ਪਰਥ : ਭਾਰਤੀ ਸੀਨੀਅਰ ਪੁਰਸ਼ ਹਾਕੀ ਟੀਮ ਨੇ ਸ਼ੁੱਕਰਵਾਰ ਨੂੰ ਇੱਥੇ ਆਸਟਰੇਲੀਆ-ਏ ਖਿਲਾਫ 3-0 ਨਾਲ ਇਕ ਪਾਸੜ ਜਿੱਤ ਦਰਜ ਕੀਤੀ। ਟੀਮ ਲਈ ਸੁਮਿਤ ਕੁਮਾਰ ਨੇ 2 ਗੋਲ ਕੀਤੇ ਜਦਕਿ ਡ੍ਰੈਗ ਫਲਿੱਕਰ ਰੁਪਿੰਦਰ ਪਾਲ ਸਿੰਘ ਨੇ ਇਕ ਗੋਲ ਕੀਤਾ। ਮਹਿਮਾਨ ਟੀਮ ਨੇ ਸ਼ੁਰੂਆਤ ਤੋਂ ਹੀ ਤੇਜ਼ ਖੇਡ ਦਿਖਾਇਆ ਅਤੇ ਪਹਿਲੇ ਕੁਆਰਟਰ ਵਿਚ ਦਬਦਬਾ ਬਣਾ ਕੇ ਰੱਖਿਆ ਅਤੇ ਗੇਂਦ ਨੂੰ ਲੰਬੇ ਸਮੇਂ ਤੱਕ ਆਪਣੇ ਕਬਜੇ 'ਚ ਰੱਖਿਆ।
ਟੀਮ ਨੇ ਵਿਰੋਧੀ ਸਕਰਲ ਵਿਚ ਵੜਨ ਦੀ ਲਗਾਤਾਰ ਕੋਸ਼ਿਸ਼ ਕੀਤੀ ਅਤੇ ਇਸ ਰਣਨੀਤੀ ਦੀ ਬਦੌਲਤ ਸਾਰੇ ਤਿਨੋ ਗੋਲ ਪਹਿਲੇ ਹੀ ਕੁਆਰਟਰ 'ਚ ਹੋਏ। ਸੁਮਿਤ ਨੇ 12ਵੇਂ ਅਤੇ 13ਵੇਂ ਮਿੰਟ ਵਿਚ ਗੋਲ ਕੀਤੇ ਜਦਕਿ ਰੁਪਿੰਦਰ ਨੇ 6ਵੇਂ ਮਿੰਟ ਵਿਚ ਟੀਮ ਲਈ ਗੋਲ ਕੀਤਾ। ਸੱਟ ਕਾਰਨ ਕਰੀਬ 8 ਮਹੀਨੇ ਬਾਅਦ ਟੀਮ ਵਿਚ ਵਾਪਸੀ ਕਰ ਰਹੇ ਰੁਪਿੰਦਰ ਨੇ ਮੈਚ ਦੀ ਪਹਿਲੀ ਪੈਨਲਟੀ ਕਾਰਨਰ 'ਤੇ ਪਹਿਲਾ ਗੋਲ ਕਰ 1-0 ਦੀ ਬੜ੍ਹਤ ਦਿਵਾਈ। ਡਿਫੈਂਡਰ ਹਰਮਨਪ੍ਰੀਤ ਸਿੰਘ ਦੀ ਬਿਹਤਰੀਨ ਰਣਨੀਤੀ ਨਾਲ ਆਸਟਰੇਲੀਆ-ਏ ਨੇ ਗੇਂਦ 'ਤੇ ਕਬਜਾ ਗੁਆਇਆ ਅਤੇ ਮਨਪ੍ਰੀਤ ਸਿੰਘ ਦੀ ਮਦਦ ਨਾਲ ਸੁਮਿਤ ਨੇ 12ਵੇਂ ਮਿੰਟ ਵਿਚ ਮੈਦਾਨੀ ਗੋਲ ਕਰ ਭਾਰਤ ਦਾ ਸਕੋਰ 2-0 ਤੱਕ ਪਹੁੰਚਾ ਦਿੱਤਾ।
ਜੋਏਸਾ ਤੇ ਗੁਣਵਰਧਨੇ 'ਤੇ ਲੱਗਾ ਭ੍ਰਿਸ਼ਟਾਚਾਰ ਦਾ ਦੋਸ਼, ICC ਨੇ ਕੀਤਾ ਮੁਅੱਤਲ
NEXT STORY