ਐਮਸਟੇਲਵਿਨ (ਨੀਦਰਲੈਂਡ)– ਭਾਰਤੀ ਪੁਰਸ਼ ਹਾਕੀ ਟੀਮ ਦਾ ਨਿਰਾਸ਼ਾਜਨਕ ਪ੍ਰਦਰਸ਼ਨ ਜਾਰੀ ਰਿਹਾ ਤੇ ਉਸ ਨੂੰ ਖਰਾਬ ਡਿਫੈਂਸ ਕਾਰਨ ਬੁੱਧਵਾਰ ਨੂੰ ਇੱਥੇ ਐੱਫ. ਆਈ. ਐੱਚ. ਪ੍ਰੋ ਲੀਗ ਦੇ ਯੂਰਪੀਅਨ ਪੜਾਅ ਵਿਚ ਅਰਜਨਟੀਨਾ ਵਿਰੁੱਧ 3-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਿਹੜੀ ਉਸਦੀ ਲਗਾਤਾਰ ਤੀਜੀ ਹਾਰ ਹੈ। ਭਾਰਤ ਨੂੰ ਇਸ ਤੋਂ ਪਹਿਲਾਂ ਇੱਥੇ ਓਲੰਪਿਕ ਚੈਂਪੀਅਨ ਨੀਦਰਲੈਂਡ ਵਿਰੁੱਧ 1-2 ਤੇ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਅਰਜਨਟੀਨਾ ਨੇ ਆਪਣੀ ਸ਼ਾਨਦਾਰ ਖੇਡ ਨਾਲ ਭਾਰਤੀ ਡਿਫੈਂਸ ਦੀ ਕਮਜ਼ੋਰੀ ਦਾ ਖੁੱਲ੍ਹ ਕੇ ਫਾਇਦਾ ਚੁੱਕਿਆ। ਉਸ ਵੱਲੋਂ ਕਪਤਾਨ ਮਤਿਆਸ ਰੇ (ਤੀਜੇ ਮਿੰਟ), ਲੁਕਾਸ ਮਾਰਟੀਨੇਜ਼ (17ਵੇਂ ਮਿੰਟ), ਸੈਂਟਿਆਗੋ ਤਰਾਜ਼ੋਨਾ (34ਵੇਂ ਮਿੰਟ) ਤੇ ਲੂਸੀਓ ਮੇਂਡੇਜ਼ (46ਵੇਂ ਮਿੰਟ) ਨੇ ਗੋਲ ਕਰ ਕੇ ਜਿੱਤ ਤੈਅ ਕੀਤੀ। ਭਾਰਤ ਲਈ ਕਪਤਾਨ ਹਰਮਨਪ੍ਰੀਤ ਸਿੰਘ (12ਵੇਂ ਤੇ 33ਵੇਂ ਮਿੰਟ) ਤੇ ਅਭਿਸ਼ੇਕ (42ਵੇਂ ਮਿੰਟ) ਨੇ ਗੋਲ ਕੀਤੇ। ਭਾਰਤੀ ਟੀਮ ਆਪਣਾ ਅਗਲਾ ਮੈਚ ਵੀਰਵਾਰ ਨੂੰ ਅਰਜਨਟੀਨਾ ਵਿਰੁੱਧ ਹੀ ਖੇਡੇਗੀ।
'ਜਿਵੇਂ ਉਨ੍ਹਾਂ ਨੇ ਪੂਰੀ ਦੁਨੀਆ ਨੂੰ ਸੱਦਿਆ ਹੋਵੇ...!', ਸੂਬਾ ਸਰਕਾਰ ਨੇ RCB ਸਿਰ ਭੰਨ੍ਹਿਆ ਮੌਤਾਂ ਦਾ ਠੀਕਰਾ
NEXT STORY