ਪੈਰਿਸ : ਆਖ਼ਰੀ ਮਿੰਟਾਂ ਵਿਚ ਪੈਨਲਟੀ ਸਟ੍ਰੋਕ ’ਤੇ ਕਪਤਾਨ ਹਰਮਨਪ੍ਰੀਤ ਸਿੰਘ ਵੱਲੋਂ ਕੀਤੇ ਗਏ ਗੋਲ ਦੇ ਦਮ ’ਤੇ ਟੋਕੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਭਾਰਤੀ ਟੀਮ ਨੇ ਪੈਰਿਸ ਵਿਚ ਆਪਣੀ ਮੁਹਿੰਮ ਦਾ ਆਗਾਜ਼ ਨਿਊਜ਼ੀਲੈਂਡ ’ਤੇ 3-2 ਨਾਲ ਮਿਲੀ ਰੋਮਾਂਚਕ ਜਿੱਤ ਨਾਲ ਕੀਤਾ ਹੈ।
1-0 ਨਾਲ ਪਿਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਭਾਰਤੀ ਟੀਮ ਨੇ ਬੜ੍ਹਤ ਬਣਾ ਲਈ ਸੀ ਪਰ ਆਖ਼ਰੀ ਸੀਟੀ ਵੱਜਣ ਤੋਂ 7 ਮਿੰਟ ਪਹਿਲਾਂ ਨਿਊਜ਼ੀਲੈਂਡ ਦੀ ਟੀਮ ਨੇ 2-2 ਨਾਲ ਬਰਾਬਰੀ ਕਰ ਲਈ। ਭਾਰਤ ਨੂੰ 57ਵੇਂ ਤੇ 58ਵੇਂ ਮਿੰਟ ਵਿਚਾਲੇ ਤਿੰਨ ਪੈਨਲਟੀ ਕਾਰਨਰ ਤੇ 59ਵੇਂ ਮਿੰਟ ਵਿਚ ਪੈਨਲਟੀ ਸਟ੍ਰੋਕ ਮਿਲਿਆ, ਜਿਸ ਨੂੰ ਹਰਮਨਪ੍ਰੀਤ ਨੇ ਗੋਲ ਵਿਚ ਬਦਲ ਕੇ ਯੁਵੇਸ ਡੂ ਮਨੋਯੇਰ ਸਟੇਡੀਅਮ ਵਿਚ ਵੱਡੀ ਗਿਣਤੀ ਵਿਚ ਪਹੁੰਚੇ ਭਾਰਤੀ ਸਮਰਥਕਾਂ ਵਿਚਾਲੇ ਖੁਸ਼ੀ ਦੀ ਲਹਿਰ ਦੌੜਾ ਦਿੱਤੀ।
ਨਿਊਜ਼ੀਲੈਂਡ ਲਈ ਸੈਮ ਲੇਨ (8ਵਾਂ ਮਿੰਟ) ਨੇ ਪਹਿਲਾ ਤੇ ਸਾਈਮਨ ਚਾਈਲਡ (53ਵਾਂ ਮਿੰਟ) ਨੇ ਦੂਜਾ ਗੋਲ ਕੀਤਾ ਜਦਕਿ ਭਾਰਤ ਲਈ ਮਨਦੀਪ ਸਿੰਘ (24ਵਾਂ ਮਿੰਟ), ਵਿਵੇਕ ਸਾਗਰ ਪ੍ਰਸਾਦ (34ਵਾਂ ਮਿੰਟ) ਤੇ ਹਰਮਨਪ੍ਰੀਤ (59ਵਾਂ ਮਿੰਟ) ਨੇ ਗੋਲ ਕੀਤੇ।
ਟੋਕੀਓ ਵਿਚ 41 ਸਾਲ ਬਾਅਦ ਓਲੰਪਿਕ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਹੁਣ 29 ਜੁਲਾਈ ਨੂੰ ਪੂਲ-ਬੀ ਦੇ ਅਗਲੇ ਮੈਚ ਵਿਚ ਰੀਓ ਓਲੰਪਿਕ ਚੈਂਪੀਅਨ ਰਹੀ ਅਰਜਨਟੀਨਾ ਨਾਲ ਭਿੜੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
INDvsSL : ਪਥੁਨ ਨਿਸਾਂਕਾ ਦੀ ਤੂਫ਼ਾਨੀ ਪਾਰੀ ਗਈ ਬੇਕਾਰ, ਭਾਰਤ ਨੇ ਸ਼੍ਰੀਲੰਕਾ ਨੂੰ 43 ਦੌੜਾਂ ਨਾਲ ਹਰਾਇਆ
NEXT STORY