ਭੁਵਨੇਸ਼ਵਰ, (ਭਾਸ਼ਾ)- ਭਾਰਤੀ ਹਾਕੀ ਟੀਮ ਨੇ ਗੁਰਜੰਟ ਸਿੰਘ ਦੇ ਸ਼ਾਨਦਾਰ ਫੀਲਡ ਗੋਲ ਦੀ ਮਦਦ ਨਾਲ ਵਿਸ਼ਵ ਚੈਂਪੀਅਨ ਜਰਮਨੀ ਨੂੰ ਐੱਫ. ਆਈ. ਐੱਚ. ਪ੍ਰੋ ਲੀਗ ਦੇ ਰਿਟਰਨ ਮੈਚ ਵਿਚ ਬੁੱਧਵਾਰ ਨੂੰ 1-0 ਨਾਲ ਹਰਾ ਦਿੱਤਾ। ਇਸ ਤੋਂ ਪਹਿਲਾਂ ਜਰਮਨੀ ਨੇ ਮੰਗਲਵਾਰ ਨੂੰ ਭਾਰਤ ਨੂੰ 4-1 ਨਾਲ ਹਰਾ ਦਿੱਤਾ ਸੀ।
ਗੁਰਜੰਟ ਨੇ ਖੇਡ ਦੇ ਚੌਥੇ ਹੀ ਮਿੰਟ ਵਿਚ ਗੋਲ ਕਰ ਦਿੱਤਾ। ਭਾਰਤੀ ਟੀਮ ਨੇ ਮੰਗਲਵਾਰ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਉੱਭਰਦੇ ਹੋਏ ਜ਼ਬਰਦਸਤ ਖੇਡ ਦਿਖਾਈ। ਪਹਿਲੇ ਹੀ ਮਿੰਟ ਵਿਚ ਭਾਰਤ ਨੇ ਦਬਦਬਾ ਬਣਾ ਲਿਆ ਤੇ ਚੌਥੇ ਕੁਆਰਟਰ ਤੋਂ ਇਲਾਵਾ ਜਰਮਨੀ ਟੀਮ ਨੂੰ ਹਮਲੇ ਕਰਨ ਦੇ ਮੌਕੇ ਹੀ ਨਹੀਂ ਦਿੱਤੇ।
ਜਰਮਨੀ ਨੂੰ ਆਖਰੀ ਕੁਆਰਟਰ ਵਿਚ 5 ਤੇ ਕੁੱਲ 7 ਪੈਨਲਟੀ ਕਾਰਨਰ ਮਿਲੇ ਪਰ ਭਾਰਤੀ ਡਿਫੈਂਸ ਕਾਫੀ ਮੁਸਤੈਦ ਦਿਸਿਆ। ਭਾਰਤ ਨੂੰ ਵੀ ਦੋ ਪੈਨਲਟੀ ਕਾਰਨਰ ਮਿਲੇ ਪਰ ਉਨ੍ਹਾਂ ’ਤੇ ਗੋਲ ਨਹੀਂ ਹੋ ਸਕਿਆ।
Champions Trophy : ਪਹਿਲਾ ਮੈਚ ਹਾਰਿਆ ਪਾਕਿਸਤਾਨ, ਜਾਣੋ ਕਿਵੇਂ ਸੈਮੀਫਾਈਨਲ ਲਈ ਕੁਆਲੀਫਾਈ ਕਰੇਗਾ
NEXT STORY