ਸਪੋਰਟਸ ਡੈੱਕਸ— ਪਿਛਲੇ ਸਾਲ 7 ਸਤੰਬਰ 2018 ਨੂੰ ਇੰਗਲੈਂਡ ਵਿਰੁੱਧ ਭਾਰਤ ਵਲੋਂ ਟੈਸਟ ਮੈਚ 'ਚ ਡੈਬਿਊ ਕਰਨ ਵਾਲੇ ਹਨੁਮਾ ਵਿਹਾਰੀ ਆਪਣੀ ਬੱਲੇਬਾਜ਼ੀ ਦੇ ਦਿੱਗਜਾਂ ਨੂੰ ਪ੍ਰਭਾਵਿਤ ਕਰਨ 'ਚ ਕਾਮਯਾਬ ਰਹੇ। ਆਪਣੇ ਛੋਟੇ ਕਰੀਅਰ 'ਚ ਹਨੁਮਾ ਵਿਹਾਰੀ ਇਕ ਅਰਧ ਸੈਂਕੜਾ ਵੀ ਲਗਾ ਚੁੱਕੇ ਹਨ। ਗੰਭੀਰ ਸੁਭਾਅ ਦੇ ਦਿਖਣ ਵਾਲੇ ਹਨੁਮਾ ਵਿਹਾਰੀ ਨੇ ਪ੍ਰੀਤੀ ਰਾਏ ਨੂੰ ਪ੍ਰਪੋਜ਼ ਕੀਤਾ ਸੀ। ਜਿਸ ਤੋਂ ਬਾਅਦ 23 ਅਕਤੂਬਰ 2018 ਨੂੰ ਹੈਦਰਾਬਾਦ 'ਚ ਦੋਵਾਂ ਨੇ ਮੰਗਣੀ ਕੀਤੀ। ਹਨੁਮਾ ਤੇ ਪ੍ਰੀਤੀ ਨੇ ਸੱਤ ਮਹੀਨੇ ਬਾਅਦ ਵਿਆਹ ਕੀਤਾ। ਆਰ ਸ਼ੀਧਰ ਨੇ ਆਪਣੇ ਇੰਸਟਾਗ੍ਰਾਮ 'ਤੇ ਹਨੁਮਾ ਵਿਹਾਰੀ ਤੇ ਪ੍ਰੀਤੀ ਦੇ ਵਿਆਹ ਦੀ ਇਕ ਤਸਵੀਰ ਸ਼ੇਅਰ ਕੀਤੀ।

ਜ਼ਿਕਰਯੋਗ ਹੈ ਕਿ ਐਤਵਾਰ ਨੂੰ ਹਨੁਮਾ ਵਿਹਾਰੀ ਨੇ ਆਪਣੇ ਹੋਮਟਾਊਨ ਹਨਮਕੋਂਡਾ ਦੇ ਵਾਰੰਗਲ 'ਚ ਆਪਣੀ ਗਰਲਫ੍ਰੈਂਡ ਪ੍ਰੀਤੀ ਨਾਲ ਵਿਆਹ ਕੀਤਾ। ਪ੍ਰੀਤੀ ਰਾਏ ਇਕ ਡਿਜ਼ਾਈਨਰ ਹੈ। ਇਸ ਵਿਆਹ 'ਚ ਦੋਵੇਂ ਪਰਿਵਾਰਾਂ ਦੇ ਮਹਿਮਾਨਾਂ ਦੇ ਨਾਲ ਕਰੀਬੀ ਦੋਸਤ ਵੀ ਮੌਜੂਦ ਸਨ।

ਪਿਛਲੇ ਕੁਝ ਮਹੀਨੇ ਪਹਿਲਾਂ ਹਨੁਮਾ ਵਿਹਾਰੀ ਨੇ ਭਾਰਤੀ ਟੈਸਟ ਟੀਮ 'ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਹਨੁਮਾ ਨੂੰ ਰੋਹਿਤ ਸ਼ਰਮਾ ਦੀ ਜਗ੍ਹਾ ਮੌਕਾ ਦਿੱਤਾ ਗਿਆ ਸੀ। ਹਨੁਮਾ ਨੇ ਇਸ ਮੌਕੇ ਦਾ ਪੂਰਾ ਫਾਇਦਾ ਚੁੱਕਿਆ। ਉਸ ਦੀ ਪਹਿਲੀ ਕਲਾਸ ਕਰੀਅਰ ਨੂੰ ਦੇਖਦੇ ਹੋਏ ਹਨੁਮਾ ਨੂੰ ਭਾਰਤੀ ਟੈਸਟ ਟੀਮ 'ਚ ਮੌਕਾ ਦਿੱਤਾ ਗਿਆ ਸੀ।

ਓਵਲ 'ਚ ਆਪਣੇ ਟੈਸਟ ਨੂੰ ਦੇਖਦੇ ਹੋਏ ਹਨੁਮਾ ਨੇ ਸ਼ਾਨਦਾਰ 56 ਦੌੜਾਂ ਦੇ ਨਾਲ ਅਰਧ ਸੈਂਕੜਾ ਲਗਾਇਆ। ਇਸ ਦੌਰਾਨ ਉਨ੍ਹਾਂ ਨੇ ਆਪਣੀ ਗੇਂਦਬਾਜ਼ੀ ਤੇ ਬੱਲੇਬਾਜ਼ੀ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਸੀ।

ਜ਼ਿਕਰਯੋਗ ਹੈ ਕਿ ਹਨੁਮਾ ਆਈ. ਪੀ. ਐੱਲ. ਸੀਜ਼ਨ-12 'ਚ ਦਿੱਲੀ ਕੈਪੀਟਲਸ ਦੀ ਟੀਮ 'ਚ ਸ਼ਾਮਲ ਸੀ, ਕਪਤਾਨ ਸ਼੍ਰੇਅਸ ਅਇਅਰ ਦੀ ਕਪਤਾਨੀ 'ਚ ਹਨੁਮਾ ਨੂੰ ਦਿੱਲੀ ਵਲੋਂ ਕੁਝ ਹੀ ਮੈਚਾਂ 'ਚ ਖੇਡਣ ਦਾ ਮੌਕਾ ਦਿੱਤਾ। ਦਿੱਲੀ ਵਲੋਂ ਖੇਡਦੇ ਹੋਏ ਹਨੁਮਾ ਵੱਡੀ ਪਾਰੀ ਖੇਡਣ 'ਚ ਕਾਮਯਾਬ ਨਹੀਂ ਹੋ ਸਕਿਆ।
ਬਰੁਕਸ ਕੋਏਪਕਾ ਨੇ ਜਿੱਤਿਆ ਗੋਲਫ ਦਾ ਚੌਥਾ ਮੇਜਰ ਖ਼ਿਤਾਬ
NEXT STORY