪਹਿਲੇ ਦਿਨ ਪੁਰਸ਼ 10 ਮੀਟਰ ਏਅਰ ਪਿਸਟਲ ਅਤੇ 10 ਮੀਟਰ ਏਅਰ ਰਾਈਫਲ ਮੁਕਾਬਲੇ ਹੋਣਗੇ, ਜਿਸ ’ਚ ਸਮਰਾਟ ਰਾਣਾ ਤੇ ਅਰਜੁਨ ਬਬੂਤਾ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ।
ਜਰਮਨੀ ਦੀ ਰਾਜਧਾਨੀ ’ਚ ਹੋਣ ਵਾਲੀ ਇਹ ਪ੍ਰਤੀਯੋਗਿਤਾ ਇਸ ਖੇਡ ਦੀ ਟਾਪ ਸਾਲਾਨਾ ਪ੍ਰਤੀਯੋਗਿਤਾਵਾਂ ’ਚੋਂ ਇਕ ਹੈ, ਜਿਸ ’ਚ ਓਲੰਪਿਕ ਤੇ ਵਿਸ਼ਵ ਚੈਂਪੀਅਨ ਸਮੇਤ 80 ਦੇਸ਼ਾਂ ਦੇ 696 ਨਿਸ਼ਾਨੇਬਾਜ਼ ਹਿੱਸਾ ਲੈਣਗੇ। ਭਾਰਤ ਦੀ 22 ਮੈਂਬਰੀ ਟੀਮ ’ਚ ਤਜ਼ਰੇਬਕਾਰ ਅਤੇ ਨੌਜਵਾਨ ਖਿਡਾਰੀਆਂ ਦਾ ਸੁਮੇਲ ਹੈ। ਭਾਰਤੀ ਟੀਮ ’ਚ ਸੀਨੀਅਰ ਪੱਧਰ ’ਤੇ ਪਹਿਲੀ ਵਾਰ ਹਿੱਸਾ ਲੈਣ ਵਾਲੇ 4 ਖਿਡਾਰੀ ਵੀ ਸ਼ਾਮਲ ਹਨ। ਸੂਰਜ ਸ਼ਰਮਾ, ਸਾਕਸ਼ੀ ਪਾਡੇਕਰ, ਅਜੇਂਦਰ ਸਿੰਘ ਚੌਹਾਨ ਤੇ ਉਦੈਵੀਰ ਸਿੱਧੂ ਇਸ ਓਲੰਪਿਕ ਮੁਕਾਬਲੇ ਲਈ ਸੀਨੀਅਰ ਵਿਸ਼ਵ ਕੱਪ ’ਚ ਪਹਿਲੀ ਵਾਰ ਉਤਰ ਰਹੇ ਹਨ। ਇਸ 22 ਮੈਂਬਰੀ ਟੀਮ ਤੋਂ ਇਲਾਵਾ 13 ਹੋਰ ਖਿਡਾਰੀ ਵੀ ਰੈਂਕਿੰਗ ਅੰਕਾਂ ਲਈ ਮਿਊਨਿਖ ’ਚ ਮੁਕਾਬਲਾ ਕਰਨਗੇ।
ਵਿਸ਼ਵ ਚੈਂਪੀਅਨ ਸਮਰਾਟ ਰਾਣਾ, ਸ਼ਰਵਣ ਕੁਮਾਰ ਤੇ ਅਜੇਂਦਰ 10 ਮੀਟਰ ਏਅਰ ਪਿਸਟਲ ਮੁਕਾਬਲੇ ’ਚ ਭਾਰਤ ਵੱਲੋਂ ਚੁਣੌਤੀ ਪੇਸ਼ ਕਰਨਗੇ। ਇਸ ਮੁਕਾਬਲੇ ’ਚ ਕੁੱਲ 153 ਨਿਸ਼ਾਨੇਬਾਜ਼ ਹਿੱਸਾ ਲੈਣਗੇ। 16 ਸਾਲਾ ਜੋਨਾਥਨ ਗੈਵਿਨ ਐਂਟਨੀ ਤੇ ਹਰਸ਼ ਸੁਆਮੀ ਰੈਂਕਿੰਗ ਅੰਕਾਂ ਲਈ ਮੁਕਾਬਲਾ ਕਰਨਗੇ।
ਫ੍ਰੈਂਚ ਓਪਨ : ਜੋਕੋਵਿਚ ਦੂਜੇ ਦੌਰ ’ਚ ਪੁੱਜਾ
NEXT STORY