ਟੋਕੀਓ (ਭਾਸ਼ਾ) : ਭਾਰਤੀ ਜੂਡੋ ਖਿਡਾਰੀ ਸੁਸ਼ੀਲਾ ਦੇਵੀ ਦੀ ਚੁਣੌਤੀ ਟੋਕੀਓ ਓਲੰਪਿਕ ਦੇ ਪਹਿਲੇ ਹੀ ਮੁਕਾਬਲੇ ਵਿਚ ਖ਼ਤਮ ਹੋ ਗਈ, ਜਦੋਂ ਉਹ 48 ਕਿਲੋ ਵਰਗ ਵਿਚ ਹੰਗਰੀ ਦੀ ਈਵਾ ਸੇਰਨੋਵਿਜਕੀ ਤੋਂ ਹਾਰ ਗਈ।
ਲੰਡਨ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸੇਰਨੋਵਿਜਕੀ ਨੇ ਅੰਤਿਮ 16 ਵਿਚ ਪ੍ਰਵੇਸ਼ ਕਰ ਲਿਆ, ਜਿੱਥੇ ਉਸ ਦਾ ਸਾਹਮਣਾ ਜਾਪਾਨ ਦੀ ਫੁਨਾ ਤੋਨਾਕੀ ਨਾਲ ਹੋਵੇਗਾ। ਸੁਸ਼ੀਲਾ ਨੇ ਕਾਫ਼ੀ ਜੁਝਾਰੂਪਨ ਦਿਖਾਇਆ ਪਰ ਇਕ ਛੋਟੀ ਜਿਹੀ ਗਲਤੀ ਕਾਰਨ ਉਨ੍ਹਾਂ ਨੂੰ ਮੈਚ ਗਵਾਉਣਾ ਪਿਆ। ਮਣੀਪੁਰ ਦੀ 26 ਸਾਲਾ ਇਸ ਖਿਡਾਰਣ ਲਈ ਉਂਝ ਵੀ ਰਾਹ ਆਸਾਨ ਨਹੀਂ ਸੀ। ਉਹ ਇਸ ਵਾਰ ਓਲੰਪਿਕ ਵਿਚ ਭਾਰਤ ਦੀ ਇਕੱਲੀ ਜੂਡੋ ਖਿਡਾਰੀ ਹੈ। ਸੁਸ਼ੀਲਾ ਨੇ ਸਬ-ਕੋਂਟੀਨੈਂਟਲ ਕੋਟੇ ਨਾਲ ਪਹਿਲੀ ਵਾਰ ਓਲੰਪਿਕ ਵਿਚ ਜਗ੍ਹਾ ਬਣਾਈ ਸੀ।
ਭਾਰਤੀ ਪੁਰਸ਼ ਹਾਕੀ ਟੀਮ ਨੇ ਟੋਕੀਓ ਓਲੰਪਿਕ ’ਚ ਜਿੱਤ ਨਾਲ ਕੀਤੀ ਸ਼ੁਰੂਆਤ
NEXT STORY