ਦੁਬਈ : ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਨੇ ਸ਼੍ਰੀਲੰਕਾ ਦੇ ਸਾਬਕਾ ਖਿਡਾਰੀ ਨੁਆਨ ਜੋਏਸਾ ਅਤੇ ਅਵਿਸ਼ਕਾ ਗੁਣਵਰਧਨ ਨੂੰ ਯੂ. ਏ. ਈ. ਵਿਚ ਇਕ ਟੀ-10 ਲੀਗ ਵਿਚ ਭ੍ਰਿਸ਼ਟਾਚਾਰ ਵਿਚ ਲਿਪਤ ਹੋਣ ਦੇ ਦੋਸ਼ ਵਿਚ ਸ਼ੁੱਕਰਵਾਰ ਨੂੰ ਅਸਥਾਈ ਰੂਪ ਨਾਲ ਮੁਅੱਤਲ ਕੀਤਾ ਹੈ। ਇਨ੍ਹਾਂ ਦੋਵਾਂ ਨੂੰ ਜਵਾਬ ਦੇਣ ਲਈ 14 ਦਿਨਾ ਦਾ ਸਮਾਂ ਦਿੱਤਾ ਗਿਆ ਹੈ।
ਆਈ. ਸੀ. ਸੀ. ਨੇ ਐਮਿਰੇਟਸ ਕ੍ਰਿਕਟ ਬੋਰਡ ਵੱਲੋਂ ਸ਼੍ਰੀਲੰਕਾ ਦੇ ਸਾਬਕਾ ਗੇਂਦਬਾਜ਼ੀ ਕੋਚ ਜੋਏਸਾ ਨੂੰ 4 ਜਦਕਿ ਗੁਣਵਰਧਨੇ ਨੂੰ 2 ਦੋਸ਼ਾਂ ਵਿਚ ਦੋਸ਼ੀ ਠਹਿਰਾਇਆ ਗਿਆ ਹੈ ਪਰ ਵਿਸ਼ਵ ਸੰਸਥਾ ਨੇ ਉਨ੍ਹਾਂ ਘਟਨਾਵਾਂ ਨੂੰ ਨਹੀਂ ਦੱਸਿਆ ਜਿਸਦੇ ਕਾਰਨ ਇਨ੍ਹਾਂ ਦੋਵਾਂ ਖਿਡਾਰੀਆਂ ਖਿਲਾਫ ਕਾਰਵਾਈ ਕੀਤੀ ਗਈ ਹੈ। ਹਾਲਾਂਕਿ ਇਹ ਦੋਸ਼ ਪਿਛਲੇ ਸਾਲ ਦਸੰਬਰ ਵਿਚ ਯੂ. ਏ. ਈ. ਅਮਿਰਾਤ ਵਿਚ ਖੇਡੀ ਗਈ ਟੀ-10 ਕ੍ਰਿਕਟ ਲੀਗ ਨਾਲ ਸਬੰਧਤ ਹੈ।
IPL 2019 ਦੇ ਇਹ 5 ਸੁਪਰਸਟਾਰ ਭਾਰਤੀ ਕ੍ਰਿਕਟ ਦੇ ਹੋ ਸਕਦੇ ਹਨ ਭਵਿੱਖ
NEXT STORY