ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਅਗਲੇ ਮਹੀਨੇ ਭਾਵ ਜੂਨ 2021 ’ਚ ਇੰਗਲੈਂਡ ਦੌਰੇ ’ਤੇ ਜਾਵੇਗੀ। ਉੱਥੇ ਉਸ ਨੂੰ ਨਿਊਜ਼ੀਲੈਂਡ ਖ਼ਿਲਾਫ਼ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫ਼ਾਈਨਲ ਤੇ ਇੰਗਲੈਂਡ ਖ਼ਿਲਾਫ਼ 5 ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਦੌਰੇ ’ਤੇ ਜਾਣ ਤੋਂ ਪਹਿਲਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਇੰਗਲੈਂਡ ਦੌਰੇ ਲਈ ਚੁਣੇ ਗਏ ਖਿਡਾਰੀਆਂ ਨੂੰ ਸਖ਼ਤ ਲਹਿਜੇ ’ਚ ਕਿਹਾ ਕਿ ਕਿ ਜੇਕਰ ਉਹ ਇੰਗਲੈਂਡ ਜਾਣ ਤੋਂ ਪਹਿਲਾਂ ਮੁੰਬਈ ਆਉਣ ’ਤੇ ਕੋਵਿਡ-19 ਪਾਜ਼ੇਟਿਵ ਪਾਏ ਗਏ ਤਾਂ ਖ਼ੁਦ ਨੂੰ ਇੰਗਲੈਂਡ ਦੌਰੇ ਤੋਂ ਬਾਹਰ ਸਮਝਣ।
ਇਹ ਵੀ ਪੜ੍ਹੋ : ਕ੍ਰਿਕਟਰ ਚੇਤੇਸ਼ਵਰ ਪੁਜਾਰਾ ਨੇ ਪਤਨੀ ਸਮੇਤ ਲਗਵਾਇਆ ਕੋਰੋਨਾ ਟੀਕਾ
ਖ਼ਬਰਾ ਮੁਤਾਬਕ ਟੀਮ ਇੰਡੀਆ ਦੇ ਫ਼ਿਜ਼ੀਓ ਯੋਗੇਸ਼ ਪਰਮਾਰ ਨੇ ਖਿਡਾਰੀਆਂ ਨੂੰ ਸਲਾਹ ਦਿੱਤੀ ਹੈ ਕਿ ਮੁੰਬਈ ਆਉਣ ਤਕ ਖ਼ੁਦ ਨੂੰ ਇਕਾਂਤਵਾਸ ’ਚ ਰੱਖਣ ਦੀ ਕੋਸ਼ਿਸ ਕਰਨ। ਇੰਗਲੈਂਡ ਜਾਣ ਵਾਲੇ ਖਿਡਾਰੀ, ਸਪੋਰਟ ਸਟਾਫ਼ ਤੇ ਫ਼ੈਮਿਲੀ ਦੇ ਲੋਕਾਂ ਦਾ ਮੁੰਬਈ ’ਚ ਪਹਿਲੇ ਹੀ ਦਿਨ ਆਰ.ਟੀ.-ਪੀ. ਸੀ. ਆਰ. ਟੈਸਟ ਹੋਵੇਗਾ। ਦਰਅਸਲ ਖਿਡਾਰੀ ਤੇ ਉਨ੍ਹਾਂ ਦੇ ਪਰਿਵਾਰ ਦੇ ਲੋਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਉਣਗੇ। ਇਸ ਲਈ ਬੀ. ਸੀ. ਸੀ. ਆਈ. ਇਕ ਸੁਰੱਖਿਅਤ ਬਾਇਓ-ਬਬਲ ਬਣਾਉਣਾ ਚਾਹੁੰਦਾ ਹੈ। ਦਰਅਸਲ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਦੌਰਾਨ ਬਾਇਓ-ਬਬਲ ’ਚ ਕੋਰੋਨਾ ਧਮਾਕਾ ਹੋਣ ਨਾਲ ਬੋਰਡ ਕਾਫ਼ੀ ਸੁਚੇਤ ਹੋ ਗਿਆ ਹੈ। ਭਾਰਤੀ ਟੀਮ ਮੁੰਬਈ ਤੋਂ 2 ਜੂਨ ਨੂੰ ਇੰਗਲੈਂਡ ਲਈ ਰਵਾਨਾ ਹੋਵੇਗੀ। ਇਸ ਤੋਂ ਇਲਾਵਾ ਬੋਰਡ ਨੇ ਟੀਮ ਦੇ ਮੈਂਬਰਾਂ ਨੂੰ ਇਹ ਵੀ ਕਿਹਾ ਹੈ ਕਿ ਉਹ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਵਾ ਲੈਣ। ਬੀ. ਸੀ. ਸੀ. ਆਈ. ਇੰਗਲੈਂਡ ’ਚ ਇਸ ਦੀ ਦੂਜੀ ਡੋਜ਼ ਉਪਲਬਧ ਕਰਾਵੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਕ੍ਰਿਕਟਰ ਚੇਤੇਸ਼ਵਰ ਪੁਜਾਰਾ ਨੇ ਪਤਨੀ ਸਮੇਤ ਲਗਵਾਇਆ ਕੋਰੋਨਾ ਟੀਕਾ
NEXT STORY