ਸਿਡਨੀ/ਆਸਟ੍ਰੇਲੀਆ : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬਾਰਡਰ-ਗਾਵਸਕਰ ਟਰਾਫੀ ਦਾ 5ਵਾਂ ਅਤੇ ਆਖਰੀ ਟੈਸਟ ਮੈਚ ਸਿਡਨੀ ਕ੍ਰਿਕਟ ਗਰਾਊਂਡ 'ਤੇ ਖੇਡਿਆ ਜਾ ਰਿਹਾ ਹੈ। ਇਸ ਅਹਿਮ ਮੈਚ 'ਚ ਭਾਰਤ ਨੇ ਆਪਣੇ ਪਲੇਇੰਗ-11 'ਚ ਕਈ ਵੱਡੇ ਬਦਲਾਅ ਕੀਤੇ ਹਨ। ਖ਼ਰਾਬ ਫਾਰਮ ਨਾਲ ਜੂਝ ਰਹੇ ਨਿਯਮਤ ਟੈਸਟ ਕਪਤਾਨ ਰੋਹਿਤ ਸ਼ਰਮਾ ਨੂੰ ਪਲੇਇੰਗ-11 ਤੋਂ ਬਾਹਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ 'ਤੇ ਸੱਜੇ ਹੱਥ ਦੇ ਬੱਲੇਬਾਜ਼ ਸ਼ੁਭਮਨ ਗਿੱਲ ਦੀ ਟੀਮ 'ਚ ਵਾਪਸੀ ਹੋਈ ਹੈ।
ਰੋਹਿਤ ਸ਼ਰਮਾ ਡ੍ਰਾਪ, ਬੁਮਰਾਹ ਕੋਲ ਕਮਾਨ
ਸਿਡਨੀ ਟੈਸਟ ਲਈ ਟੀਮ ਇੰਡੀਆ ਦੀ ਕਮਾਨ ਸ਼ਾਨਦਾਰ ਫਾਰਮ 'ਚ ਚੱਲ ਰਹੇ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਦਿੱਤੀ ਗਈ ਹੈ। ਬੁਮਰਾਹ ਦੀ ਕਪਤਾਨੀ 'ਚ ਭਾਰਤ ਨੇ ਪਰਥ 'ਚ ਖੇਡੇ ਗਏ ਸੀਰੀਜ਼ ਦੇ ਪਹਿਲੇ ਮੈਚ 'ਚ ਸ਼ਾਨਦਾਰ ਜਿੱਤ ਦਰਜ ਕੀਤੀ ਸੀ। ਹੁਣ ਤੱਕ ਉਹ ਇਸ ਸੀਰੀਜ਼ 'ਚ ਕੁੱਲ 30 ਵਿਕਟਾਂ ਲੈ ਚੁੱਕੇ ਹਨ।
ਇਹ ਖ਼ਬਰ ਵੀ ਪੜ੍ਹੋ - ਗਾਇਕ ਬੱਬੂ ਮਾਨ ਨੇ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਦਿੱਤੀ ਵੱਡੀ ਅਪਡੇਟ
ਆਕਾਸ਼ ਦੀਪ ਦੀ ਥਾਂ ਪ੍ਰਸਿਧ ਕ੍ਰਿਸ਼ਨਾ
ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚਣ ਦੀਆਂ ਭਾਰਤ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਣ ਲਈ ਸਿਡਨੀ ਟੈਸਟ ਨੂੰ ਕਿਸੇ ਵੀ ਕੀਮਤ 'ਤੇ ਜਿੱਤਣਾ ਜ਼ਰੂਰੀ ਹੈ। ਇਸ ਅਹਿਮ ਮੈਚ 'ਚ ਟੀਮ ਇੰਡੀਆ ਦੇ ਪਲੇਇੰਗ-11 'ਚ ਇਕ ਹੋਰ ਬਦਲਾਅ ਹੋਇਆ ਹੈ। ਜ਼ਖ਼ਮੀ ਆਕਾਸ਼ ਦੀਪ ਦੀ ਜਗ੍ਹਾ ਤੇਜ਼ ਗੇਂਦਬਾਜ਼ ਪ੍ਰਸਿਧ ਕ੍ਰਿਸ਼ਨਾ ਦੀ ਟੀਮ 'ਚ ਵਾਪਸੀ ਹੋਈ ਹੈ।
ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਜਾ ਰਹੇ 5ਵੇਂ ਟੈਸਟ 'ਚ ਭਾਰਤੀ ਕਪਤਾਨ ਜਸਪ੍ਰੀਤ ਬੁਮਰਾਹ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਟੀਮ ਸਿਡਨੀ ਦੀ ਪਿੱਚ 'ਤੇ ਰਵਿੰਦਰ ਜਡੇਜਾ ਅਤੇ ਵਾਸ਼ਿੰਗਟਨ ਸੁੰਦਰ ਦੇ ਨਾਲ ਮੈਦਾਨ 'ਤੇ ਉਤਾਰੀ ਹੈ ਜੋ ਸਪਿਨਰਾਂ ਲਈ ਮਦਦਗਾਰ ਹੈ।
ਇਹ ਖ਼ਬਰ ਵੀ ਪੜ੍ਹੋ - ਐਮੀ ਵਿਰਕ ਦਿੱਲੀ 'ਚ ਧੂੰਮਾਂ ਪਾਉਣ ਲਈ ਤਿਆਰ, ਕਰ 'ਤਾ ਇਹ ਐਲਾਨ
ਡੈਬਿਊ ਕਰ ਰਹੇ ਬੀਊ ਵੈਬਸਟਰ
ਆਸਟ੍ਰੇਲੀਆ ਇਸ ਸਮੇਂ ਸੀਰੀਜ਼ 'ਚ 2-1 ਨਾਲ ਅੱਗੇ ਹੈ। ਆਸਟ੍ਰੇਲੀਆ ਇਸ ਮੈਚ ਨੂੰ ਗੁਆਏ ਬਿਨਾਂ 2014-15 ਤੋਂ ਬਾਅਦ ਪਹਿਲੀ ਵਾਰ ਬਾਰਡਰ-ਗਾਵਸਕਰ ਸੀਰੀਜ਼ ਜਿੱਤਣ 'ਤੇ ਟਿਕਿਆ ਹੋਇਆ ਹੈ। ਆਲਰਾਊਂਡਰ ਬੀਊ ਵੈਬਸਟਰ ਆਸਟ੍ਰੇਲੀਆ ਲਈ ਡੈਬਿਊ ਕਰ ਰਹੇ ਹਨ। ਜਿਸ ਨੂੰ ਮਿਸ਼ੇਲ ਮਾਰਸ਼ ਦੀ ਜਗ੍ਹਾ ਪਲੇਇੰਗ-11 'ਚ ਸ਼ਾਮਲ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਕਾਰਨ ਪੰਜਾਬ ਸਰਕਾਰ ਹੋਵੇਗੀ ਮਾਲਾ-ਮਾਲ, ਜਾਣੋ ਕਿਵੇਂ
ਦੋਵਾਂ ਟੀਮਾਂ ਦਾ ਪਲੇਇੰਗ-11
ਭਾਰਤ : ਯਸ਼ਸਵੀ ਜੈਸਵਾਲ, ਕੇ. ਐੱਲ. ਰਾਹੁਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਨਿਤੀਸ਼ ਕੁਮਾਰ ਰੈਡੀ, ਵਾਸ਼ਿੰਗਟਨ ਸੁੰਦਰ, ਜਸਪ੍ਰੀਤ ਬੁਮਰਾਹ (ਕਪਤਾਨ), ਪ੍ਰਸਿਧ ਕ੍ਰਿਸ਼ਨ, ਮੁਹੰਮਦ ਸਿਰਾਜ।
ਆਸਟ੍ਰੇਲੀਆ: ਸੈਮ ਕੋਨਸਟੈਨਸ, ਉਸਮਾਨ ਖਵਾਜਾ, ਮਾਰਨਸ ਲੈਬੁਸ਼ਗਨ, ਸਟੀਵਨ ਸਮਿਥ, ਟ੍ਰੈਵਿਸ ਹੈੱਡ, ਬੀਓ ਵੈਬਸਟਰ, ਅਲੈਕਸ ਕੈਰੀ (ਡਬਲਯੂਕੇ), ਪੈਟ ਕਮਿੰਸ (ਕਪਤਾਨ), ਮਿਸ਼ੇਲ ਸਟਾਰਕ, ਨਾਥਨ ਲਿਓਨ, ਸਕਾਟ ਬੋਲੈਂਡ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸ਼੍ਰੀਲੰਕਾ ਨੇ ਤੀਜਾ ਟੀ-20, ਸੀਰੀਜ਼ 2 ਜਿੱਤਿਆ, ਸੀਰੀਜ਼ 2-1 ਨਾਲ ਨਿਊਜ਼ੀਲੈਂਡ ਦੇ ਨਾਂ
NEXT STORY