ਬੇਥਪੇਜ- ਪਿਛਲੀ ਵਾਰ ਦੇ ਚੈਂਪੀਅਨ ਅਮਰੀਕੀ ਗੋਲਫਰ ਬਰੁਕਸ ਕੋਏਪਕਾ ਨੇ ਆਖ਼ਰੀ ਗੇੜ ਵਿਚ ਲੜਖੜਾਉਣ ਦੇ ਬਾਵਜੂਦ ਪੀ. ਐੱਸ. ਜੀ. ਚੈਂਪੀਅਨਸ਼ਿਪ ਨੂੰ ਲਗਾਤਾਰ ਦੂਜੇ ਸਾਲ ਜਿੱਤ ਕੇ ਆਪਣਾ ਚੌਥਾ ਮੇਜਰ ਖ਼ਿਤਾਬ ਹਾਸਲ ਕੀਤਾ। ਰਿਕਾਰਡ ਸੱਤ ਸਟ੍ਰੋਕ ਦੀ ਬੜ੍ਹਤ ਹਾਸਲ ਕਰਨ ਵਾਲੇ ਕੋਏਪਕਾ ਐਤਵਾਰ ਨੂੰ ਆਖ਼ਰੀ ਗੇੜ ਵਿਚ ਖ਼ਿਤਾਬ ਦੇ ਨੇੜੇ ਆ ਕੇ ਲੜਖੜਾਉਣ ਲੱਗੇ। ਬੈਕ ਨਾਈਨ 'ਤੇ ਉਨ੍ਹਾਂ ਕੋਲ ਸਿਰਫ਼ ਇਕ ਸਟ੍ਰੋਕ ਦੀ ਬੜ੍ਹਤ ਰਹਿ ਗਈ ਪਰ ਜਿਵੇਂ ਤਿਵੇਂ ਉਨ੍ਹਾਂ ਨੇ ਆਪਣੀ ਬੜ੍ਹਤ ਨੂੰ ਬਣਾਈ ਰੱਖ ਕੇ ਬੇਥਪੇਜ ਬਲੈਕ ਕੋਰਸ 'ਤੇ ਖ਼ਿਤਾਬੀ ਜਿੱਤ ਹਾਸਲ ਕੀਤੀ। ਆਖ਼ਰੀ ਗੇੜ ਵਿਚ ਕੋਏਪਕਾ ਨੇ ਚਾਰ ਓਵਰ ਪਾਰ 74 ਦਾ ਕਾਰਡ ਖੇਡਿਆ ਤੇ 72 ਹੋਲ ਤੋਂ ਬਾਅਦ ਉਨ੍ਹਾਂ ਨੇ ਕੁੱਲ ਅੱਠ ਅੰਡਰ 272 ਦਾ ਸਕੋਰ ਬਣਾਇਆ। ਕੋਏਪਕਾ ਨੇ ਡਸਟਿਨ ਜਾਨਸਨ ਨੂੰ ਦੋ ਸਟ੍ਰੋਕ ਨਾਲ ਪਿੱਛੇ ਛੱਡ ਕੇ ਉਨ੍ਹਾਂ ਨੂੰ ਵਿਸ਼ਵ ਦੀ ਨੰਬਰ ਇਕ ਰੈਂਕਿੰਗ ਤੋਂ ਲਾਂਭੇ ਕਰ ਕੇ ਆਪਣਾ ਕਬਜ਼ਾ ਕੀਤਾ। 29 ਸਾਲਾ ਕੋਏਪਕਾ ਲਗਾਤਾਰ ਦੋ ਪੀ. ਜੀ. ਏ. ਖ਼ਿਤਾਬ ਜਿੱਤਣ ਵਾਲੇ ਪੰਜਵੇਂ ਗੋਲਫਰ ਬਣੇ।

'ਮੇਰੇ ਚਾਰ ਮੇਜਰ ਖ਼ਿਤਾਬਾਂ ਵਿਚੋਂ ਇਹ ਖ਼ਿਤਾਬ ਮੇਰੇ ਲਈ ਸਭ ਤੋਂ ਸੰਤੁਸ਼ਟ ਕਰਨ ਵਾਲਾ ਰਿਹਾ। ਮੈਨੂੰ ਖ਼ੁਸ਼ੀ ਹੈ ਕਿ ਇਹ ਮੁਕਾਬਲਾ ਸਮਾਪਤ ਹੋ ਗਿਆ। ਮੁਕਾਬਲੇ ਦੌਰਾਨ ਸਥਾਨਕ ਦਰਸ਼ਕ ਜਾਨਸਨ ਦੇ ਸਮਰਥਨ ਵਿਚ ਨਾਅਰੇ ਲਾ ਰਹੇ ਸਨ ਪਰ ਮੈਂ ਇਸ ਨਾਲ ਤਣਾਅ ਵਿਚ ਨਹੀਂ ਸੀ। ਮੈਂ ਇਸ ਸਭ ਨੂੰ ਦੇਖ ਕੇ ਹੈਰਾਨ ਸੀ।'
ਖਿਤਾਬ ਲਈ ਭਿੜਨਗੇ ਮਣੀਪੁਰ ਪੁਲਸ ਤੇ ਸੇਤੂ ਐੈੱਫ. ਸੀ.
NEXT STORY