ਢਾਕਾ- ਹੌਲੀ ਸ਼ੁਰੂਆਤ ਤੋਂ ਬਾਅਦ ਆਪਣੀ ਲੈਅ ਹਾਸਲ ਕਰਨ ਵਾਲੀ ਮੌਜੂਦਾ ਚੈਂਪੀਅਨ ਭਾਰਤੀ ਟੀਮ ਸ਼ੁੱਕਰਵਾਰ ਨੂੰ ਇੱਥੇ ਪੁਰਾਣੇ ਵਿਰੋਧੀ ਪਾਕਿਸਤਾਨ ਵਿਰੁੱਧ ਏਸ਼ੀਆਈ ਚੈਂਪੀਅਨਸ ਟਰਾਫੀ ਪੁਰਸ਼ ਹਾਕੀ ਟੂਰਨਾਮੈਂਟ ਵਿਚ ਆਪਣੇ ਤੀਜੇ ਰਾਊਂਡ ਰੌਬਿਨ ਮੈਚ ਵਿਚ ਵੀ ਪ੍ਰਯੋਗ ਜਾਰੀ ਰੱਖੇਗੀ। ਓਲੰਪਿਕ ਕਾਂਸੀ ਤਮਗਾ ਜੇਤੂ ਭਾਰਤ ਟੂਰਨਾਮੈਂਟ ਦੀ ਚੰਗੀ ਸ਼ੁਰੂਆਤ ਨਹੀਂ ਕਰ ਸਕਿਆ ਸੀ। ਉਸ ਨੇ ਪਹਿਲੇ ਮੈਚ ਵਿਚ ਕੋਰੀਆ ਨੂੰ ਵਾਪਸੀ ਦਾ ਮੌਕਾ ਦਿੱਤਾ ਤੇ ਆਖਿਰ ਵਿਚ ਉਹ ਮੈਚ 2-2 ਨਾਲ ਡਰਾਅ ਰਿਹਾ।
ਇਹ ਖ਼ਬਰ ਪੜ੍ਹੋ- AUS v ENG : ਵਾਰਨਰ ਸੈਂਕੜੇ ਤੋਂ ਖੁੰਝਿਆ, ਆਸਟਰੇਲੀਆ ਮਜ਼ਬੂਤ ਸਥਿਤੀ 'ਚ
ਕੋਰੀਆ ਦੇ ਪ੍ਰਦਰਸ਼ਨ ਤੋਂ ਹੈਰਾਨ ਭਾਰਤੀ ਟੀਮ ਬੁੱਧਵਾਰ ਨੂੰ ਬੰਗਲਾਦੇਸ਼ ਵਿਰੁੱਧ ਪੂਰੀ ਤਰ੍ਹਾਂ ਨਾਲ ਬਦਲੀ ਹੋਈ ਨਜ਼ਰ ਆਈ ਤੇ ਉਸ ਨੇ ਇਕਪਾਸੜ ਮੁਕਾਬਲੇ ਵਿਚ 9-0 ਨਾਲ ਜਿੱਤ ਦਰਜ ਕੀਤੀ। ਬੰਗਲਾਦੇਸ਼ ਵਿਰੁੱਧ ਭਾਰਤੀ ਟੀਮ ਨੇ ਸ਼ੁਰੂ ਤੋਂ ਆਖਿਰ ਤੱਕ ਦਬਦਬਾ ਬਣਾਈ ਰੱਖਿਆ ਤੇ ਪਾਕਿਸਤਾਨ ਵਿਰੁੱਧ ਵੀ ਆਪਣਾ ਹੀ ਪ੍ਰਦਰਸ਼ਨ ਜਾਰੀ ਰੱਖਣ ਦੀ ਕੋਸ਼ਿਸ਼ ਕਰੇਗੀ। ਹਰਮਨਪ੍ਰੀਤ ਦੀ ਅਗਵਾਈ ਵਿਚ ਭਾਰਤੀ ਡਿਫੈਂਡਰਾਂ ਨੇ ਚੰਗੀ ੜੇਡ ਦਿਖਾਈ ਜਦਕਿ ਕਪਤਾਨ ਮਨਪ੍ਰੀਤ ਸਿੰਘ ਨੇ ਮਿਡਫੀਲਡ 'ਚ ਅਹਿਮ ਭੂਮਿਕਾ ਨਿਭਾਈ ਹੈ। ਫਾਰਵਰਡ ਲਾਈਨ ਨੇ ਵੀ ਟੂਰਨਾਮੈਂਟ ਵਿਚ ਹੁਣ ਤੱਕ ਵਧੀਆ ਪ੍ਰਦਰਸ਼ਨ ਕੀਤਾ ਹੈ।
ਇਹ ਖ਼ਬਰ ਪੜ੍ਹੋ- AUS v ENG : ਬਰਾਡ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਤੀਜੇ ਇੰਗਲਿਸ਼ ਖਿਡਾਰੀ
ਲਲਿਤ ਉਪਾਧਿਆ ਨੇ 3 ਗੋਲ ਕੀਤੇ ਹਨ ਜਦਕਿ ਟੋਕੀਓ ਓਲੰਪਿਕ ਦੀ ਟੀਮ ਵਿਚ ਜਗ੍ਹਾ ਨਾ ਬਣਾ ਸਕਣ ਵਾਲੇ ਆਕਾਸ਼ਦੀਪ ਸਿੰਘ ਨੇ ਵੀ ਬੁੱਧਵਾਰ ਨੂੰ ਇਕ ਗੋਲ ਕੀਤਾ ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਭਾਰਤ ਸ਼ੁੱਕਰਵਾਰ ਨੂੰ ਸਹਿਜ ਹੋ ਕੇ ਖੇਡ ਸਕਦਾ ਹੈ ਤੇ ਉਹ ਵੀ ਪਾਕਿਸਤਾਨ ਵਿਰੁੱਧ, ਜਿਸ ਦਾ ਹਾਕੀ ਵਿਚ ਸ਼ਾਨਦਾਰ ਰਿਕਾਰਡ ਰਿਹਾ ਹੈ ਹਾਲਾਂਕਿ ਪਿਛਲੇ ਕੁਝ ਸਾਲਾਂ ਤੋਂ ਉਸਦੀ ਖੇਡ ਵਿਚ ਗਿਰਾਵਟ ਆਈ ਹੈ। ਪਾਕਿਸਤਾਨ ਨੇ ਓਲੰਪਿਕ ਵਿਚ 3 ਸੋਨ, 3 ਚਾਂਦੀ ਤੇ 2 ਕਾਂਸੀ ਤਮਗੇ ਜਿੱਤੇ ਹਨ ਤੇ ਟੋਕੀਓ ਓਲੰਪਿਕ ਦੇ ਕੁਆਲੀਫਾਈ ਕਰਨ ਵਿਚ ਅਸਫਲ ਰਹਿਣ ਤੋਂ ਬਾਅਦ ਉਹ ਵਿਸ਼ਵ ਹਾਕੀ ਵਿਚ ਆਪਣੇ ਪੈਰ ਜਮਾਉਣ ਲਈ ਬੇਤਾਬ ਹੋਵੇਗਾ। ਮਸਕਟ ਵਿਚ ਏਸ਼ੀਆਈ ਚੈਂਪੀਅਨਸ ਟਰਾਫੀ 2018 ਵਿਚ ਫਾਈਨਲ ਮੁਕਾਬਲੇ ਦੇ ਮੀਂਹ ਦੀ ਭੇਟ ਚੜ੍ਹ ਜਾਣ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਨੂੰ ਸਾਂਝੇ ਤੌਰ 'ਤੇ ਜੇਤੂ ਐਲਾਨ ਕੀਤਾ ਗਿਆ ਸੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸਨਵੇ ਸਿਟਜਸ ਇੰਟਰਨੈਸ਼ਨਲ : ਸੌਮਿਆ ਸਵਾਮੀਨਾਥਨ ਦੀ ਲਗਾਤਾਰ ਤੀਜੀ ਜਿੱਤ
NEXT STORY